PreetNama
ਫਿਲਮ-ਸੰਸਾਰ/Filmy

‘ਕਲੰਕ’ ਮਗਰੋਂ ‘ਸੜਕ’ ‘ਤੇ ਆਈ ਆਲਿਆ ਭੱਟ, ਭੈਣ ਪੂਜਾ ਨੇ ਦਿੱਤੀ ਜਾਣਕਾਰੀ

ਮੁੰਬਈ: ‘ਕਲੰਕ’ ਦੀ ਨਾਕਾਮਯਾਬੀ ਤੋਂ ਬਾਅਦ ਆਲਿਆ ਭੱਟ ਨੇ ‘ਸੜਕ-2’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਆਲਿਆ ਨੇ ਆਪਣੀ ਇਸ ਫ਼ਿਲਮ ਦੀ ਸ਼ੂਟਿੰਗ ਪੂਰੇ ਉਤਸ਼ਾਹ ਨਾਲ ਸ਼ੁਰੂ ਕੀਤੀ ਹੈ। ਜਿਵੇਂ ਹੀ ਉਸ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀਉਸ ਦੀ ਭੈਣ ਪੂਜਾ ਭੱਟ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਫੋਟੋ ਦੇ ਨਾਲ ਕੈਪਸ਼ਨ ਦੇ ਕੇ ਸ਼ੇਅਰ ਕੀਤੀ।ਸੋਸ਼ਲ ਮੀਡੀਆ ‘ਤੇ ਆਲਿਆ ਭੱਟ ਦੀ ਇਹ ਫੋਟੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕੁਝ ਘੰਟੇ ਪਹਿਲਾਂ ਸ਼ੇਅਰ ਕੀਤੀ ਇਸ ਤਸਵੀਰ ਨੂੰ ਹੁਣ ਤਕ ਹਜ਼ਾਰਾਂ ਲਾਈਕ ਤੇ ਕੁਮੈਂਟ ਮਿਲ ਚੁੱਕੇ ਹਨ। ਫ਼ਿਲਮ ‘ਸੜਕ-2’ ‘ਚ ਆਲਿਆ ਭੱਟ ਤੋਂ ਇਲਾਵਾ ਪੂਜਾ ਭੱਟਆਦਿੱਤਿਆ ਰਾਏ ਕਪੂਰ ਤੇ ਸੰਜੇ ਦੱਤ ਦਮਦਾਰ ਕਿਰਦਾਰ ‘ਚ ਨਜ਼ਰ ਆਉਣਗੇ।

ਇਹ ਫ਼ਿਲਮ 1991 ‘ਚ ਆਈ ਫ਼ਿਲਮ ‘ਸੜਕ’ ਦਾ ਸੀਕੂਅਲ ਹੈ। ਇਸ ‘ਚ ਪੂਜਾ ਭੱਟ ਤੇ ਸੰਜੇ ਦੱਤ ਲੀਡ ਰੋਲ ‘ਚ ਸੀ। ਹੁਣ ਇਸ ਦੇ ਸੀਕੁਅਲ ‘ਚ ਪਹਿਲੀ ਵਾਰ ਆਲਿਆ ਆਪਣੀ ਭੈਣ ਨਾਲ ਨਜ਼ਰ ਆਵੇਗੀ। ਇਸ ਨਾਲ ਉਹ ਪਹਿਲੀ ਵਾਰ ਹੋਮ ਪ੍ਰੋਡਕਸ਼ਨ ‘ਚ ਕੰਮ ਕਰੇਗੀ।

ਸੜਕ-2’ ਦਾ ਡਾਇਰੈਕਸ਼ਨ ਤੇ ਪ੍ਰੋਡਕਸ਼ਨ ਮਹੇਸ਼ ਭੱਟ ਕਰ ਰਹੇ ਹਨ। ਫ਼ਿਲਮ ਅਗਲੇ ਸਾਲ 10 ਜੁਲਾਈ ਨੂੰ ਰਿਲੀਜ਼ ਹੈ। ਇਸ ਦੇ ਨਾਲ ਹੀ ਆਲਿਆ ਕੋਲ ਫ਼ਿਲਮਾਂ ਦੀ ਲੰਬੀ ਕਤਾਰ ਹੈ। ਉਹ ਜਲਦੀ ਹੀ ਫ਼ਿਲਮ ‘ਬ੍ਰਹਮਾਸਤਰ’, ‘ਤਖ਼ਤ’ ਤੇ ਸਲਮਾਨ ਨਾਲ ‘ਇੰਸ਼ਾਅੱਲ੍ਹਾ’ ‘ਚ ਨਜ਼ਰ ਆਵੇਗੀ।

Related posts

ਡਰੱਗਸ ਕੇਸ ‘ਚ NCB ਨੇ ਭੇਜਿਆ ਦੀਪਿਕਾ ਪਾਦੁਕੋਣ, ਸਾਰਾ ਅਲੀ ਖ਼ਾਨ ਸਮੇਤ ਕਈਆਂ ਨੂੰ ਸੰਮਨ

On Punjab

ਬਿਗ ਬੌਸ 13 ’ਚ ਸਲਮਾਨ ਖਾਨ ਨਾਲ ਦਿਖਾਈ ਦੇਵੇਗੀ ਫੀਮੇਲ ਹੋਸਟ!

On Punjab

‘ਖਾਨਦਾਨੀ ਸ਼ਫ਼ਾਖਾਨਾ’ ਲੌਂਚ ਕਰਨ ਆਏ ਬਾਦਸ਼ਾਹ ਦਾ ਸਵੈਗ, ਸੋਨਾਕਸ਼ੀ ਦਾ ਕੂਲ ਅੰਦਾਜ਼ ਆਇਆ ਨਜ਼ਰ

On Punjab
%d bloggers like this: