ਸੰਗਰੂਰ: ਦੋ ਸਾਲ ਦੇ ਫ਼ਤਿਹਵੀਰ ਸਿੰਘ ਨੂੰ ਬਚਾਉਣ ਲਈ ਐਨਡੀਆਰਐਫ ਦੀ ਟੀਮ 150 ਫੁੱਟ ਜ਼ਮੀਨ ਵਿੱਚ ਜਾ ਰਹੀ ਹੈ। ਕੁਝ ਹੀ ਸਮੇਂ ਵਿੱਚ ਟੀਮ ਮੈਂਬਰ ਫ਼ਤਹਿ ਨੂੰ ਬਾਹਰ ਕੱਢ ਕੇ ਲਿਆ ਸਕਦੇ ਹਨ। ਐਨਡੀਆਰਐਫ ਦੀ ਟੀਮ ਨੇ ਬੋਰ ਵਿੱਚ ਜਾਣ ਤੋਂ ਪਹਿਲਾਂ ਅਰਦਾਸ ਵੀ ਕੀਤੀ ਹੈ।
ਕਾਫੀ ਜੱਦੋ-ਜਹਿਦ ਮਗਰੋਂ ਬਚਾਅ ਟੀਮਾਂ ਨੇ ਉਸ ਬੋਰਵੈੱਲ ਦੇ ਬਰਾਬਰ ਵੱਡਾ ਬੋਰ ਹੋਰ ਕਰ ਲਿਆ ਹੈ ਅਤੇ ਹੁਣ ਐਨਡੀਆਰਐਫ ਦੇ ਬਚਾਅ ਕਰਮੀ ਵੱਡੇ ਬੋਰ ਅੰਦਰ ਜਾਣਗੇ। ਸਾਰੀ ਖੁਦਾਈ ਪੂਰੀ ਹੋ ਚੁੱਕੀ ਹੈ ਹੁਣ ਫਸੇ ਹੋਏ ਬੱਚੇ ਨੂੰ ਬਾਹਰ ਕੱਢਣ ਦਾ ਇੰਤਜ਼ਾਰ ਹੈ। ਡਾਕਟਰਾਂ ਦੀ ਟੀਮ ਵੀ ਤਿਆਰ ਹੈ ਕਿ ਬੱਚੇ ਦੇ ਬਾਹਰ ਆਉਂਦੇ ਹੀ ਉਸ ਨੂੰ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ।
ਘਟਨਾ ਸਥਾਨ ‘ਤੇ ਮੌਜੂਦ ਹਰ ਵਿਅਕਤੀ ਫ਼ਤਹਿਵੀਰ ਦੀ ਸਲਾਮਤੀ ਲਈ ਅਰਦਾਸ ਕਰ ਲਿਆ ਹੈ।