71.87 F
New York, US
September 18, 2024
PreetNama
ਫਿਲਮ-ਸੰਸਾਰ/Filmy

ਕਰੀਅਰ ਅਚੀਵਮੈਂਟ ਐਵਾਰਡ’ ਲੈਣ ਲਈ ਸ਼ਾਹਰੁਖ਼ ਸਵਿਟਜ਼ਰਲੈਂਡ ਰਵਾਨਾ

ਅਦਾਕਾਰ ਸ਼ਾਹਰੁਖ਼ ਖ਼ਾਨ 77ਵੇਂ ਲੋਕਾਰਨੋ ਫਿਲਮ ਫੈਸਟੀਵਲ ਲਈ ਅੱਜ ਸਵਿਟਜ਼ਰਲੈਂਡ ਰਵਾਨਾ ਹੋ ਗਿਆ ਹੈ, ਜਿੱਥੇ ਉਸ ਨੂੰ ‘ਕਰੀਅਰ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਜਾਵੇਗਾ। ਉਸ ਨੂੰ 10 ਅਗਸਤ ਨੂੰ ਪੀਆਜ਼ਾ ਗਰੈਂਡ, ਲੋਕਾਰਨੋ ਵਿੱਚ ਇਸ ਐਵਾਰਡ ਨਾਲ ਸਨਮਾਨਿਆ ਜਾਵੇਗਾ। 59 ਸਾਲਾ ਅਦਾਕਾਰ ਨੂੰ ਅੱਜ ਮੁੰਬਈ ਹਵਾਈ ਅੱਡੇ ’ਤੇ ਦੇਖਿਆ ਗਿਆ। ਉਸ ਨੇ ਚਿੱਟੀ ਟੀ-ਸ਼ਰਟ, ਡੈਨਿਮਜ਼ ਅਤੇ ਜੈਕੇਟ ਪਹਿਨੀ ਹੋਈ ਸੀ। 2010 ਵਿੱਚ ਸ਼ੁਰੂ ਹੋਇਆ ਇਹ ਐਵਾਰਡ ਉਨ੍ਹਾਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਸਿਨੇਮਾ ਨੂੰ ਮੁੜ ਪਰਿਭਾਸ਼ਤ ਕਰਨ ਵਿੱਚ ਅਹਿਮ ਯੋਗਦਾਨ ਦਿੱਤਾ ਹੋਵੇ। ਜ਼ਿਕਰਯੋਗ ਹੈ ਕਿ ਲਗਪਗ ਤਿੰਨ ਦਹਾਕਿਆਂ ਵਿੱਚ ਸ਼ਾਹਰੁਖ਼ ਖਾਨ ਨੇ ‘ਡਰ’, ‘ਬਾਜ਼ੀਗਰ’, ‘ਦਿਲ ਤੋ ਪਾਗਲ ਹੈ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦੇਵਦਾਸ’ ਅਤੇ ‘ਕੁਛ ਕੁਛ ਹੋਤਾ ਹੈ’ ਵਰਗੀਆਂ ਹਿੱਟ ਫਿਲਮਾਂ ਦਿੱਤੀਆਂ ਹਨ।

Related posts

MMS leak ਤੋਂ ਬਾਅਦ ਹੁਣ ਤੌਲੀਏ ‘ਚ ਵਾਇਰਲ ਹੋਈ ਅਕਸ਼ਰਾ ਦੀ ਵੀਡੀਓ, ਫਿਰ ਇੰਟਰਨੈੱਟ ‘ਤੇ ਮਚੀ ਸਨਸਨੀ

On Punjab

Happy Birthday Karisma Kapoor : ‘ਅਨਾੜੀ ਬਣ ਕਰਿਸ਼ਮਾ ਕਪੂਰ ਨੇ ਜਿੱਤਿਆ ਸੀ ਲੋਕਾਂ ਦਾ ਦਿਲ, ਬਣੀ ਕਪੂਰ ਖ਼ਾਨਦਾਨ ਦੀ ‘ਹਿੱਟ’ ਬੇਟੀ

On Punjab

ਮਾਹੀ ਗਿੱਲ ਨੇ ਕੀਤਾ ਵੱਡਾ ਖ਼ੁਲਾਸਾ, ਤਿੰਨ ਸਾਲ ਪਹਿਲਾਂ ਬਣ ਗਈ ਸੀ ਮਾਂ

On Punjab