PreetNama
ਫਿਲਮ-ਸੰਸਾਰ/Filmy

ਕਬੀਰ ਸਿੰਘ’ 200 ਕਰੋੜੀ ਕਲੱਬ ‘ਚ ਸ਼ਾਮਲ, ਸਲਮਾਨ ਨੂੰ ਪਿਛਾੜਿਆ

ਮੁੰਬਈਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ 21 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਜਿਸ ਦੀ ਬਦੌਲਤ ਫ਼ਿਲਮ 200 ਕਰੋੜੀ ਕਲੱਬ ‘ਚ ਸ਼ਾਮਲ ਹੋ ਗਈ ਹੈ। ਜੀ ਹਾਂ ਫ਼ਿਲਮ ਨੇ 13 ਦਿਨਾਂ ‘ਚ 206 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕਰ ਦਿੱਤੀ ਹੈ।ਇਸ ਦੇ ਨਾਲ ਹੀ ਇਹ ਸ਼ਾਹਿਦ ਕਪੂਰ ਦੀ ਸੋਲੋ ਅਜਿਹੀ ਸੁਪਰਹਿੱਟ ਫ਼ਿਲਮ ਹੈ ਜਿਸ ਨੇ ਬਾਕਸ ਆਫਿਸ ‘ਤੇ 200 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸ਼ਾਹਿਦ ਨੇ ਆਪਣੀ ਫ਼ਿਲਮ ਨੂੰ ਮਿਲ ਰਹੇ ਪਿਆਰ ਲਈ ਫੈਨਸ ਦਾ ਧੰਨਵਾਦ ਵੀ ਕੀਤਾ ਹੈ। ਇਸ ਲਈ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ।ਇਸ ਦੇ ਨਾਲ ਹੀ ਫ਼ਿਲਮ ਨੇ ਸਲਮਾਨ ਖ਼ਾਨ ਨੂੰ ਪਿੱਛੇ ਛੱਡ ਦਿੱਤਾ ਹੈ। ਖ਼ਾਨ ਦੀ ਫ਼ਿਲਮ ‘ਭਾਰਤ’ 14ਵੇਂ ਦਿਨ 200 ਕਰੋੜੀ ਕਲੱਬ ‘ਚ ਸ਼ਾਮਲ ਹੋਈ ਸੀ ਜਦਕਿ ‘ਕਬੀਰ ਸਿੰਘ’ ਨੇ ਇਹ ਕਮਾਈ 13 ਦਿਨਾਂ ‘ਚ ਕੀਤੀ ਹੈ। 21 ਜੂਨ ਨੂੰ ਰਿਲੀਜ਼ ਕਬੀਰ ਸਿੰਘ ਨੂੰ ਭਾਰਤ ‘ਚ 3123 ਸਕਰੀਨਸ ‘ਤੇ ਰਿਲੀਜ਼ ਕੀਤਾ ਗਿਆ ਸੀ।

Related posts

ਫ਼ਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਦੀ ਰਿਲੀਜ਼ ਟਲੀ

On Punjab

Son Of Sardar ਦੇ ਨਿਰਦੇਸ਼ਕ Ashwni Dhir ਦੇ ਬੇਟੇ ਦੀ ਸੜਕ ਹਾਦਸੇ ‘ਚ ਮੌਤ, ਡਰਾਈਵਿੰਗ ਕਰ ਰਿਹਾ ਦੋਸਤ ਗ੍ਰਿਫ਼ਤਾਰ

On Punjab

ਸ਼ਾਹਰੁਖ ਨਾਲ ਤਸਵੀਰਾਂ ‘ਚ ਨਜ਼ਰ ਆਉਣ ਵਾਲਾ ਸ਼ਖ਼ਸ ਕੌਣ? ਫੈਨਸ ਦੇ ਜ਼ਿਹਨ ‘ਚ ਇੱਕੋ ਸਵਾਲ

On Punjab