PreetNama
ਫਿਲਮ-ਸੰਸਾਰ/Filmy

ਕਬੀਰ ਸਿੰਘ’ 200 ਕਰੋੜੀ ਕਲੱਬ ‘ਚ ਸ਼ਾਮਲ, ਸਲਮਾਨ ਨੂੰ ਪਿਛਾੜਿਆ

ਮੁੰਬਈ: ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨੀ ਦੀ ਫ਼ਿਲਮ ‘ਕਬੀਰ ਸਿੰਘ’ 21 ਜੂਨ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਔਡੀਅੰਸ ਨੇ ਖੂਬ ਪਸੰਦ ਕੀਤਾ ਜਿਸ ਦੀ ਬਦੌਲਤ ਫ਼ਿਲਮ 200 ਕਰੋੜੀ ਕਲੱਬ ‘ਚ ਸ਼ਾਮਲ ਹੋ ਗਈ ਹੈ। ਜੀ ਹਾਂ ਫ਼ਿਲਮ ਨੇ 13 ਦਿਨਾਂ ‘ਚ 206 ਕਰੋੜ ਦੀ ਕਮਾਈ ਕਰ ਲਈ ਹੈ। ਇਸ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕਰ ਦਿੱਤੀ ਹੈ।ਇਸ ਦੇ ਨਾਲ ਹੀ ਇਹ ਸ਼ਾਹਿਦ ਕਪੂਰ ਦੀ ਸੋਲੋ ਅਜਿਹੀ ਸੁਪਰਹਿੱਟ ਫ਼ਿਲਮ ਹੈ ਜਿਸ ਨੇ ਬਾਕਸ ਆਫਿਸ ‘ਤੇ 200 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਸ਼ਾਹਿਦ ਨੇ ਆਪਣੀ ਫ਼ਿਲਮ ਨੂੰ ਮਿਲ ਰਹੇ ਪਿਆਰ ਲਈ ਫੈਨਸ ਦਾ ਧੰਨਵਾਦ ਵੀ ਕੀਤਾ ਹੈ। ਇਸ ਲਈ ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤਾ ਹੈ।ਇਸ ਦੇ ਨਾਲ ਹੀ ਫ਼ਿਲਮ ਨੇ ਸਲਮਾਨ ਖ਼ਾਨ ਨੂੰ ਪਿੱਛੇ ਛੱਡ ਦਿੱਤਾ ਹੈ। ਖ਼ਾਨ ਦੀ ਫ਼ਿਲਮ ‘ਭਾਰਤ’ 14ਵੇਂ ਦਿਨ 200 ਕਰੋੜੀ ਕਲੱਬ ‘ਚ ਸ਼ਾਮਲ ਹੋਈ ਸੀ ਜਦਕਿ ‘ਕਬੀਰ ਸਿੰਘ’ ਨੇ ਇਹ ਕਮਾਈ 13 ਦਿਨਾਂ ‘ਚ ਕੀਤੀ ਹੈ। 21 ਜੂਨ ਨੂੰ ਰਿਲੀਜ਼ ਕਬੀਰ ਸਿੰਘ ਨੂੰ ਭਾਰਤ ‘ਚ 3123 ਸਕਰੀਨਸ ‘ਤੇ ਰਿਲੀਜ਼ ਕੀਤਾ ਗਿਆ ਸੀ।

Related posts

ਖ਼ਤਰੇ ’ਚ ਪ੍ਰਿਅੰਕਾ ਦੇ ਪਤੀ Nick Jonas ਦੀ ਜਾਨ? ਲਾਈਵ ਸ਼ੋਅ ਦੌਰਾਨ ਕੀਤਾ ਗਿਆ ਟਾਰਗੇਟ, ਤੁਰੰਤ ਸਟੇਜ ਤੋਂ ਭੱਜੇ ਗਾਇਕ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭੀੜ ‘ਚੋਂ ਕਿਸੇ ਨੇ ਨਿਕ ‘ਤੇ ਲੇਜ਼ਰ ਲਾਈਟ ਸ਼ੋਅ ਕੀਤੀ ਹੈ। ਕਦੇ ਉਸਦਾ ਸਿਰ ਅਤੇ ਕਦੇ ਉਸਦੇ ਚਿਹਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਸਭ ਦੇਖ ਕੇ ਨਿਕ ਘਬਰਾ ਗਿਆ। ਉਹ ਸ਼ੋਅ ਅੱਧ ਵਿਚਾਲੇ ਛੱਡ ਕੇ ਸਟੇਜ ਤੋਂ ਭੱਜਣ ਲੱਗਾ।

On Punjab

ਦਿੱਲੀ ਚੋਣਾਂ 2020: ‘ਆਪ’ ਲਈ ਚੁਣੌਤੀਪੂਰਨ ਬਣੀਆਂ ਇਹ 5 ਸੀਟਾਂ…

On Punjab

ਸਲਮਾਨ ਦੀ ਮਦਦ ਨਾਲ ਇਸ ਬਿੱਗ ਬੌਸ ਕੰਟੈਸਟੈਂਟ ਨੂੰ ਮਿਲਿਆ ਕੰਮ

On Punjab