PreetNama
ਫਿਲਮ-ਸੰਸਾਰ/Filmy

ਕਬੀਰ ਸਿੰਘ’ ਤੇ ‘ਸਪਾਈਡਰਮੈਨ’ ਨੂੰ ‘ਆਰਟੀਕਲ 15’ ਦੀ ਸਖ਼ਤ ਟੱਕਰ, ਕਮਾਈ ਜਾਣ ਹੋ ਜਾਓਗੇ ਹੈਰਾਨ

ਨਵੀਂ ਦਿੱਲੀ: ਆਯੂਸ਼ਮਾਨ ਖ਼ੁਰਾਨਾ ਦੀ ਫ਼ਿਲਮ ‘ਆਰਟੀਕਲ 15’ ਰਿਲੀਜ਼ ਹੋਣ ਤੋਂ ਬਾਅਦ ਹੀ ਕਾਫੀ ਸੁਰਖ਼ੀਆਂ ਲੈ ਰਹੀ ਹੈ। ਪਹਿਲਾਂ ਫਿਲਮ ਨੇ ਸਮੀਖਿਅਕਾਂ ਦੀ ਵਾਹ-ਵਾਹ ਖੱਟੀ ਤੇ ਹੁਣ ਫਿਲਮ ਬਾਕਸ ਆਫ਼ਿਸ ‘ਤੇ ਵੀ ਖ਼ੂਬ ਧਮਾਲ ਮਚਾ ਰਹੀ ਹੈ। ਫ਼ਿਲਮ ਨੇ ਦੂਜੇ ਵੀਕਐਂਡ ‘ਤੇ ਉਮੀਦ ਤੋਂ ਵੀ ਬਿਹਤਰ ਕਮਾਈ ਕੀਤੀ ਹੈ। ਦੂਜੇ ਹਫ਼ਤੇ ਦੇ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਫ਼ਿਲਮ ਨੇ 12 ਕਰੋੜ ਦਾ ਕਾਰੋਬਾਰ ਕੀਤਾ।

ਪਹਿਲੇ ਹਫ਼ਤੇ ‘ਆਰਟੀਕਲ 15’ ਨੇ ਸਿਨੇਮਾਘਰਾਂ ਤੋਂ 34.21 ਕਰੋੜ ਰੁਪਏ ਕਮਾਏ ਸੀ। ਹੁਣ ਦੂਜੇ ਹਫ਼ਤੇ ਵੀ ਇਸ ਫ਼ਿਲਮ ਨੂੰ ਜ਼ਬਰਦਸਤ ਰਿਸਪਾਂਸ ਮਿਲਿਆ ਹੈ। ਫ਼ਿਲਮ ਨੇ ਦੂਜੇ ਹਫ਼ਤੇ ਦੇ ਪਹਿਲੇ ਦਿਨ, ਯਾਨੀ ਸ਼ੁੱਕਰਵਾਰ ਨੂੰ 2.65 ਕਰੋੜ, ਸ਼ਨੀਵਾਰ ਨੂੰ 4 ਕਰੋੜ ਤੇ ਐਤਵਾਰ ਨੂੰ 5.35 ਕਰੋੜ ਰੁਪਏ ਕਮਾਏ। ਇਸ ਦੇ ਨਾਲ ਹੀ ਫਿਲਮ ਦੀ ਕੁੱਲ ਕਮਾਈ 46.21 ਕਰੋੜ ਰੁਪਏ ਤਕ ਪਹੁੰਚ ਗਈ ਹੈ।

Related posts

ਸਪਨਾ ਚੌਧਰੀ ਦੀਆਂ ਮੁੰਡੇ ਨਾਲ ਤਸਵੀਰਾਂ ਵਾਇਰਲ, ਜਨਤਾ ਨੇ ਪੁੱਛਿਆ, ਦੇਸੀ ਕੁਈਨ ਨੂੰ ਮਿਲਿਆ ਕਿੰਗ?

On Punjab

ਗ਼ਲਤ ਲਿਪੋਸਕਸ਼ਨ ਸਰਜਰੀ ਦਾ ਸ਼ਿਕਾਰ ਹੋਈ ਬ੍ਰਾਜ਼ੀਲ ਦੀ ਪੌਪ ਸਟਾਰ ਡਾਨੀ ਲੀ , 42 ਸਾਲ ਦੀ ਉਮਰ ‘ਚ ਹੋਈ ਮੌਤ

On Punjab

ਪੰਜਾਬੀ ਵੈੱਬਸੀਰੀਜ਼ ਦੇਣਗੀਆਂ ਹਿੰਦੀ ਨੂੰ ਟੱਕਰ, ਜਲਦ ਹੋ ਰਹੀਆਂ ਰਿਲੀਜ਼

On Punjab