ਕਦੇ ਕਦੇ ਮੇਰਾ ਦਿਲ ਕਰਦਾ
ਤੇਰੀ ਝੋਲੀ ਖੁਸ਼ੀਆਂ ਨਾਲ
ਭਰ ਦਿਆਂ
ਚੰਦ ਤਾਰੇ ਤੇਰੇ ਅੱਗੇ ਤੋੜ ਧਰ ਦਿਆਂ
ਤੇਰੇ ਦੁੱਖ ਆਪਣੇ ਨਾਮ ਕਰ ਦਿਆਂ
ਕਦੇ ਕਦੇ ਮੇਰਾ ਦਿਲ ਕਰਦਾ
ਤੂੰ ਮੇਰੀ ਤੇ ਸਿਰਫ ਮੇਰੀ ਹੀ ਹੋ ਜਾਵੇਂ
ਮੇਰੀ ਸਾਰੀ ਹੀ ਦੁਨੀਆ ਤੇਰੀ ਹੋ ਜਾਵੇ
ਸਭ ਤੇਰੇ ਪੈਰਾਂ ਵਿੱਚ ਢੇਰੀ ਹੀ ਹੋ ਜਾਵੇ
ਕਦੇ ਕਦੇ ਮੇਰਾ ਦਿਲ ਕਰਦਾ
ਤੂੰ ਮੇਰੀਆਂ ਬਾਤਾਂ ਦਾ ਭਰੇਂ ਹੁੰਗਾਰਾ ਨੀ
ਇਹ ਸੰਸਾਰ ਹੋਵੇ ਬੜਾ ਪਿਆਰਾ ਪਿਆਰਾ ਨੀ
ਆਪਾਂ ਇੱਕ ਦੂਜੇ ਦਾ ਬਣੀਏ ਸੱਚਾ ਸਹਾਰਾ ਨੀ
ਕਦੇ ਕਦੇ ਮੇਰਾ ਦਿਲ ਕਰਦਾ
ਆਪਾਂ ਰਲ ਮਿਲ ਕੇ ਪਾਈਏ ਕਿੱਕਲੀ ਨੀ
ਤੂੰ ਫੁਲ ਗੁਲਾਬੀ ਦੀ ਮੈਂ ਬਣ ਜਾਂ ਤਿੱਤਲੀ ਨੀ
ਖੋਰੇ ਤਾਂ ਕਰਕੇ ਅਜੇ ਮੇਰੀ ਜਾਨ ਨਾ ਨਿੱਕਲੀ ਨੀ
ਨਰਿੰਦਰ ਬਰਾੜ
9509500010