75.7 F
New York, US
July 27, 2024
PreetNama
ਸਮਾਜ/Social

ਓਆਈਸੀ ਦੀ ਬੈਠਕ ’ਚ ਇਮਰਾਨ ਵੱਲੋਂ ਕਸ਼ਮੀਰ ਮੁੱਦਾ ਚੁੱਕਣ ਦੀ ਕੋਸ਼ਿਸ਼, ਪਾਕਿਸਤਾਨ ਦੇ ਪੀਐੱਮ ਨੇ ਕਸ਼ਮੀਰ ਦੀ ਫਿਲੀਸਤੀਨ ਨਾਲ ਕੀਤੀ ਤੁਲਨਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਫਿਲੀਸਤੀਨ ਤੇ ਕਸ਼ਮੀਰ ਦੇ ਲੋਕ ਆਪਣੇ ਲੋਕਤੰਤਰੀ ਤੇ ਮਨੁੱਖੀ ਅਧਿਕਾਰਾਂ ਬਾਰੇ ਮੁਸਲਿਮ ਦੁਨੀਆ ਤੋਂ ਇਕ ਏਕੀਕ੍ਰਿਤ ਪ੍ਰਤੀਕਿਰਿਆ ਦੇਖਣਾ ਚਾਹੁੰਦੇ ਹਨ।

ਸੋਮਵਾਰ ਨੂੰ ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਪਾਕਿਸਾਤਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸਲਾਮਿਕ ਸਹਿਯੋਗ ਸੰਗਠਨ (ਓਆਈਸੀ) ਦੀ ਇਕ ਬੈਠਕ ਦੌਰਾਨ ਇਕ ਵਾਰ ਫਿਰ ਤੋਂ ਕਸ਼ਮੀਰ ਏਜੰਡਾ ਲਿਆਂਦਾ, ਕਿਉਂਕਿ ਉਨ੍ਹਾਂ ਨੇ ਮੈਂਬਰ ਸੂਬਿਆਂ ਦੇ ਖੇਤਰ ਲਈ ‘ਏਕੀਕ੍ਰਿਤ ਯੋਜਨਾ’ ਬਣਾਉਣ ਦੀ ਅਪੀਲ ਕੀਤੀ। ਇਮਰਾਨ ਖ਼ਾਨ ਨੇ ਇਸਲਾਮਾਬਾਦ ’ਚ ਓਆਈਸੀ ਵਿਦੇਸ਼ ਮੰਤਰੀਆਂ ਦੀ ਪ੍ਰੀਸ਼ਦ ਦੇ 17ਵੇਂ ਸੈਸ਼ਨ ’ਚ ਕਿਹਾ ਕਿ ਫਿਲੀਸਤੀਨ ਤੇ ਕਸ਼ਮੀਰ ਦੇ ਲੋਕ ਆਪਣੇ ਲੋਕਤੰਤਰੀ ਤੇ ਮਨੁੱਖੀ ਅਧਿਕਾਰਾਂ ਬਾਰੇ ਮੁਸਲਿਮ ਦੁਨੀਆ ਤੋਂ ਇਕ ਏਕੀਕ੍ਰਿਤ ਪ੍ਰਤੀਕਿਰਿਆ ਦੇਖਣਾ ਚਾਹੁੰਦੇ ਹਨ।

ਦਿਨ ਨਿਊਜ਼ ਇੰਟਰਨੈਸ਼ਨਲ ਮੁਤਾਬਕ ਇਮਰਾਨ ਖ਼ਾਨ ਨੇ ਕਿਹਾ ਕਿ ਓਆਈਸੀ ਨੂੁੰ ਦੁਨੀਆ ਨੂੰ ਇਸਲਾਮ ਦੀਆਂ ਸਿੱਖਿਆਵਾਂ ਤੇ ‘ਆਖ਼ਰੀ ਪੈਗੰਬਰ’ ਹਜਰਤ ਮੁਹੰਮਦ ਲਈ ਸਾਡੇ ਪਿਆਰ ਨੂੰ ਸਮਝਣ ’ਚ ਮਦਦ ਕਰਨ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।

ਇਸਲਾਮਿਕ ਖੇਮਾ ਤਾਲਿਬਾਨ ਜ਼ਰੀਏ ਨਹੀਂ ਕਰਨਾ ਚਾਹੁੰਦਾ ਅਫ਼ਗਾਨਾਂ ਦੀ ਮਦਦ

ਓਆਈਸੀ ਯਾਨੀ 57 ਦੇਸ਼ਾਂ ਦਾ ਇਸਲਾਮਿਕ ਬਲਾਕ ਅਫ਼ਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਦੇਣ ਲਈ ਇਸਲਾਮਿਕ ਵਿਕਾਸ ਬੈਂਕ (ਆਈਡੀਬੀ) ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਤਾਲਿਬਾਨ ਜ਼ਰੀਏ ਅਫ਼ਗਾਨਿਸਤਾਨ ਨੂੰ ਮਦਦ ਨਹੀਂ ਪਹੁੰਚਾਉਣਾ ਚਾਹੁੰਦੇ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਅਫ਼ਗਾਨਿਸਤਾਨ ਨੂੰ ਤੁਰੰਤ ਸਹਾਇਤਾ ਪਹੁੰਚਾਉਣ ਦਾ ਫ਼ੈਸਲਾ ਫ਼ਿਲਹਾਲ ਨਹੀਂ ਹੋ ਸਕਿਆ।ਸੰਯੁਕਤ ਰਾਸ਼ਟਰ ਦੇ ਐਮਰਜੈਂਸੀ ਰਾਹਤ ਕੋ-ਆਰਡੀਨੇਟਰ ਨੇ ਇਕ ਵਿਸ਼ੇਸ਼ ਬੈਠਕ ’ਚ ਕਿਹਾ ਕਿ ਅਫ਼ਗਾਨਿਸਤਾਨ ’ਚ ਤੁਰੰਤ ਪ੍ਰਭਾਵ ਨਾਲ ਬੈਂਕਿੰਗ ਪ੍ਰਣਾਲੀ ਨੂੰ ਸਥਾਪਤ ਕਰਨ ਤੇ ਤਰਲਤਾ ਦੀ ਜ਼ਰੂਰਤ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦ ਹੀ ਕੋਈ ਫ਼ੈਸਲਾਕੁੰਨ ਤੇ ਠੋਸ ਫੈਸਲਾ ਨਾ ਲਿਆ ਗਿਆ ਤਾਂ ਪੂਰੀ ਆਬਾਦੀ ਪ੍ਰਭਾਵਿਤ ਹੋਵੇਗੀ। ਸੰਯੁਕਤ ਰਾਸ਼ਟਰ ’ਚ ਮਨੁੱਖੀ ਅਧਿਕਾਰ ਮਾਮਲਿਆਂ ਦੇ ਉਪ ਜਨਰਲ ਸਕੱਤਰ ਮਾਰਟਿਨ ਗਿ੍ਰਫਿਥਸ ਨੇ ਕਿਹਾ ਕਿ ਅਫ਼ਗਾਨੀ ਕਰੰਸੀ ਦਿਨੋ-ਦਿਨ ਡਿੱਗਦੀ ਜਾ ਰਹੀ ਹੈ। ਵਿੱਤੀ ਹਾਲਾਤ ਢਹਿ-ਢੇਰੀ ਹੋ ਚੁੱਕੇ ਹਨ। ਇਸ ਲਈ ਅਫ਼ਗਾਨੀ ਲੋਕਾਂ ਦੀ ਜੀਵਨ ਰੱਖਿਆ ਲਈ ਇਹ ਬਹੁਤ ਜ਼ਰੂਰੀ ਹੈ।

Related posts

ਪੰਜਾਬੀ / ਅੰਗਰੇਜੀ

Pritpal Kaur

ਗੈਂਗਸਟਰ ਸਾਰਜ ਮਿੰਟੂ ਨੇ ਇੰਟਰਨੈੱਟ ਮੀਡੀਆ ‘ਤੇ ਬਠਿੰਡਾ ਜੇਲ੍ਹ ਦੀਆਂ ਫੋਟੋਆਂ ਕੀਤੀਆਂ ਅਪਲੋਡ,ਜੇਲ੍ਹ ਪ੍ਰਸ਼ਾਸਨ ‘ਚ ਮਚੀ ਤੜਥਲੀ; ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਵੀ ਹੈ ਨਾਂ

On Punjab

ਸਰੂਪ ਚੰਦ ਸਿੰਗਲਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਅਲਵਿਦਾ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

On Punjab