74.62 F
New York, US
July 13, 2025
PreetNama
ਸਮਾਜ/Social

ਐਸਬੀਆਈ ਦਾ ਵੱਡਾ ਐਲਾਨ, ਵਿਆਜ਼ ਦਰਾਂ ‘ਚ ਕਟੌਤੀ

ਨਵੀਂ ਦਿੱਲੀ: ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨੇ ਸਾਰੇ ਅੰਤਰਾਲ ਦੇ ਲੋਨ ‘ਤੇ ਐਮਸੀਐਲਆਰ ‘ਚ 0.10 ਫੀਸਦ ਦੀ ਕਮੀ ਦਾ ਐਲਾਨ ਕੀਤਾ ਹੈ। ਈਐਮਆਈ ਦੀਆਂ ਨਵੀਆਂ ਦਰਾਂ 10 ਅਕਤੂਬਰ ਤੋਂ ਲਾਗੂ ਹੋਣਗੀਆਂ। ਆਰਬੀਆਈ ਵੱਲੋਂ ਰੈਪੋ ਰੇਟ ‘ਚ 0.25 ਫੀਸਦ ਦੀ ਕਮੀ ਕੀਤੀ ਹੈ। ਇਸ ਫੈਸਲੇ ਦਾ ਫਾਇਦਾ ਗਾਹਕਾਂ ਨੂੰ ਦੇਣ ਲਈ ਐਸਬੀਆਈ ਬੈਂਕ ਨੇ ਇਹ ਕਦਮ ਚੁੱਕਿਆ ਹੈ।

ਬੈਂਕ ਦਾ ਕਹਿਣਾ ਹੈ ਕਿ ਤਿਓਹਾਰਾਂ ਦੇ ਮੌਸਮ ਨੂੰ ਵੇਖਦੇ ਹੋਏ ਉਨ੍ਹਾਂ ਇਹ ਕਦਮ ਚੁੱਕਿਆ ਹੈ। ਬੈਂਕ ਦੇ ਇਸ ਫੈਸਲੇ ਤੋਂ ਵੱਡੀ ਗਿਣਤੀ ‘ਚ ਲੋਕਾਂ ਨੂੰ ਫਾਇਦਾ ਪਹੁੰਚੇਗਾ ਕਿਉਂਕਿ ਐਸਬੀਆਈ ਦੇਸ਼ ਦਾ ਸਭ ਤੋਂ ਵੱਡਾ ਬੈਂਕ ਹੈ। ਹੁਣ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਹੈ ਕਿ ਹੋਰ ਬੈਂਕ ਵੀ ਜਲਦੀ ਹੀ ਇਸ ਤਰ੍ਹਾਂ ਦਾ ਐਲਾਨ ਕਰ ਸਕਦੇ ਹਨ।

ਐਸਬੀਆਈ ਵੱਲੋਂ ਐਮਸੀਐਲਆਰ ਬੇਸਡ ਲੋਨ ਦੇ ਇੰਟਰਸਟ ਰੇਟ ‘ਚ ਕੀਤੀ ਗਈ ਕਮੀ ਤੋਂ ਬਾਅਦ ਬੈਂਕ ਦਾ ਇੱਕ ਸਾਲ ਦਾ ਐਮਸੀਐਲਆਰ ਘੱਟਕੇ 8.05 ਫੀਸਦ ਦੀ ਸਾਲਾਨਾ ਦਰ ‘ਤੇ ਰਹਿ ਗਿਆ ਹੈ। ਇਸ ਅੰਤਰਾਲ ਦੇ ਲਈ ਬੈਂਕ ਐਮਸੀਐਲਆਰ ਦਰ ਪਹਿਲਾਂ 8.15 ਫੀਸਦ ‘ਤੇ ਸੀ। ਵਿੱਤ ਸਾਲ 2019-20 ‘ਚ ਐਸਬੀਆਈ ਨੇ ਐਮਸੀਐਲਆਰ ‘ਚ ਛੇਵੀਂ ਵਾਰ ਕਮੀ ਕੀਤੀ ਹੈ।

ਮਾਰਜ਼ੀਨਲ ਕਾਸਟ ਆਫ਼ ਲੈਂਡਿੰਗ ਰੇਟ ਨੂੰ ਹੀ ਐਮਸੀਐਲਆਰ ਕਹਿੰਦੇ ਹਾਂ। ਇਸ ਬਾਰੇ ਜਾਣਨਾ ਜ਼ਰੂਰੀ ਹੈ ਕਿ ਇਹ ਬੈਂਕ ਦੀ ਆਪਣੀ ਲਾਗਤ ‘ਤੇ ਆਧਾਰਤ ਰੇਟ ਹੁੰਦਾ ਹੈ। ਐਮਸੀਐਲਆਰ ‘ਚ ਕਿਸੇ ਤਰ੍ਹਾਂ ਦੀ ਕਮੀ ਦਾ ਫਾਇਦਾ ਤੁਰੰਤ ਨਹੀਂ ਮਿਲਦਾ।

Related posts

LAC ‘ਤੇ ਤਣਾਅ ਦੌਰਾਨ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਚੀਨ ਦੇ ਵਿਦੇਸ਼ ਮੰਤਰੀ

On Punjab

Gurmeet Ram Rahim : ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖਤਮ, ਅੱਜ ਸੁਨਾਰੀਆ ਜੇਲ੍ਹ ‘ਚ ਹੋਵੇਗੀ ਵਾਪਸੀ

On Punjab

ਪੱਕਾ ਪੰਜਾਬੀ ਐਮੀ ਵਿਰਕ

On Punjab