PreetNama
ਖਾਸ-ਖਬਰਾਂ/Important News

ਐਵਰੈਸਟ ‘ਤੇ ਮਿਲੀਆਂ ਲਾਸ਼ਾਂ ਦੀ ਪਛਾਣ ਕਰਨਾ ਨੇਪਾਲ ਲਈ ਵੱਡੀ ਚੁਨੌਤੀ

ਦੁਨੀਆਂ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਉੱਤੇ ਚੜ੍ਹਾਈ ਕਰਨ ਵਿੱਚ ਅਸਫ਼ਲ ਰਹੇ ਚਾਰ ਪਰਬੱਤਰੋਹੀਆਂ  ਦੀਆਂ ਲਾਸ਼ਾਂ ਦੀ ਪਛਾਣ ਕਰਨਾ ਹੁਣ ਨੇਪਾਲ ਦੇ ਅਧਿਕਾਰੀਆਂ ਲਈ ਨਵੀਂ ਚੁਨੌਤੀ ਬਣ ਗਈ ਹੈ।

 

ਲਾਸ਼ਾਂ ਪਛਾਣਨ ਦੀ ਹਾਲਤ ਵਿੱਚ ਨਹੀਂ ਹਨਡੀਐਨਏ ਨਾਲ ਪਛਾਣ ਕਰਨ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਦੋ ਹਫ਼ਤੇ ਪਹਿਲਾਂ ਨੇਪਾਲ ਸਰਕਾਰ ਨੂੰ ਸਫ਼ਾਈ ਮੁਹਿੰਮ ਦੌਰਾਨ ਇਹ ਲਾਸ਼ਾਂ ਮਿਲੀਆਂ ਸਨ। ਇਸ ਸਫ਼ਾਈ ਮੁਹਿੰਮ ਵਿੱਚ 11 ਟਨ ਕੂੜਾ ਇਕੱਠਾ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜੇ ਹੋਰ ਵੀ ਕਈ ਲਾਸ਼ਾਂ ਬਰਫ਼ ਦੇ ਹੇਠਾਂ ਦੱਬੀਆਂ ਹੋ ਸਕਦੀਆਂ ਹਨ।

 

ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਵੀ ਪਤਾ ਨਹੀਂ ਚੱਲ ਪਾ ਰਿਹਾ ਹੈ ਕਿ ਢਲਾਨ ਉੱਤੇ ਮਿਲਣ ਤੋਂ ਪਹਿਲਾਂ ਇਹ ਲਾਸ਼ਾਂ ਕਿੰਨੇ ਸਮੇਂ ਤੋਂ ਇੱਥੇ ਸਨ।

 

ਨੇਪਾਲ ਮਾਊਂਟੇਨੀਅਰਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਂਗ ਤਸੇਰਿੰਗ ਸ਼ੇਰਪਾ ਦਾ ਕਹਿਣਾ ਹੈ ਕਿ ਇਹ ਕੰਮ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਲਾਸ਼ਾਂ ਨਾਲ ਸਬੰਧਤ ਹੋਰ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਜਿਵੇਂ ਕਿ ਉਹ ਕਿਥੇ ਮਿਲੇ ਹਨ ਅਤੇ ਉਨ੍ਹਾਂ ਦੇ ਮੁਹਿੰਮ ਸੰਚਾਲਕ ਨੂੰ ਵੀ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ। 

 

ਲਾਸ਼ਾਂ ਨੂੰ ਹੇਠਾਂ ਲਿਆਉਣਾ ਖ਼ਤਰਨਾਕ

 

ਲਾਸ਼ਾਂ ਨੂੰ ਐਵਰੈਸਟ ਤੋਂ ਹੇਠਾਂ ਲਿਆਉਣ ਲਈ ਹਜ਼ਾਰਾਂ ਡਾਲਰ ਖ਼ਰਚ ਹੋ ਜਾਂਦੇ ਹਨ। ਉਥੇਇਸ ਲਈ ਅੱਠ ਸ਼ੇਰਪਾ ਦੀ ਲੋੜ ਪੈਂਦੀ ਹੈ। ਲਾਸ਼ਾਂ ਨੂੰ ਹੇਠਾਂ ਲਿਆਉਣ ਸਮੇਂ ਬਚਾਅ ਦਲ ਦੀ ਜਾਨ ਵੀ ਖ਼ਤਰੇ ਵਿੱਚ ਪੈ ਜਾਂਦੀ ਹੈ। ਕਈ ਪਰਿਵਾਰ ਪਸੰਦ ਕਰਦੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰ ਦੀ ਲਾਸ਼ ਪਰਬੱਤ ਉੱਤੇ ਹੀ ਰਹੇਪਰ ਹੁਣ ਗਲੋਬਲ ਵਾਰਮਿੰਗ ਕਾਰਨ ਤਾਪਮਾਨ ਵੱਧ ਰਿਹਾ ਹੈ। ਇਸ ਨਾਲ ਪਹਾੜਾਂ ਦੀ ਬਰਫ਼ ਪਿਘਲਦੀ ਜਾ ਰਹੀ ਹੈਜਿਹੇ ਵਿੱਚ ਐਵਰੈਸਟ ਉੱਤੇ ਸਾਲਾਂ ਪਹਿਲਾਂ ਜਿਹੜੇ ਲੋਕਾਂ ਦੀ ਮੌਤ ਹੋਈ ਹੈਉਨ੍ਹਾਂ ਦੀਆਂ ਲਾਸ਼ਾਂ ਵਿਖਣ ਲੱਗੀਆਂ ਹਨ।

 

ਦੱਸਣਯੋਗ ਕਿ ਸਾਲ 1924 ਵਿੱਚ ਬ੍ਰਿਟੇਨ ਦੇ ਜਿਯਾਰਜ ਮੇਲੋਰੀ ਲਾਪਤਾ ਹੋ ਗਏ ਸਨ। ਸਾਲ 1999 ਵਿੱਚ ਉਨ੍ਹਾਂ ਦੀ ਲਾਸ਼ ਮਿਲੀ ਸੀ। ਉਨ੍ਹਾਂ ਦੇ ਸਾਥੀ ਐਂਡਰਿਊ ਇਰਵਾਈਨ ਦੀ ਲਾਸ਼ ਅੱਜ ਤੱਕ ਨਹੀਂ ਮਿਲ ਸਕੀ।

 

ਇੱਕ ਉੱਚ ਪੁਲਿਸ ਅਧਿਕਾਰੀ ਫਨਿੰਦਰਾ ਪ੍ਰਸਾਈ ਨੇ ਕਿਹਾ ਕਿਾ ਲਾਸ਼ਾਂ ਪਛਾਣਨ ਦੀ ਸਥਿਤੀ ਵਿੱਚ ਬਿਲਕੁਲ ਨਹੀਂ ਹੈ। ਚਿਹਰਾ ਠੀਕ ਨਾਲ ਪਹਿਚਾਣ ਵਿੱਚ ਨਹੀਂ ਆ ਰਿਹਾ ਹੈ। ਉਹ ਹਸਪਤਾਲ ਨਾਲ ਇਸ ਬਾਰੇ ਗੱਲ ਕਰ ਚੁੱਕੇ ਹਨ ਕਿ ਉਹ ਪਰਿਵਾਰਾਂ ਨਾਲ ਡੀਐਨਏ ਦਾ ਮਿਲਾਨ ਕਰਨ।

Related posts

ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ 3 ਨਕਸਲੀ ਢੇਰ

On Punjab

ਰੂਸ ਦੀ ਅਮਰੀਕਾ ਨੂੰ ਚੇਤਾਵਨੀ, ਮਿਜ਼ਾਈਲ ਦਾ ਦੇਵਾਂਗੇ ਠੋਕ ਕੇ ਜਵਾਬ

On Punjab

ਪਠਾਣਮਾਜਰਾ ਨੇ ਇੰਤਕਾਲ ਤੇ ਤਕਸੀਮ ਕਰਵਾਉਣ ਦੇ ਮੁੱਦੇ ਚੁੱਕੇ

On Punjab