PreetNama
ਸਿਹਤ/Health

ਐਂਟੀਕੋਲਿਨਰਜਿਕ ਦਵਾਈਆਂ ਨਾਲ ਡਿਮੈਂਸ਼ੀਆ ਦਾ ਖ਼ਤਰਾ

ਐਂਟੀਕੋਲਿਨਰਜਿਕ ਦਵਾਈਆਂ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ‘ਚ ਪਾਇਆ ਗਿਆ ਹੈ ਕਿ ਇਨ੍ਹਾਂ ਦਵਾਈਆਂ ਦਾ ਸਾਲਾਂ ਤੋਂ ਇਸਤੇਮਾਲ ਕਰਨ ਵਾਲੇ ਲੋਕਾਂ ‘ਚ ਡਿਮੈਂਸ਼ੀਆ ਦਾ ਖ਼ਤਰਾ ਵਧ ਸਕਦਾ ਹੈ। ਇਹ ਇਕ ਮਾਨਸਿਕ ਬਿਮਾਰੀ ਹੈ। ਇਸ ‘ਚ ਵਿਅਕਤੀ ਦੀ ਯਾਦਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਐਂਟੀਕੋਲਿਨਰਜਿਕ ਦਵਾਈਆਂ ਦੀ ਵਰਤੋਂ ਡਿਪ੍ਰੈਸ਼ਨ (ਤਣਾਅ) ਤੋਂ ਲੈ ਕੇ ਮਿਰਗੀ ਤਕ ਦੇ ਇਲਾਜ ‘ਚ ਕੀਤੀ ਜਾਂਦੀ ਹੈ। ਇਹ ਦਵਾਈਆਂ ਖ਼ਾਸ ਤੌਰ ‘ਤੇ ਬਜ਼ੁਰਗਾਂ ਨੂੰ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਦਵਾਈਆਂ ਨੂੰ ਲੈ ਕੇ ਇਹ ਕੋਈ ਨਵਾਂ ਜਾਇਜ਼ਾ ਨਹੀਂ ਹੈ, ਪਰ ਜੇਏਐੱਮਏ ਇੰਟਰਨਲ ਮੈਡੀਸਿਨ ਜਰਨਲ ‘ਚ ਪ੍ਰਕਾਸ਼ਤ ਨਵੇਂ ਅਧਿਐਨ ‘ਚ ਵੱਡੇ ਪੱਧਰ ‘ਤੇ ਹੋਰ ਵਿਆਪਕ ਵਿਸ਼ਲੇਸ਼ਣ ਕੀਤਾ ਗਿਆ ਹੈ। ਇੰਗਲੈਂਡ ਦੀ ਨਾਟਿੰਘਮ ਯੂਨੀਵਰਸਿਟੀ ਦੇ ਪ੍ਰੋਫੈਸਰ ਕੈਰੋਲ ਕਪਲੈਂਡ ਦੀ ਅਗਵਾਈ ‘ਚ ਕੀਤੇ ਗਏ ਇਸ ਅਧਿਐਨ ‘ਚ 55 ਸਾਲ ਦੀ ਉਮਰ ਦੇ ਕਰੀਬ ਦੋ ਲੱਖ 85 ਹਜ਼ਾਰ ਲੋਕਾਂ ‘ਤੇ ਗ਼ੌਰ ਕੀਤਾ ਗਿਆ। ਇਨ੍ਹਾਂ ਲੋਕਾਂ ਨੂੰ ਐਂਟੀਕੋਲਿਨਰਜਿਕ ਦਵਾਈਆਂ ਦੀ ਸਲਾਹ ਦਿੱਤੀ ਗਈ ਸੀ। ਇਨ੍ਹਾਂ ‘ਚੋਂ ਕਰੀਬ 59 ਹਜ਼ਾਰ ਲੋਕਾਂ ‘ਚ ਡਿਮੈਂਸ਼ੀਆ ਦੀ ਪਛਾਣ ਕੀਤੀ ਗਈ। ਪਹਿਲਾਂ ਦੇ ਅਧਿਐਨਾਂ ‘ਚ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਕੁਝ ਐਂਟੀਕੋਲਿਨਰਜਿਕ ਦਵਾਈਆਂ ਦਾ ਲੰਬੇ ਸਮੇਂ ਤਕ ਇਸਤੇਮਾਲ ਕਰਨ ਨਾਲ ਬਜ਼ੁਰਗਾਂ ‘ਚ ਡਿਮੈਂਸ਼ੀਆ ਦਾ ਖ਼ਤਰਾ ਵਧ ਸਕਦਾ ਹੈ। ਅਮਰੀਕਾ ਦੀ ਵਾਸ਼ਿੰਗਟਨ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ 2015 ‘ਚ ਆਪਣੇ ਅਧਿਐਨ ‘ਚ ਇਨ੍ਹਾਂ ਦਵਾਈਆਂ ਦਾ ਸੇਵਨ ਕਰਨ ਵਾਲੇ 65 ਸਾਲ ਤੋਂ ਵੱਧ ਉਮਰ ਵਾਲੇ ਲੋਕਾਂ ‘ਚ ਡਿਮੈਂਸ਼ੀਆ ਦਾ ਖ਼ਤਰਾ 54 ਫ਼ੀਸਦੀ ਜ਼ਿਆਦਾ ਪਾਇਆ ਸੀ।

Related posts

ਹੈਰਾਨੀਜਨਕ! ਹਰ ਹਫਤੇ ਤੁਹਾਡੇ ਅੰਦਰ ਜਾ ਰਹੀ ਇੱਕ ਕ੍ਰੈਡਿਟ ਕਾਰਡ ਜਿੰਨੀ ਪਲਾਸਟਿਕ

On Punjab

Health Tips: ਘਿਓ ਤੇ ਮੱਖਣ ’ਚੋਂ ਸਿਹਤ ਲਈ ਕੀ ਬਿਹਤਰ?

On Punjab

ਆਈਫੋਨ ਬਣਿਆ ਘਾਟੇ ਦਾ ਸੌਦਾ, ਕੰਪਨੀ ਦਾ ਘਟਿਆ ਮੁਨਾਫਾ

On Punjab
%d bloggers like this: