PreetNama
ਖਾਸ-ਖਬਰਾਂ/Important News

ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਨਾਲ ਉਡਾਣ ਦੀ ਧਮਕੀ, ਲੰਡਨ ‘ਚ ਉਤਾਰਿਆ

ਨਵੀਂ ਦਿੱਲੀਬੰਬ ਧਮਾਕੇ ਦੀ ਧਮਕੀ ਤੋਂ ਬਾਅਦ ਮੁੰਬਈ ਤੋਂ ਅਮਰੀਕਾ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਨੂੰ ਵੀਰਵਾਰ ਲੰਡਨ ਦੇ ਹਵਾਈ ਅੱਡੇ ‘ਤੇ ਸੁਰੱਖਿਆ ਦੇ ਮੱਦੇਨਜ਼ਰ ਉਤਾਰਣਾ ਪਿਆ। ਏਅਰਲਾਈਨ ਨੇ ਇਹ ਜਾਣਕਾਰੀ ਦਿੱਤੀ। ਏਅਰ ਇੰਡੀਆ ਨੇ ਟਵੀਟ ਕਰ ਕਿਹਾ ਕਿ ਜਹਾਜ਼ ਨੂੰ ਲੰਡਨ ਦੇ ਸਟੈਂਸਟੇਡ ਹਵਾਈ ਅੱਡੇ ‘ਤੇ ਲੈਂਡ ਕਰਨਾ ਪਿਆ। ਏਅਰਲਾਈਨ ਨੇ ਕਿਹਾ, “ਏਆਈ 191 ਮੁੰਬਈਨੇਵਾਰਕ ਬੰਬ ਧਮਾਕੇ ਦੀ ਧਮਕੀ ਕਰਕੇ 27 ਜੂਨ ਨੂੰ ਲੰਡਨ ਦੇ ਸਟੈਂਸਟੇਡ ਹਵਾਈ ਅੱਡੇ ‘ਤੇ ਉਤਾਰਨਾ ਪਿਆ।”ਅੱਜ ਸਵੇਰੇ ਮੁੰਬਈ ਤੋਂ ਪਲੇਨ ਰਵਾਨਾ ਹੋਇਆ ਸੀ ਤੇ ਅਮਰੀਕਾ ਦੇ ਨਿਊਜਰਸੀ ‘ਚ ਨੇਵਾਰਕ ਲਿਬਰਟੀ ਇੰਟਰਨੈਸ਼ਨਲ ਏਅਰਪੋਰਟ ‘ਤੇ ਜਾਣਾ ਸੀ, ਪਰ ਉਸ ਦੀ ਐਮਰਜੈਂਸੀ ਲੈਂਡਿੰਗ ਪਹਿਲਾਂ ਹੀ ਸਟੈਂਸਟੇਡ ਹਵਾਈ ਅੱਡੇ ‘ਤੇ ਕਰਨੀ ਪਈ।

ਇਸ ਤੋਂ ਪਹਿਲਾਂ ਵੀ ਇੱਕ ਵਾਰ ਏਅਰ ਇੰਡੀਆ ਦੀ ਦਿੱਲੀ ਤੋਂ ਕੋਲਕਾਤਾ ਜਾਣ ਵਾਲੀ ਫਲਾਈਟ ਨੰਬਰ ਏਆਈ-020 ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੀ ਕਾਲ ਆ ਚੁੱਕੀ ਸੀ। ਇਸ ਤੋਂ ਬਾਅਦ ਜਹਾਜ਼ ਨੂੰ ਦਿੱਲੀ ‘ਚ ਲੈਂਡ ਕੀਤਾ ਗਿਆ ਸੀ ਤੇ ਇਸ ਦੀ ਸੁਰੱਖਿਆ ਜਾਂਚ ਕੀਤੀ ਗਈ ਸੀ।

Related posts

ਸਿੰਗਾਪੁਰ ਹਵਾਈ ਅੱਡੇ ’ਤੇ ਕੰਮ ਕਰਦੇ ਭਾਰਤੀ ’ਤੇ ਏਅਰਪੋਡ ਰੱਖਣ ਦਾ ਦੋਸ਼

On Punjab

ਰਾਜਸਥਾਨ: ਭੀਲਵਾੜਾ ’ਚ ਭਿਆਨਕ ਸੜਕ ਹਾਦਸਾ, 9 ਦੀ ਮੌਤ

On Punjab

ਟਰੰਪ ਦੀ ਪਤਨੀ ਨਾਲ ਕੇਜਰੀਵਾਲ ਦੀ ਮੁਲਾਕਾਤ ‘ਤੇ ਕੋਈ ਨਹੀਂ ਇਤਰਾਜ਼ ਨਹੀਂ : ਅਮਰੀਕੀ ਦੂਤਾਵਾਸ

On Punjab