72.05 F
New York, US
May 9, 2025
PreetNama
ਫਿਲਮ-ਸੰਸਾਰ/Filmy

ਏਅਰਪੋਰਟ ‘ਤੇ ਦੇਸੀ ਅੰਦਾਜ਼ ‘ਚ ਨਜ਼ਰ ਆਈ ਕੰਗਨਾ ਰਣੌਤ

ਬਾਲੀਵੁੱਡ ਦੀ ਸਭ ਤੋਂ ਬੇਬਾਕ ਅਦਾਕਾਰਾ ਕੰਗਨਾ ਰਣੌਤ ਅਕਸਰ ਖਬਰਾਂ ‘ਚ ਬਣੀ ਰਹਿੰਦੀ ਹੈ । ਅਦਾਕਾਰਾ ਦੀ ਖੂਬਸੂਰਤੀ ਦੇ ਕਰੋੜਾਂ ਦੀ ਗਿਣਤੀ ‘ਚ ਫੈਨਜ਼ ਹਨ । ਹਾਲ ਹੀ ‘ਚ ਕੰਗਨਾ ਏਅਰਪੋਰਟ ‘ਤੇ ਸਪੌਟ ਹੋਈ ਸੀ । ਏਅਰਪੋਰਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ । ਤਸਵੀਰਾਂ ‘ਚ ਅਦਾਕਾਰਾ ਦੇਸੀ ਅੰਦਾਜ਼ ਵਿੱਚ ਨਜ਼ਰ ਆਈ । ਕੰਗਨਾ ਦੀ ਡਰੈਸਿੰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਗ੍ਰੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਮੈਚਿੰਗ ਬੇਲ਼ੀ ਵੀ ਪਾਈ ਹੋਈ ਸੀ ।ਤਸਵੀਰਾਂ ਵਿੱਚ ਕੰਗਨਾ ਬਹੁਤ ਖ਼ੂਬਸੂਰਤ ਲੱਗ ਰਹੀ ਸੀ । ਕੰਗਨਾ ਦੇ ਇਸ ਪੂਰੇ ਲੁੱਕ ਦੇ ਸੈਂਟਰ ਆਫ ਅਟਰੈਕਸ਼ਨ ਸੀ ਉਹਨਾਂ ਦਾ ਬੈਗ । ਦੱਸ ਦੇਈਏ ਕਿ ਕੰਗਨਾ ਦੇ ਬੈਗ ਦੀ ਕੀਮਤ 15 ਲੱਖ ਰੁਪਏ ਹੈ । ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ।ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਕੰਗਨਾ ਬਹੁਤ ਜਲਦ ਆਪਣੀ ਨਵੀਂ ਫਿਲਮ ‘ਥਲਾਵੀ’ ‘ਚ ਨਜ਼ਰ ਆਉਣ ਵਾਲੀ ਹੈ । ਇਸ ਫ਼ਿਲਮ ਦੀ ਕਹਾਣੀ ਤਾਮਿਲ ਨਾਇਡੂ ਦੀ ਪੂਰਵ ਮੁੱਖ ਮੰਤਰੀ ‘ਜੈ ਲਾਲੀਤਾ’ ਦੀ ਬਾਇਓਪਿਕ ‘ਤੇ ਅਧਾਰਿਤ ਹੈ । ਕੰਗਨਾ ਆਪਣੀ ਇਸ ਫਿਲਮ ਲਈ ਕਾਫ਼ੀ ਮਹਿਨਤ ਕਰ ਰਹੀ ਹੈ । ਇਸ ਫਿਲਮ ‘ਚ ਕੰਗਨਾ (ਜੈ ਲਾਲੀਤਾ) ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ । ਫਿਲਮ ਵਿੱਚ ਕੰਗਨਾ 4 ਅਲੱਗ -ਅਲੱਗ ਲੁੱਕ ਅਪਣਾਵੇਗੀ । ਇਸ ਫਿਲਮ ਵਿੱਚ ਅਦਾਕਾਰਾ ਦਾ ਪ੍ਰੋਸਥੇਟਿਕ੍ਸ ਮੈਕਅਪ ਕੀਤਾ ਜਾਵੇਗਾ । ਬੀਤੀ ਦਿਨੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਲੁੱਕ ਟੈਸਟ ਦੀਆ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਸ ਫਿਲਮ ਦੇ ਡਾਇਰੈਕਟਰ ਵਿਸ਼ਨੂੰ ਇੰਦੁਰੀ ਹੈ । ਫਿਲਮ ‘ਥਾਲਵੀ’ ਨੂੰ ਤਾਮਿਲ , ਤੇਲਗੂ , ਅਤੇ ਹਿੰਦੀ ‘ਚ ਰਿਲਿਜ਼ ਕੀਤਾ ਜਾਵੇਗਾ । ਇਸਦੇ ਨਾਲ ਹੀ ਅਦਾਕਾਰਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਫ਼ਿਲਮ’ ਧਾਕੜ ‘ ‘ਚ ਵੀ ਨਜ਼ਰ ਆਵੇਗੀ । ਇਸ ਫਿਲਮ ਦਾ ਟ੍ਰੇਲਰ ਰਿਲਿਜ਼ ਹੋ ਚੁੱਕਿਆ ਹੈ . ਉਮੀਦ ਹੈ ਕਿ ਫੈਨਜ਼ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਫਿਲਮ ਪਸੰਦ ਆਵੇਗੀ

Related posts

ਹਿਮਾਂਸ਼ੀ ਖੁਰਾਣਾ ਦੀ ਕਾਰ ‘ਤੇ ਹਮਲਾ, ਐਕਟਰਸ ਨੇ ਦਿੱਤਾ ਜਵਾਬ

On Punjab

ਸਾਹੋ’ ਨੇ ‘ਕਲੰਕ’ ਤੇ ‘ਕੇਸਰੀ’ ਦਾ ਤੋੜਿਆ ਰਿਕਾਰਡ, ਪਹਿਲੇ ਦਿਨ ਹੀ ਸ਼ਾਨਦਾਰ ਕਮਾਈ

On Punjab

ਰਾਨੂੰ ਮੰਡਲ ਦੀ ਪਹਿਲੀ ਫਿਲਮ ਦਾ ਟ੍ਰੇਲਰ ਹੋਇਆ ਰਿਲੀਜ਼

On Punjab