ਸ੍ਰੀਨਗਰ: ਉੱਤਰੀ ਕਸ਼ਮੀਰ ਵਿੱਚ ਮੰਗਲਵਾਰ ਨੂੰ ਐੱਲਓਸੀ ਨਾਲ ਲੱਗਦੇ ਕੁਪਵਾੜਾ ਦੇ ਸਰਹੱਦੀ ਇਲਾਕਿਆਂ ਵਿੱਚ ਬਰਫ਼ ਦੇ ਤੋਦਿਆਂ ਹੇਠ ਤਿੰਨ ਫ਼ੌਜੀ ਜਵਾਨ ਲਾਪਤਾ ਹੋ ਗਏ. ਇਸ ਘਟਨਾ ਵਿੱਚ ਪੰਜ ਜਵਾਨਾਂ ਨੂੰ ਬਚਾ ਲਿਆ ਗਿਆ ਹੈ । ਇਨ੍ਹਾਂ ਬਚਾਏ ਗਏ ਜਵਾਨਾਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ ।ਇਸ ਘਟਨਾ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਸਰਹੱਦੀ ਫ਼ੌਜੀ ਚੌਕੀਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ । ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੁਪਹਿਰ ਸਮੇਂ ਕਰਨਾਹ ਸੈਕਟਰ ਤਹਿਤ ਐੱਲਓਸੀ ਨੇੜੇ ਸਥਿਤ ਈਗਲ ਪੋਸਟ ਕੋਲ ਬਰਫ਼ ਦੇ ਤੋਦੇ ਡਿੱਗੇ ਹਨ । ਜਿਸ ਕਰਨ ਚੌਕੀ ਦਾ ਇਕ ਹਿੱਸਾ ਵੀ ਬਰਫ਼ ਦੇ ਤੋਦਿਆਂ ਹੇਠ ਆ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਫ਼ੌਜ ਦੀ ਦੋ ਜਾਟ ਰੈਂਜੀਮੈਂਟ ਦੇ ਚਾਰ ਜਵਾਨ ਬਰਫ਼ ਹੇਠਾਂ ਦੱਬੇ ਗਏ ਹਨ । ਇਸ ਘਟਨਾ ਤੋਂ ਬਾਅਦ ਜਦੋਂ ਬਰਫ਼ ਖਿਸਕਣੀ ਬੰਦ ਹੋਈ ਤਾਂ ਫ਼ੌਜ ਦੀ ਬਚਾਅ ਟੀਮ ਵੱਲੋਂ ਕੰਮ ਸ਼ੁਰੂ ਕਰ ਦਿੱਤਾ ਗਿਆ । ਜਿਸਦੇ ਕਰੀਬ ਤਿੰਨ ਘੰਟਿਆਂ ਬਾਅਦ ਬਚਾਅ ਮੁਲਾਜ਼ਮਾਂ ਵੱਲੋਂ ਦੋ ਜਵਾਨਾਂ ਨੂੰ ਬਰਫ਼ ਹੇਠੋਂ ਜਿਊਂਦਿਆਂ ਕੱਢ ਲਿਆ ਗਿਆ,ਪਰ ਉਨ੍ਹਾਂ ਦੀ ਹਾਲਤ ਬਹੁਤ ਹੀ ਨਾਜ਼ੁਕ ਸੀ । ਜਿਸ ਕਾਰਨ ਉਨ੍ਹਾਂ ਨੂੰ ਹੈਲੀਕਾਪਟਰ ਰਾਹੀਂ ਤੁਰੰਤ ਸ੍ਰੀਨਗਰ ਸਥਿਤ ਫ਼ੌਜ ਦੇ 92 ਬੇਸ ਹਸਪਤਾਲ ਵਿਚ ਪਹੁੰਚਾਇਆ ਗਿਆ ।
ਦੱਸ ਦੇਈਏ ਕਿ ਇਸੇ ਦੌਰਾਨ ਜ਼ਿਲ੍ਹਾ ਬਾਂਦੀਪੋਰਾ ਵਿੱਚ ਗੁਰੇਜ਼ ਸੈਕਟਰ ਤਹਿਤ ਪੈਂਦੇ ਬਗਤਰ ਇਲਾਕੇ ਵਿੱਚ ਵੀ ਬਰਫ਼ ਖਿਸਕੀ ਹੈ । ਜਿਸਦੇ ਨਾਲ ਉੱਥੇ ਤੇਜ਼ ਹਵਾਵਾਂ ਨਾਲ ਬਰਫ਼ੀਲਾ ਤੂਫ਼ਾਨ ਵੀ ਉੱਠਿਆ ਤੇ ਇਸ ਦੀ ਲਪੇਟ ਵਿਚ ਚਾਰ ਫ਼ੌਜੀ ਜਵਾਨ ਆ ਗਏ ।