PreetNama
ਖਾਸ-ਖਬਰਾਂ/Important News

ਉੱਡਦੇ ਜਹਾਜ਼ ‘ਚੋਂ ਨਿਕਲੀਆਂ ਚੰਗਿਆੜੀਆਂ, ਵਾਲ-ਵਾਲ ਬਚੇ 170 ਯਾਤਰੀ

ਚੇਨਈ: ਤਿਰੂਚਿਰਾਪੱਲੀ ਤੋਂ ਸਿੰਗਾਪੁਰ ਜਾ ਰਹੀ ਪ੍ਰਾਈਵੇਟ ਜਹਾਜ਼ ਕੰਪਨੀ ਦੀ ਉਡਾਣ ਵਿੱਚ ਸੋਮਵਾਰ ਨੂੰ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਅਸਮਾਨ ਵਿੱਚ ਉਡਾਣ ਵਿੱਚੋਂ ਚੰਗਿਆੜੀ ਨਿਕਲਣ ਬਾਅਦ ਇਸ ਨੂੰ ਹੰਗਾਮੀ ਹਾਲਤ ਵਿੱਚ ਚੇਨਈ ਹਵਾਈ ਅੱਡੇ ‘ਤੇ ਉਤਾਰਿਆ ਗਿਆ। ਇਸ ਦੌਰਾਨ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ। ਸਾਰੇ 170 ਯਾਤਰੀ ਸੁਰੱਖਿਅਤ ਬਾਹਰ ਕੱਢ ਲਏ ਗਏ।

ਏਅਰਪੋਟਰ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਜਦੋਂ ਭਾਰਤੀ ਹਵਾਈ ਖੇਤਰ ਵਿੱਚ ਸੀ ਤਾਂ ਪਾਇਲਟ ਨੂੰ ਜਹਾਜ਼ ਵਿੱਚੋਂ ਚੰਗਿਆੜੇ ਨਿਕਲੇ ਦਿਖਾਈ ਦਿੱਤੇ। ਇਸ ਦੇ ਬਾਅਦ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਲਈ ਚੇਨਈ ਹਵਾਈ ਅੱਡੇ ਨਾਲ ਸੰਪਰਕ ਕੀਤਾ। ਉੱਥੋਂ ਪਾਇਲਟ ਨੂੰ ਜਹਾਜ਼ ਉਤਾਰਨ ਦੀ ਮਨਜ਼ੂਰੀ ਮਿਲ ਗਈ ਤੇ ਫਾਇਰ ਅਧਿਕਾਰੀਆਂ ਨੂੰ ਵੀ ਤਿਆਰ ਰੱਖਿਆ ਗਿਆ।

ਯਾਤਰੀਆਂ ਨੂੰ ਬਾਅਦ ਵਿੱਚ ਸ਼ਹਿਰ ਦੇ ਹੋਟਲਾਂ ਵਿੱਚ ਟਹਿਰਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਤਕਨੀਸ਼ੀਅਨ ਜਹਾਜ਼ ਵਿੱਚ ਆਈ ਖਰਾਬੀ ਦਾ ਪਤਾ ਲਾ ਰਹੇ ਹਨ। ਜੇ ਇਸ ਜਹਾਜ਼ ਨੂੰ ਕਲੀਅਰੈਂਸ ਨਾ ਮਿਲੀ ਤਾਂ ਕਿਸੇ ਹੋਰ ਜਹਾਜ਼ ਨੂੰ ਭੇਜਿਆ ਜਾ ਸਕਦਾ ਹੈ।

Related posts

ਸ਼ਿਲਪਾ ਸ਼ੈੱਟੀ ਦਾ ਨਾਂ ਗੈਰ-ਸਬੰਧਤ ਮਾਮਲਿਆਂ ਵਿੱਚ ਘੜੀਸਣਾ ਸਹੀ ਨਹੀਂ: ਰਾਜ ਕੁੰਦਰਾ

On Punjab

14 ਚੀਨੀ ਅਫਸਰਾਂ ‘ਤੇ ਅਮਰੀਕਾ ਲਗਾ ਸਕਦੈ ਪਾਬੰਦੀ

On Punjab

ਭੀੜ ਤੋਂ ਬਚਣ ਲਈ ਊਬਰ ਸ਼ੁਰੂ ਕਰੇਗੀ ਹੈਲੀਕਾਪਟਰ ਸੇਵਾ

On Punjab