ਉੱਠ ਕੇ ਸਵੇਰੇ ਨਿੱਤ ਕਰਦੇ ਹਾਂ ਮਿਹਨਤਾਂ
ਰੱਜ ਖਾ ਖਾ ਖੁਰਾਕਾਂ ਸਿਹਤ ਪੂਰੀ ਗੁੰਦੀ ਹੈ।
ਸੱਭ ਨਾਲੋ ਪਹਿਲਾ ਯਾਦ ਕਰਾ ਸੱਚੇ ਰੱਬ ਨੂੰ
ਲਿਵ ਸਦਾ ਉਸ ਮਾਲਕ ਨਾਲ ਜੁੜੀ ਹੁੰਦੀ ਹੈ।
ਹੋਛਾ ਪਹਿਰਾਵਾ ਕਦੇ ਪਾ ਵੀ ਨਹੀ ਵੇਖਿਆ
ਕਦੇ ਕਦੇ ਪਟਿਆਲਾ ਸ਼ਾਹੀ ਚਿਣੀ ਹੁੰਦੀ ਹੈ।
ਫਾਲਤੂ ਗੱਲਾਂ ਚ ਨਹੀ ਕੀਤਾ ਵਿਸ਼ਵਾਸ਼ ਕਦੇ
ਮੂੰਹੋ ਬੋਲੀਏ ਜੋ ਗੱਲ ਤੋਲੀ ਮਿਣੀ ਹੁੰਦੀ ਹੈ।
ਗੱਲ ਚ ਬਰਾੜ ਰੱਖੇ ਸਦਾ ਹੀ ਇਮਾਨਦਾਰੀ
ਕਦੇ ਝੂਠ ਵਾਲੀ ਗੋਦ ਵੀ ਨਹੀ ਬੁਣੀ ਹੁੰਦੀ ਹੈ।
ਨਰਿੰਦਰ ਬਰਾੜ
95095 00010