Expelled BJP MLA Kuldeep Sengar: ਉਨਾਵ ਜਬਰ-ਜਨਾਹ ਮਾਮਲੇ ‘ਤੇ ਕੋਰਟ ਨੇ ਵੱਡਾ ਫੈਸਲਾ ਲੈਂਦਿਆਂ ਭਾਜਪਾ ਵਿਚੋਂ ਕੱਢੇ ਗਏ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੋਸ਼ੀ ਕਰਾਰ ਕਰ ਦਿੱਤਾ ਹੈ। 18 ਦਸੰਬਰ ਨੂੰ ਅਗਲੀ ਸੁਣਵਾਈ ‘ਚ ਸਜ਼ਾ ਤੈਅ ਕੀਤੀ ਜਾਵੇਗੀ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਹੁਕਮ ‘ਤੇ ਇਸ ਮਾਮਲੇ ਨੂੰ ਲਖਨਊ ਤੋਂ ਦਿੱਲੀ ਟਰਾਂਸਫਰ ਕੀਤਾ ਗਿਆ ਸੀ ਅਤੇ ਜਸਟਿਸ ਸ਼ਰਮਾ ਵੱਲੋਂ 5 ਅਗਸਤ ਤੋਂ ਰੋਜ਼ਾਨਾ ਮੁਕੱਦਮੇ ਦੀ ਸੁਣਵਾਈ ਕੀਤੀ ਜਾ ਰਹੀ ਸੀ। ਇਸ ਮਾਮਲੇ ਵਿੱਚ ਸੇਂਗਰ ‘ਤੇ ਦੋਸ਼ ਸਨ ਕਿ ਉਸ ਨੇ 2017 ਵਿੱਚ ਉਨਾਵ ਵਿੱਚ ਇਕ ਨਾਬਾਲਗ ਕੁੜੀ ਨੂੰ ਅਗਵਾ ਕਰ ਕੇ ਬਲਾਤਕਾਰ ਕੀਤਾ ।
ਇਸ ਮਾਮਲੇ ‘ਚ ਉਹਨਾਂ ਤੋਂ ਇਲਾਵਾ ਸ਼ਸ਼ੀ ਸਿੰਘ ‘ਤੇ ਵੀ ਆਰੋਪ ਲੱਗੇ ਸਨ। ਪੀੜਤ ਲੜਕੀ ਦੇ ਬਿਆਨ ਦਰਜ ਕਰਨ ਲਈ ਏਮਸ ਵਿੱਚ ਖ਼ਾਸ ਅਦਾਲਤ ਲਗਾਈ ਗਈ ਸੀ। ਜਿਸ ਤੋਂ ਬਾਅਦ ਵਿਸ਼ੇਸ਼ ਅਦਾਲਤ ਵੱਲੋਂ ਸੇਂਗਰ ਵਿਰੁੱਧ IPC ਦੀ ਧਾਰਾ 120 ਬੀ , 363 , 366, 376 ਤੇ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਬਚਾਉਣ ਲਈ ਬਣੇ ਪੌਕਸੋ ਦੀ ਧਾਰਾ ਅਧੀਨ ਮੁਕੱਦਮਾ ਚਲਾਉਣ ਲਈ ਦੋਸ਼ ਤੈਅ ਕੀਤੇ ਗਏ ਸਨ ।