52.56 F
New York, US
December 15, 2019
PreetNama
ਫਿਲਮ-ਸੰਸਾਰ/Filmy

ਇੱਕ ਸੈਮੀਨਾਰ ਦੌਰਾਨ ਫੁੱਟ-ਫੁੱਟ ਕੇ ਰੋਈ ਆਲਿਆ ਭੱਟ,ਵੀਡੀਓ ਵਾਇਰਲ

Alia-bhatt weeping-on the stage: ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਸਬੰਧ ਨੂੰ ਲੈ ਕੇ ਹਰ ਰੋਜ਼ ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦੋਵਾਂ ਦੇ ਵਿਆਹ ਦੀ ਖ਼ਬਰ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਹੈ, ਪਰ ਹੁਣ ਦੌਰਾਨ ਅਲੀਆ ਦੇ ਨਵੇਂ ਬਿਆਨ ਦਾ ਖੁਲਾਸਾ ਹੋਇਆ ਹੈ। ਦਰਅਸਲ ਹਾਲ ਹੀ ਵਿਚ ਆਲੀਆ ਨੂੰ ਸਬੰਧਾਂ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਹੁਣ ਸਿੰਗਲ ਨਹੀਂ ਹਨ, ਹਾਲਾਂਕਿ ਉਨ੍ਹਾਂ ਨੇ ਰਣਬੀਰ ਕਪੂਰ ਨਾਲ ਰਿਸ਼ਤੇ ਬਾਰੇ ਗੱਲ ਨਹੀਂ ਕੀਤੀ।

ਅਦਾਕਾਰਾ ਆਲਿਆ ਭੱਟ ਹਮੇਸ਼ਾ ਹੀ ਸੁਰਖੀਆਂ ‘ਚ ਰਹਿੰਦੀ ਹੈ ।ਆਪਣੀ ਕਿਊਟਨੈੱਸ ਅਤੇ ਮੁਸਕਰਾਹਟ ਕਰਕੇ ਜਾਣੀ ਜਾਂਦੀ ਆਲਿਆ ਭੱਟ ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਈ ਹੈ ਆਪਣੇ ਇੱਕ ਵੀਡੀਓ ਕਰਕੇ । ਜਿਸ ‘ਚ ਉਹ ਫੁੱਟ ਫੁੱਟ ਕੇ ਰੋਂਦੀ ਦਿਖਾਈ ਦੇ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਇੱਕ ਸੈਮੀਨਾਰ ਦੇ ਦੌਰਾਨ ਦਾ ਹੈ ।ਜਿਸ ‘ਚ ਆਲਿਆ ਸ਼ਿਰਕਤ ਕਰਨ ਲਈ ਪਹੁੰਚੀ ਸੀ,ਪਰ ਇਸ ਦੌਰਾਨ ਉਹ ਆਪਣੀ ਭੈਣ ਸ਼ਾਹੀਨ ਭੱਟ ਦੀ ਕਿਤਾਬ ‘ਆਈ ਹੈਵ ਨੇਵਰ ਬੀਨ ਅਨਹੈਪੀਅਰ’ ਦੇ ਬਾਰੇ ਗੱਲਬਾਤ ਕਰ ਰਹੀ ਸੀ ।ਜੋ ਕਿ ਉਸ ਨੇ ਆਪਣੇ ਡਿਪ੍ਰੈਸ਼ਨ ਦੀ ਕਹਾਣੀ ਨੂੰ ਲੈ ਕੇ ਲਿਖੀ ਹੈ।ਸ਼ਾਹੀਨ ਭੱਟ ਨੇ ਕੁਝ ਸਾਲ ਪਹਿਲਾਂ ਇੰਸਟਾਗ੍ਰਾਮ ਦੀ ਮਦਦ ਨਾਲ ਦੱਸਿਆ ਸੀ ਕਿ ਉਹ ਬਚਪਨ ਵਿਚ ਡਿਪ੍ਰੈਸ਼ਨ ਵਰਗੀ ਸਮੱਸਿਆ ਨਾਲ ਸੰਘਰਸ਼ ਕਰ ਰਹੀ ਹੈ।

ਸ਼ਾਹੀਨ 13 ਸਾਲਾਂ ਦੀ ਸੀ ਜਦੋਂ ਉਹ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ।ਆਲੀਆ ਭੱਟ ਆਪਣੀ ਵੱਡੀ ਭੈਣ ਸ਼ਾਹੀਨ ਦੇ ਬਹੁਤ ਨਜ਼ਦੀਕੀ ਹੈ। ਸੋਸ਼ਲ ਮੀਡੀਆ ‘ਤੇ ਦੋਵਾਂ ਦੀ ਦੋਸਤੀ ਅਤੇ ਪਿਆਰ ਅਕਸਰ ਤਸਵੀਰਾ ਦੇ ਜ਼ਰੀਏ ਦੇਖਣ ਨੂੰ ਮਿਲਦਾ ਹੈ। ਸ਼ਾਹੀਨ ਇਸ ਸਮੇਂ ਲੰਡਨ ਵਿਚ ਪੜ੍ਹ ਰਹੀ ਹੈ ਅਤੇ ਜਦੋਂ ਵੀ ਆਲੀਆ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਭੈਣ ਨਾਲ ਸਮਾਂ ਬਿਤਾਉਣ ਲੰਡਨ ਪਹੁੰਚ ਜਾਂਦੀ ਹੈ।ਇਸ ਵੀਡੀਓ ‘ਚ ਆਲਿਆ ਦੀ ਭੈਣ ਸ਼ਾਹੀਨ ਵੀ ਨਜ਼ਰ ਆ ਰਹੀ ਹੈ ਜੋ ਕਿ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵੀ ਕਰਦੀ ਹੈ ।ਪਰ ਆਲਿਆ ਦੇ ਹੰਝੂ ਸਨ ਕਿ ਰੁਕਣ ਦਾ ਨਾਂਅ ਹੀ ਨਹੀਂ ਸਨ ਲੈ ਰਹੇ। ਆਲਿਆ ਭੱਟ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਲਗਾਤਾਰ ਸ਼ੇਅਰ ਕਰ ਰਹੇ ਨੇ।

Related posts

ਦਾਰਾ ਸਿੰਘ ਨੇ 1967 ‘ਚ ਕੀਤੀ ਸੀ ‘ਚੰਨ ‘ਤੇ ਚੜ੍ਹਾਈ’, ਜਾਣੋ ਪੂਰਾ ਸੱਚ

On Punjab

ਜੂਹੀ ਨੇ 2 ਸਾਲ ਤੱਕ ਲੁਕਾ ਕੇ ਰੱਖੀ ਸੀ ਆਪਣੇ ਵਿਆਹ ਦੀ ਗੱਲ, ਪ੍ਰੈਗਨੈਂਸੀ ਦੇ ਕਾਰਨ ਕੀਤਾ ਸੀ ਖੁਲਾਸਾ

On Punjab

ਦਿਲ ਦਹਿਲਾ ਦੇਵੇਗਾ ਐਸਿਡ ਅਟੈਕ ਪੀੜੀਤਾ ਤੇ ਬਣੀ ਫਿਲਮ ਛਪਾਕ ਦਾ ਟ੍ਰੇਲਰ

On Punjab