ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਭਾਜਪਾ ਨੇਤਾ ਤੇ ਵਕੀਲ ਅਸ਼ਵਨੀ ਉਪਾਧਿਆਏ ਵੱਲੋਂ ਦਾਇਰ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਟੀਸ਼ਨ ‘ਤੇ ਅੰਤਮ ਸੁਣਵਾਈ ਅਗਲੇ ਮਹੀਨੇ ਯਾਨੀ ਅਗਸਤ 2019 ‘ਚ ਕੀਤੀ ਜਾਵੇਗੀ। ਅਸ਼ਵਨੀ ਨੇ ਇੱਕ ਤੋਂ ਜ਼ਿਆਦਾ ਲੋਕ ਸਭਾ ਤੇ ਵਿਧਾਨ ਸਭਾ ਖੇਤਰਾਂ ਤੋਂ ਚੋਣ ਲੜਨ ਵਾਲੇ ਉਮੀਦਵਾਰਾਂ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ।ਕਈ ਪਾਰਟੀਆਂ ਦੇ ਨੇਤਾ ਇੱਕ ਤੋਂ ਜ਼ਿਆਦਾ ਸੀਟਾਂ ਤੋਂ ਚੋਣ ਲੜਦੇ ਹਨ। ਬਾਅਦ ‘ਚ ਇੱਕ ਸੀਟ ਛੱਡ ਦਿੰਦੇ ਹਨ ਜਿਸ ‘ਤੇ ਬਾਅਦ ‘ਚ ਫੇਰ ਤੋਂ ਚੋਣ ਕਰਾਉਣੀ ਪੈਂਦੀ ਹੈ। ਅਜਿਹਾ ਕਰਨ ‘ਚ ਜ਼ਿਆਦਾ ਸਮਾਂ ਲੱਗਦਾ ਹੈ ਤੇ ਨਾਲ ਹੀ ਸੰਸਥਾਨ ਤੇ ਪੈਸਾ ਵੀ ਖ਼ਰਚ ਹੁੰਦਾ ਹੈ।