72.05 F
New York, US
May 9, 2025
PreetNama
ਖੇਡ-ਜਗਤ/Sports News

ਇੰਡੀਆ ਟੀਮ ਨੇ ਪਹਿਲਾਂ ਟੌਸ ਜਿੱਤ ਚੁਣੀ ਬੱਲੇਬਾਜ਼ੀ

ਨਵੀਂ ਦਿੱਲੀਆਈਸੀਸੀ ਕ੍ਰਿਕਟ ਵਰਲਡ ਕੱਪ 2019 ‘ਚ ਭਾਰਤੀ ਟੀਮ ਅੱਜ ਆਪਣੇ ਅਗਲੇ ਮੁਕਾਬਲੇ ਲਈ ਮੈਦਾਨ ‘ਚ ਉੱਤਰ ਚੁੱਕੀ ਹੈ। ਇਸ ‘ਚ ਉਸ ਦਾ ਮੁਕਾਬਲਾ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਟੀਮ ਵੈਸਟ ਇੰਡੀਜ਼ ਨਾਲ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।

ਅੱਜ ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਹੋਇਆ। ਜਦਕਿ ਵੈਸਟ ਇੰਡੀਜ਼ ਨੇ ਆਪਣੀ ਟੀਮ ‘ਚ ਦੋ ਅਹਿਮ ਬਦਲਾਅ ਕੀਤੇ ਹਨ। ਟੀਮ ਨੇ ਅੱਜ ਮੈਚ ‘ਚ ਈਵਾਨ ਲੁਇਸ ਤੇ ਏਅਲੇ ਨਰਸ ਨੂੰ ਬਾਹਰ ਕਰ ਉਨ੍ਹਾਂ ਦੀ ਥਾਂ ਸੁਨੀਲ ਐਂਬ੍ਰਿਸ ਤੇ ਫੇਬੀਅਨ ਏਲਿਨ ਨੂੰ ਮੌਕਾ ਦਿੱਤਾ ਹੈ।

ਦੋਵਾਂ ਟੀਮਾਂ ‘ਚ ਇਹ ਮੁਕਾਬਲਾ ਮੈਨਚੈਸਟਰ ਦੇ ਓਲਡ ਟ੍ਰੇਫਰਡ ‘ਚ ਹੋ ਰਿਹਾ ਹੈ। ਇਸ ਟੂਰਨਾਮੈਂਟ ‘ਚ ਭਾਰਤੀ ਟੀਮ ਅਜੇ ਤਕ ਕੋਈ ਮੈਚ ਨਹੀ ਹਾਰੀ ਤੇ ਟੀਮ ਇਸੇ ਸਿਲਸਿਲੇ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।

Related posts

ਪਹਿਲੇ ਟੈਸਟ ਮੁਕਾਬਲੇ ‘ਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ ਪਾਰੀ ਨਾਲ ਹਰਾਇਆ

On Punjab

ਭਾਰਤੀ ਪਿਸਟਲ ਟੀਮ ਦੇ ਵਿਦੇਸ਼ ਕੋਚ ਪਾਵੇਲ ਸਮਿਰਨੋਵ 21 ਮਈ ਨੂੰ ਟੀਮ ਨਾਲ ਜੁੜਨਗੇ

On Punjab

Education Fraud: 700 ਭਾਰਤੀ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ ‘ਚ, 20-20 ਲੱਖ ਦੇ ਕੇ ਪਹੁੰਚੇ ਸੀ ਕੈਨੇਡਾ, ਹੁਣ ਭੇਜਿਆ ਜਾ ਰਿਹਾ ਹੈ ਵਾਪਸ!

On Punjab