ਨਵੀਂ ਦਿੱਲੀ: ਆਈਸੀਸੀ ਕ੍ਰਿਕਟ ਵਰਲਡ ਕੱਪ 2019 ‘ਚ ਭਾਰਤੀ ਟੀਮ ਅੱਜ ਆਪਣੇ ਅਗਲੇ ਮੁਕਾਬਲੇ ਲਈ ਮੈਦਾਨ ‘ਚ ਉੱਤਰ ਚੁੱਕੀ ਹੈ। ਇਸ ‘ਚ ਉਸ ਦਾ ਮੁਕਾਬਲਾ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਟੀਮ ਵੈਸਟ ਇੰਡੀਜ਼ ਨਾਲ ਹੈ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਅੱਜ ਭਾਰਤੀ ਟੀਮ ‘ਚ ਕੋਈ ਬਦਲਾਅ ਨਹੀਂ ਹੋਇਆ। ਜਦਕਿ ਵੈਸਟ ਇੰਡੀਜ਼ ਨੇ ਆਪਣੀ ਟੀਮ ‘ਚ ਦੋ ਅਹਿਮ ਬਦਲਾਅ ਕੀਤੇ ਹਨ। ਟੀਮ ਨੇ ਅੱਜ ਮੈਚ ‘ਚ ਈਵਾਨ ਲੁਇਸ ਤੇ ਏਅਲੇ ਨਰਸ ਨੂੰ ਬਾਹਰ ਕਰ ਉਨ੍ਹਾਂ ਦੀ ਥਾਂ ਸੁਨੀਲ ਐਂਬ੍ਰਿਸ ਤੇ ਫੇਬੀਅਨ ਏਲਿਨ ਨੂੰ ਮੌਕਾ ਦਿੱਤਾ ਹੈ।