PreetNama
ਖਾਸ-ਖਬਰਾਂ/Important News

ਇੰਟਰਨੈਸ਼ਨਲ ਅਦਾਲਤ ਦਾ ਫੈਸਲਾ: ਪਾਕਿ ਜੇਲ੍ਹ ‘ਚ ਕੈਦ ਕੁਲਭੂਸ਼ਨ ਜਾਧਵ ਦੀ ਫਾਂਸੀ ‘ਤੇ ਲੱਗੀ ਰੋਕ

ਹੇਗ: ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਸੁਣਵਾਈ ਕਰ ਰਹੀ ਕੌਮਾਂਤਰੀ ਅਦਾਲਤ (ICJ) ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ। ਕੌਮਾਂਤਰੀ ਅਦਾਲਤ ਨੇ ਜਾਧਵ ਦੀ ਫਾਂਸੀ ‘ਤੇ ਰੋਕ ਲਾ ਦਿੱਤੀ ਹੈ।ਨੀਦਰਲੈਂਡ ਦੇ ਹੇਗ ਦੇ ਪੀਸ ਪੈਲੇਸ ਵਿੱਚ ਇਸ ਮਾਮਲੇ ਦੀ ਜਨਤਕ ਤੌਰ ‘ਤੇ ਸੁਣਵਾਈ ਹੋਈ, ਜਿਸ ਵਿੱਚ ਚੀਫ ਜਸਟਿਸ ਅਬਦੁਲਕਾਵੀ ਅਹਿਮਦ ਯੁਸੁਫ ਨੇ ਫੈਸਲਾ ਪੜ੍ਹ ਕੇ ਸੁਣਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਆਪਣੇ ਫੈਸਲੇ ਨੂੰ ਮੁੜ ਵਿਚਾਰੇ ਅਤੇ ਜਾਧਵ ਨੂੰ ਕਾਨੂੰਨੀ ਮਦਦ ਯਾਨੀ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਲਈ ਵਕੀਲ ਮੁਹੱਈਆ ਕਰਵਾਏ ਜਾਣ।

ਕੌਮਾਂਤਰੀ ਅਦਾਲਤ ਵਿੱਚ 16 ਜੱਜ ਬੈਠਦੇ ਹਨ ਅਤੇ 15 ਜੱਜਾਂ ਨੇ ਫੈਸਲਾ ਭਾਰਤ ਦੇ ਪੱਖ ਵਿੱਚ ਦਿੱਤਾ। ਆਈਸੀਜੇ ਦੇ ਚੀਫ ਜਸਟਿਸ ਯੁਸੁਫ ਨੇ ਫੈਸਲਾ ਪੜ੍ਹਦਿਆਂ ਮੰਨਿਆ ਕਿ ਪਾਕਿਸਤਾਨ ਨੇ ਭਾਰਤ ਦੀ ਅਪੀਲ ਨਹੀਂ ਸੁਣੀ ਤੇ ਜਾਧਵ ਨੂੰ ਉਸ ਦੇ ਬਣਦੇ ਹੱਕ ਨਹੀਂ ਦਿੱਤੇ ਗਏ।

ਉੱਧਰ, ਭਾਰਤ ਵਿੱਚ ਵੀ ਅੱਜ ਕੁਲਭੂਸ਼ਣ ਲਈ ਲਗਾਤਾਰ ਦੁਆਵਾਂ ਦਾ ਦੌਰ ਜਾਰੀ ਸੀ। ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਸਾਲ 2017 ਵਿੱਚ ਜਾਧਵ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਇਸ ਮਾਮਲੇ ਨੂੰ ਆਈਸੀਜੇ ਵਿੱਚ ਚੁਨੌਤੀ ਦਿੱਤੀ ਸੀ।

Related posts

95,000 ਕਰੋੜੀ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਦੇਵੇਗਾ 13,00,000 ਘਰਾਂ ਨੂੰ ਬਿਜਲੀ

On Punjab

ਕੈਨੇਡਾ ਚੋਣ ਦੰਗਲ: ਚੋਣ ਪ੍ਰਚਾਰ ਦੌਰਾਨ ਟਰੂਡੋ ਨੂੰ ਆਖ਼ਰ ਕਿਉਂ ਪਾਉਣੀ ਪਈ ਬੁਲਿਟ ਪਰੂਫ਼ ਜੈਕੇਟ

On Punjab

ਜਸਟਿਨ ਟਰੂਡੋ ਨੇ ਵੀ ਕੀਤੀ ਕਿਸਾਨ ਅੰਦੋਲਨ ਦੀ ਹਿਮਾਇਤ

On Punjab
%d bloggers like this: