ਨਵੀਂ ਦਿੱਲੀ: ਐਤਵਾਰ ਨੂੰ ਇੰਡੀਆ ਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ‘ਚ ਵਰਲਡ ਕੱਪ 2019 ਦਾ ਮੈਚ ਖੇਡਿਆ ਗਿਆ। ਇਸ ‘ਚ ਭਾਰਤ 31 ਦੌੜਾਂ ਨਾਲ ਮੈਚ ਹਾਰ ਗਈ, ਪਰ ਇਸ ਦੌਰਾਨ ਇੱਕ ਪਾਕਿਸਤਾਨੀ ਫੈਨ ਲੋਕਾਂ ਦਾ ਦਿਲ ਜਿੱਤ ਗਿਆ।ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪਾਕਿਸਤਾਨੀ ਭਾਰਤੀ ਰਾਸ਼ਟਰੀ ਗਾਣ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਜਰਨਲਿਸਟ@nailainayat ਨੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਅੱਜ ਸਾਰੇ ਪਾਕਿਸਤਾਨੀ, ਭਾਰਤੀ ਹੀ ਹਨ। #ENGVSIND.ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਪਾਕਿਸਤਾਨੀ ਭਾਰਤੀ ਰਾਸ਼ਟਰੀ ਗਾਣ ਗਾਉਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਜਰਨਲਿਸਟ@nailainayat ਨੇ ਸ਼ੇਅਰ ਕੀਤਾ ਹੈ। ਇਸ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਲਿਖਿਆ, “ਅੱਜ ਸਾਰੇ ਪਾਕਿਸਤਾਨੀ, ਭਾਰਤੀ ਹੀ ਹਨ। #ENGVSIND.ਇਸ ਤੋਂ ਇਲਾਵਾ ਵੀਡੀਓ ‘ਚ ਨਜ਼ਰ ਆ ਰਹੇ ਕੁਝ ਹੋਰ ਲੋਕ ਜਿਨ੍ਹਾਂ ਨੇ ਆਪਣੇ ਮੋਢਿਆਂ ‘ਤੇ ਪਾਕਿਸਤਾਨੀ ਝੰਡਾ ਟੰਗਿਆ ਹੈ, ਵੀ ਨੈਸ਼ਨਲ ਐਂਥਮ ਗਾ ਰਹੇ ਹਨ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਲੋਕਾਂ ਦੇ ਦਿਲਾਂ ‘ਚ ਥਾਂ ਬਣਾਈ ਹੈ।ਜਿੱਥੇ ਕਈ ਵੀਡੀਓ ਨੂੰ ਪਸੰਦ ਕਰ ਰਹੇ ਹਨ, ਉਧਰ ਹੀ ਕੁਝ ਅਜਿਹੇ ਵੀ ਲੋਕ ਹਨ ਜਿਨ੍ਹਾਂ ਨੇ ਇਸ ਬਾਰੇ ਭਾਰਤ ਤੇ ਪਾਕਿਸਤਾਨ ਦਾ ਮਜ਼ਾਕ ਉਡਾਇਆ ਹੈ
previous post
next post