55.4 F
New York, US
October 8, 2024
PreetNama
ਸਿਹਤ/Health

ਇਹ ਕੀਟਾਣੂ ਦਿਲ ਦੇ ਰੋਗਾਂ ’ਚ ਹੁੰਦਾ ਹੈ ਸਹਾਈ

ਖੋਜਕਾਰਾਂ ਨੇ ਹੁਣ ਪਤਾ ਲਾਇਆ ਹੈ ਕਿ ਅੱਕਰਮੈਂਸੀਆ ਮਿਊਸਿਨੀਫ਼ਿਲਾ ਨਾਂਅ ਦਾ ਕੀਟਾਣੂ (ਬੈਕਟੀਰੀਆ) ਮਨੁੱਖੀ ਦਿਲ ਦੇ ਰੋਗਾਂ ਵਿੱਚ ਬਹੁਤ ਜ਼ਿਆਦਾ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ। ਇਹ ਕੀਟਾਣੂ ਦਰਅਸਲ, ਮਨੁੱਖੀ ਆਂਦਰਾਂ ਦੇ ਅੰਦਰ ਮੌਜੂਦ ਹੁੰਦਾ ਹੈ।

ਇਹ ਜਾਣਕਾਰੀ ‘ਨੇਚਰ ਮੈਡੀਸਨ’ ਨਾਂਅ ਦੇ ਰਸਾਲੇ ਵਿੱਚ ਦਿੱਤੀ ਗਈ ਹੈ। ਇਸ ਪਰੀਖਣ ਲਈ 42 ਭਾਗੀਦਾਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਤੇ 32 ਨੇ ਇਹ ਪਰੀਖਣ ਮੁਕੰਮਲ ਕੀਤਾ ਸੀ।

ਉਨ੍ਹਾਂ ਨੂੰ ਅੱਕਰਮੈਂਸੀਆ ਦਿੱਤਾ। ਇਨ੍ਹਾਂ ਸਭ ਵਿੱਚ ਡਾਇਬਟੀਜ਼ ਟਾਈਪ 2 ਤੇ ਮੈਟਾਬੋਲਿਕ ਸਿੰਡਰੋਮ ਵੇਖੇ ਗਏ ਭਾਵ ਇਨ੍ਹਾਂ ਵਿੱਚ ਦਿਲ ਦੀਆਂ ਬੀਮਾਰੀਆਂ ਨਾਲ ਸਬੰਧਤ ਕੁਝ ਖ਼ਤਰੇ ਵਾਲੇ ਕਾਰਕ ਸਨ।

ਫਿਰ ਭਾਗੀਦਾਰਾਂ ਨੂੰ ਤਿੰਨ ਭਾਗਾਂ ਵਿੱਚ ਵੰਡ ਦਿੱਤਾ ਗਿਆ। ਇੱਕ ਸਮੂਹ ਨੇ ਜਿਊਂਦਾ ਬੈਕਟੀਰੀਆ ਲਿਆ ਤੇ ਤੇ ਦੋ ਨੇ ਪਾਸਚੁਰੀਕ੍ਰਿਤ ਬੈਕਟੀਰੀਆ ਲਿਆ।

ਇਨ੍ਹਾਂ ਦੋਵੇਂ ਸਮੂਹਾਂ ਦੇ ਮੈਂਬਰਾਂ ਨੇ ਆਪਣੇ ਖਾਣ–ਪੀਣ ਤੇ ਸਰੀਰਕ ਗਤੀਵਿਧੀਆਂ ਤਬਦੀਲੀ ਲਿਆਉਣ ਲਈ ਕਿਹਾ। ਇਨ੍ਹਾਂ ਨੂੰ ਅੱਕਰਮੈਂਸੀਆ ਨਿਊਟ੍ਰੀਸ਼ਨਲ ਸਪਲੀਮੈਂਟ ਵਜੋਂ ਦਿੱਤਾ ਗਿਆ।

ਉਨ੍ਹਾਂ ਤਿੰਨੇ ਸਮੂਹਾਂ ਦੇ ਕਿਸੇ ਵੀ ਭਾਗੀਦਾਰ ਵਿੱਚ ਕੋਈ ਮਾੜਾ ਪ੍ਰਭਾਵ ਨਹੀਂ ਵੇਖਿਆ ਗਿਆ। ਪਾਸਚੁਰੀਕ੍ਰਿਤ ਬੈਕਟੀਰੀਆ ਨੇ ਭਾਗੀਦਾਰਾਂ ਵਿੱਚ ਡਾਇਬਟੀਜ਼–2 ਤੇ ਦਿਲ ਦੇ ਰੋਗਾਂ ਦੇ ਖ਼ਤਰੇ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ। ਇੰਝ ਜਿਗਰ ਦੀ ਸਿਹਤ ਵਿੱਚ ਵੀ ਸੁਧਾਰ ਵੇਖਿਆ ਗਿਆ।

Related posts

ਇੱਕ ਸਾਲ ‘ਚ 300 ਪ੍ਰਤੀਸ਼ਤ ਵਧੇ ਕੈਂਸਰ ਦੇ ਕੇਸ

On Punjab

ਮੁਰਗੇ ਨਾਲੋਂ ਮਹਿੰਗੀ ਗਰੀਬਾਂ ਦੀ ਦਾਲ? 25-30 ਰੁਪਏ ਵਧਿਆ ਭਾਅ

On Punjab

ਰਸੋਈ: ਸੂਜੀ ਕੇਕ

On Punjab