53.65 F
New York, US
April 24, 2025
PreetNama
ਫਿਲਮ-ਸੰਸਾਰ/Filmy

ਇਸ ਸ਼ਖਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ ਰਾਖੀ ਸਾਵੰਤ !Sep

ਬਾਲੀਵੁਡ ਦੀ ਮੰਨੀ – ਪ੍ਰਮੰਨੀ ਅਦਾਕਾਰਾ ਅਤੇ ਡਰਾਮਾ ਕੁਈਨ ਦੇ ਨਾਮ ਤੋਂ ਮਸ਼ਹੂਰ ਰਾਖੀ ਸਾਵੰਤ ਆਪਣੀ ਸੀਕ੍ਰੇਟ ਵੈਡਿੰਗ ਤੋਂ ਬਾਅਦ ਹੀ ਸੁਰਖੀਆਂ ਵਿੱਚ ਬਣੀ ਹੋਈ ਹੈ। ਇਹੀ ਵਜ੍ਹਾ ਹੈ ਕਿ ਜਦੋਂ ਤੋਂ ਰਾਖੀ ਸਾਵੰਤ ਦਾ ਵਿਆਹ ਹੋਇਆ ਹੈ, ਉਦੋਂ ਤੋਂ ਰਾਖੀ ਅਤੇ ਦੀਪਕ ਕਲਾਲ ਲਗਾਤਾਰ ਆਪਣੇ ਬਿਆਨਾਂ ਦੀ ਵਜ੍ਹਾ ਕਰਕੇ ਚਰਚਾ ਵਿੱਚ ਹਨ।ਕਦੇ ਰਾਖੀ ਦੀਪਕ ਕਲਾਲ ਨੂੰ ਫਟਕਾਰ ਲਗਾਉਂਦੀ ਨਜ਼ਰ ਆਉਂਦੀ ਹੈ ਤਾਂ ਕਦੇ ਦੀਪਕ ਕਲਾਲ ਰਾਖੀ ਦੇ ਵਿਆਹ ਕਰਕੇ ਪਾਗਲ ਹੋ ਕੇ ਉਨ੍ਹਾਂ ਨੂੰ ਖਰੀਆਂ ਖੋਟੀਆਂ ਸੁਣਾਉਂਦੇ ਹਨ। ਹੁਣ ਇੱਕ ਵਾਰ ਫਿਰ ਦੀਪਕ ਕਲਾਲ ਨੇ ਰਾਖੀ ਸਾਵੰਤ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਸੁਣਕੇ ਲੋਕਾਂ ਨੂੰ ਕਾਫ਼ੀ ਹੈਰਾਨੀ ਵੀ ਹੋ ਰਹੀ ਹੈ। ਦਰਅਸਲ ਦੀਪਕ ਕਲਾਲ ਨੇ ਦਾਅਵਾ ਕੀਤਾ ਹੈ ਕਿ ਰਾਖੀ ਸਾਵੰਤ ਉਨ੍ਹਾਂ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ।ਦੀਪਕ ਕਲਾਲ ਨੇ ਆਪਣੀ ਇੰਸਟਾ ਸਟੋਰੀ ਉੱਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ਵਿੱਚ ਦੀਪਕ ਨੇ ਰਾਖੀ ਸਾਵੰਤ ਦੇ ਪ੍ਰੈਗਨੈਂਟ ਹੋਣ ਦਾ ਦਾਅਵਾ ਕਰਦੇ ਹੋਏ ਲਿਖਿਆ ਹੈ , ਰਾਖੀ ਮੇਰਾ ਬੱਚਾ ਤੁਹਾਡੇ ਢਿੱਡ ਵਿੱਚ ਪਲ ਰਿਹਾ ਹੈ। ਉਹ ਆਪਣੇ ਪਾਪਾ ਦੀ ਬੇਇੱਜਤੀ ਦਾ ਬਦਲਾ ਜਰੂਰ ਲਵੇਗਾ। ਦੀਪਕ ਨੇ ਅੱਗੇ ਲਿਖਿਆ , 7 ਮਹੀਨੇ ਦੇ ਅੰਦਰ ਹੀ ਉਹ ਸ਼ੇਰ ਦਾ ਬੱਚਾ ਬਾਹਰ ਆਵੇਗਾ।ਇਸ ਤੋਂ ਪਹਿਲਾਂ ਵੀ ਦੀਪਕ ਕਲਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਇੱਕ ਵੀਡੀਓ ਪੋਸਟ ਕਰਕੇ ਰਾਖੀ ਸਾਵੰਤ ਨੂੰ ਖਰੀਆਂ ਖੋਟੀਆਂ ਸੁਣਾਈਆਂ ਸਨ। ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਦੀਪਕ ਕਲਾਲ ਨੇ ਦਾਅਵਾ ਕੀਤਾ ਸੀ ਕਿ ਰਾਖੀ ਨੇ ਉਨ੍ਹਾਂ ਨਾਲ ਵਿਆਹ ਕਰਨ ਦਾ ਬਚਨ ਕੀਤਾ ਸੀ, ਜਿਸ ਦੇ ਲਈ ਉਨ੍ਹਾਂ ਨੇ ਰਾਖੀ ਨੂੰ ਪੂਰੇ 4 ਕਰੋੜ ਰੁਪਏ ਦੀ ਰਕਮ ਦਿੱਤੀ ਸੀ।ਉੱਥੇ ਹੀ ਰਾਖੀ ਸਾਵੰਤ ਦੀਪਕ ਕਲਾਲ ਨੂੰ ਆਪਣਾ ਭਰਾ ਦੱਸ ਰਹੀ ਹੈ। ਰਾਖੀ ਸਾਵੰਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਸੋਸ਼ਲ ਮੀਡੀਆ ਜ਼ਰੀਏ ਅਪਡੇਟ ਕਰਦੀ ਰਹਿੰਦੀ ਹੈ। ਰਾਖੀ ਸਾਵੰਤ ਨੂੰ ਕੰਟਰੋਵਰਸ਼ੀਅਲ ਕੁਈਨ ਵੀ ਕਿਹਾ ਜਾਂਦਾ ਹੈ। ਉਹ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ‘ਚ ਛਾਈ ਹੀ ਰਹਿੰਦੀ ਹੈ।

Related posts

ਸੂਰਤ ਅਗਨੀਕਾਂਡ : ਵਿਦਿਆਰਥੀਆਂ ਦੀ ਮੌਤ ’ਤੇ ਬਾਲੀਵੁੱਡ ਨੇ ਪ੍ਰਗਟਾਇਆ ਦੁੱਖ

On Punjab

ਕੈਟਰੀਨਾ ਨੇ ਇੰਝ ਕੀਤੀ ‘ਭਾਰਤ’ ਦੀ ਮਸ਼ਹੂਰੀ, ਵੇਖੋ ਤਸਵੀਰਾਂ

On Punjab

ਬਾਦਸ਼ਾਹ ਨੇ ਫੇਕ ਫੌਲੋਅਰਸ ਲਈ ਦਿੱਤੇ 75 ਲੱਖ ਰੁਪਏ? ਰੈਪਰ ਨੇ ਦਿੱਤੀ ਸਫ਼ਾਈ

On Punjab