ਗਵਾਲੀਅਰ : ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਇਸ ਵਾਰ 15 ਅਗਸਤ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਹਰ ਸਾਲ ਸਾਵਣ ਦੇ ਆਖਰੀ ਦਿਨ ਮਨਾਏ ਜਾਣ ਵਾਲੇ ਇਸ ਤਿਉਹਾਰ ਮੌਕੇ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਦੇ ਨਾਲ-ਨਾਲ ਉਸ ਤੋਂ ਆਪਣੀ ਰੱਖਿਆ ਦਾ ਵਚਨ ਲੈਂਦੀਆਂ ਹਨ। ਇਸ ਵਾਰ ਕਾਫ਼ੀ ਲੰਬੇ ਸਮੇਂ ਬਾਅਦ ਰੱਖੜੀ ਮੌਕੇ ਸ਼ੁੱਭ ਮਹੂਰਤ ਕਾਫ਼ੀ ਲੰਬਾ ਹੈ। ਕਈ ਸਾਲਾਂ ਬਾਅਦ ਅਜਿਹਾ ਹੋਵੇਗਾ ਜਦੋਂ ਰੱਖੜੀ ‘ਤੇ ਭਦਰਾ ਦਾ ਪਰਛਾਵਾਂ ਨਹੀਂ ਹੋਵੇਗਾ। ਜੋਤਿਸ਼ ਆਚਾਰੀਆ ਡਾ. ਐੱਚਸੀ ਜੈਨ ਨੇ ਦੱਸਿਆ ਕਿ ਭਦਰਾ ‘ਚ ਰੱਖੜੀ ਬੰਨ੍ਹਣੀ ਸ਼ੁੱਭ ਨਹੀਂ ਮੰਨੀ ਜਾਂਦੀ। ਹਾਲਾਂਕਿ, ਭਦਰਾ ਨੂੰ ਹਮੇਸ਼ਾ ਹੀ ਅਸ਼ੁੱਭ ਨਹੀਂ ਮੰਨਿਆ ਜਾਂਦਾ।
ਰੱਖੜੀ ਬੰਨ੍ਹਣ ਦਾ ਸ਼ੁੱਭ ਮਹੂਰਤ
ਸ਼ੁੱਭ ਮਹੂਰਤ ਇਸ ਵਾਰ ਸਵੇਰੇ 5 ਵਜੇ ਕੇ 49 ਮਿੰਟ ਤੋਂ ਸ਼ੁਰੂ ਹੋਵੇਗਾ ਅਤੇ ਸ਼ਾਮ 5:58 ਵਜੇ ਤਕ ਭੈਣਾਂ ਆਪਣੇ ਭਰਾ ਨੂੰ ਰੱਖੜੀ ਬੰਨ੍ਹ ਸਕਦੀਆਂ ਹਨ। ਉਂਝ ਸਵੇਰੇ 6 ਤੋਂ ਸਾਢੇ 7 ਵਜੇ ਅਤੇ ਸਵੇਰੇ 10:30 ਵਜੇ ਤੋਂ ਦੁਪਹਿਰ 3 ਵਜੇ ਤਕ ਰੱਖੜੀ ਬੰਨ੍ਹਣ ਦਾ ਸਰਬੋਤਮ ਮਹੂਰਤ ਹੈ। ਸਾਵਨ ਦੀ ਪੂਰਨਿਮਾ ਦੀ ਸ਼ੁਰੂਆਤ 14 ਅਗਸਤ ਦੁਪਹਿਰ ਬਾਅਦ 3:45 ਤੋਂ ਹੀ ਹੋ ਜਾਵੇਗੀ ਅਤੇ ਇਸ ਦੀ ਸਮਾਪਤੀ 15 ਅਗਸਤ ਸ਼ਾਮ 5:58 ਵਜੇ ਹੋਵੇਗੀ।
ਹਰ ਕਿਸੇ ਦੇ ਜੀਵਨ ‘ਚ ਹਰ ਰੰਗ ਦਾ ਵੱਖਰਾ ਮਹੱਤਵ ਹੁੰਦਾ ਹੈ। ਡਾ. ਜੈਨ ਦਾ ਕਹਿਣਾ ਹੈ ਕਿ ਇਸੇ ਦੇ ਆਧਾਰ ‘ਤੇ ਜੇਕਰ ਤੁਸੀਂ ਰਾਸ਼ੀ ਮੁਤਾਬਿਕ ਅਲੱਗ-ਅਲੱਗ ਰੰਗਾਂ ਦੀਆਂ ਰੱਖੜੀਆਂ ਆਪਣੇ ਭਰਾ ਦੇ ਗੁੱਟ ‘ਤੇ ਬੰਨ੍ਹਦੇ ਹੋ ਤਾਂ ਉਸ ਦਾ ਵੱਖਰਾ ਹੀ ਮਹੱਤਵ ਹੋਵੇਗਾ ਅਤੇ ਭਰਾ ਨੂੰ ਆਉਣ ਵਾਲੇ ਦਿਨਾਂ ‘ਚ ਸਫਲਤਾ ਦਿਵਾਏਗਾ।
Posted By: Seema Anand