71.87 F
New York, US
September 18, 2024
PreetNama
ਸਿਹਤ/Health

ਇਸ ਤਰ੍ਹਾਂ ਘਟਾਈ ਜਾ ਸਕਦੀ ਹੈ ਢਿੱਡ ਦੀ ਚਰਬੀ

ਰਹਿਣ-ਸਹਿਣ, ਖਾਣ-ਪੀਣ ਦੇ ਚਲਦੇ ਅੱਜ-ਕੱਲ੍ਹ ਲੋਕਾਂ ਦੇ ਸ਼ਰੀਰ `ਤੇ ਚਰਬੀ ਚੜ੍ਹਦੀ ਜਾ ਰਹੀ ਹੈ। ਇਸ ਮੋਟਾਪੇ ਨਾਲ ਨਾ ਸਿਰਫ ਸ਼ਰੀਰ ਭੱਦਾ ਅਤੇ ਬੇਡੌਲ ਦਿਖਾਈ ਦਿੰਦਾ ਹੈ, ਸਗੋਂ ਸਿਹਤ ਨਾਲ ਸਬੰਧਤ ਕਈ ਪ੍ਰੇ਼ਸਾਨੀਆਂ ਵੀ ਹੁੰਦੀਆਂ ਹਨ। ਇਸ ਸਮੱਸਿਆ ਦਾ ਹੱਲ ਕੇਵਲ ਕਸਰਤ ਜਾਂ ਸਹੀ ਖਾਣ-ਪੀਣ ਨਾਲ ਹੀ ਸੰਭਵ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਰਿਸ਼ਵ ਸਕਸੈਨਾ ਨੇ ਕਿਹਾ ਕਿ ਲੋਕ ਸ਼ਰੀਰਕ ਤੌਰ `ਤੇ ਫਿੱਟ ਤਾਂ ਦਿਖਣਾ ਚਾਹੁੰਦੇ ਹਨ, ਪਰ ਸਿਹਤਮੰਦ ਰਹਿਣ ਲਈ ਆਪਣਾ ਰੁਟੀਨ ਠੀਕ ਨਹੀਂ ਕਰਦੇ।

ਭੋਜਨ ਦਾ ਸੇਵਨ ਨਾ ਕਰਨਾ, ਸਮੇਂ ਸਿਰ ਖਾਣਾ ਨਾ ਖਾਣਾ, ਨੀਂਦ ਘੱਟ ਲੈਣਾ, ਮਾਨਸਿਕ ਤਣਾਅ ਅਤੇ ਸ਼ਰੀਰਕ ਮਿਹਨਤ ਦੀ ਘਾਟ ਕਾਰਨ ਸ਼ਰੀਰ `ਤੇ ਚਰਬੀ ਚੜ੍ਹ ਜਾਂਦੀ ਹੈ।

`ਤੇ ਬਾਹਰ ਨਿਕਲਿਆ ਹੋਇਆ ਢਿੱਡ (ਪੇਟ) ਜਿ਼ਆਦਾ ਸ਼ਰਮਿੰਦਾ ਕਰਦਾ ਹੈ। ਵੈਸੇ ਤਾਂ ਭੋਜਨ `ਤੇ ਕੰਟਰੋਲ ਕਰਕੇ ਆਪਣੇ ਪੇਟ `ਤੇ ਚੜ੍ਹੀ ਚਰਬੀ ਨੂੰ ਕੁਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ, ਪ੍ਰੰਤੂ ਅਸਲ `ਚ ਜੇਕਰ ਪਤਲੀ ਕਮਰ ਚਾਹੁੰਦੇ ਹੋ ਤਾਂ ਖਾਣ-ਪੀਣ `ਤੇ ਧਿਆਨ ਦੇਣ ਦੇ ਨਾਲ-ਨਾਲ ਰੋਜ਼ਾਨਾ ਕਸਰਤ ਕਰਨੀ ਵੀ ਬਹੁਤ ਜ਼ਰੂਰੀ ਹੈ।

ਦੀ ਚਰਬੀ ਨੂੰ ਘੱਟ ਕਰਨ ਲਈ ਰੱਸੀ ਕੂਦਨਾ ਸਭ ਤੋਂ ਵਧੀਆ ਅਤੇ ਆਸਾਨ ਉਪਾਅ ਹੈ। ਇਸ ਲਈ ਨਾ ਤਾਂ ਤੁਹਾਨੂੰ ਜਿ਼ਆਦਾ ਸਮੇਂ ਦੀ ਜ਼ਰੂਰਤ ਹੈ ਅਤੇ ਨਾ ਹੀ ਬਾਰ ਜਾਣ ਦੀ। ਰੱਸੀ ਘਰ `ਚ ਹੀ ਕੂਦੀ ਜਾ ਸਕਦੀ ਹੈ। ਇਸ ਨਾਲ ਸ਼ਰੀਰ `ਚ ਊਰਜਾ ਸੰਚਾਰ ਹੁੰਦਾ ਹੈ ਅਤੇ ਸ਼ਰੀਰ ਸੁਡੈਲ ਬਣਦਾ ਹੈ। ਰੱਸੀ ਕੂਦਣ ਲਈ ਸਿਰਫ 15 ਮਿੰਟ ਦਾ ਸਮਾਂ ਹੀ ਕਾਫੀ ਹੁੰਦਾ ਹੈ। 15 ਮਿੰਟ ਰਸੀ ਕੁਦਣ ਨਾਲ ਅੱਧਾ ਘੰਟਾਂ ਦੌੜਨ ਜਾਂ ਤੈਰਨ ਜਿੰਨਾਂ ਲਾਭ ਹੁੰਦਾ ਹੈ। ਰਸੀ ਕੂਦਨ ਨਾਲ ਸਰੀਰ `ਚ ਮੌਜੂਦ ਜ਼ਹਿਰੀਲੇ ਪਦਾਰਥ ਪਸੀਨੇ ਰਾਹੀਂ ਬਾਹਰ ਨਿਕਲਦੇ ਹਨ। ਇਸ ਨਾਲ ਚਮੜੀ `ਚ ਨਿਖਾਰ ਆਉਦਾ ਹੈ ਅਤੇ ਦਿੱਲ ਵੀ ਸਿਹਤਮੰਦ ਰਹਿੰਦਾ ਹੈ।

ਦੀ ਚਰਬੀ ਘਟਾਉਣ ਲਈ ਸਾਈਕਲ ਚਲਾਉਣਾ ਸਭ ਤੋਂ ਚੰਗੀ ਕਸਰਤ ਹੈ, ਕਿਉਂਕਿ ਸਾਈਕਲ ਚਲਾਉਣ ਨਾਲ ਮਾਸਪੇਸ਼ੀਆਂ ਮਜ਼ਬੂਤ ਬਣਦੀ ਹੈ ਅਤੇ ਸਰੀਰ ਤੋਂ ਫੈਟ ਘੱਟ ਹੁੰਦੀ ਹੈ। ਇਸ ਨਾਲ ਢਿੱਡ, ਕਮਰ ਦੇ ਆਸਪਾਸ ਦੀ ਚਰਬੀ ਘੱਟ ਹੋ ਜਾਂਦੀ ਹੈ। ਪ੍ਰੰਤੂ ਇਸ ਲਈ ਲਗਾਤਰ ਸਾਈਕਲ ਚਲਾਉਣੀ ਪਵੇਗੀ।  ਸਾਈਕਲਿੰਗ ਕਰਨ ਨਾਲ ਹਰ ਘੰਟੇ 300 ਕੈਲੋਰੀ ਬਰਨ ਹੁੰਦੀ ਹੈ, ਪਰ ਇਸ ਦੇ ਨਾਲ ਡਾਈਟ `ਤੇ ਵੀ ਧਿਆਨ ਰੱਖਣਾ ਹੋਵੇਗਾ।

ਰੋਜ਼ਾਨਾ ਪੈਦਲ ਚੱਲਣਾ ਵਜ਼ਨ ਘੱਟ ਕਰਨ ਲਈ ਬਹੁਤ ਆਸਾਨ ਅਤੇ ਪ੍ਰਭਾਵੀ ਕਸਰਤ ਹੈ। ਜੇਕਰ ਤੁਸੀ਼ ਇਸ ਕਸਰਤ ਲਈ ਨਵੇਂ ਹੋ ਤਾਂ ਹਫਤੇ `ਚ ਤਿੰਨ ਵਾਰ 20 ਮਿੰਟ ਲਈ ਚਲੇ ਅਤੇ ਫਿਰ ਹੌਲੀ-ਹੌਲੀ ਆਪਣੀ ਸਮਰਥਾ ਅਤੇ ਸਮੇਂ ਨੂੰ ਵਧਾਉਂਦੇ ਰਹੇ ਅਤੇ ਉਦੋਂ ਤੱਕ ਵਧਾਉਂਦੇ ਰਹੋ, ਜਦੋਂ ਤੱਕ ਪ੍ਰਤੀਦਿਨ 30 ਤੋਂ 60 ਮਿੰਟ ਚੱਲਣ `ਚ ਸਮਰਥ ਨਾ ਹੋ ਜਾਵੋ। ਪੈਦਲ ਚੱਲਕੇ ਨਾ ਕੇਵਲ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ, ਸਗੋਂ ਇਸ ਨਾਲ ਭਵਿੱਖ `ਚ ਹੋਣ ਵਾਲੀਆਂ ਹੋਰ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਜੇਕਰ ਕੋਈ ਵਿਅਕਤੀ ਬਲੱਡ ਪ੍ਰੈਸ਼ਰ ਵੱਧਣ ਜਾਂ ਦਿਲ ਦੀ ਬਿਮਾਰੀ ਨਾਲ ਪੀੜਤ ਹੈ ਤਾਂ ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਏ।

Related posts

Banana Tea ਨਾਲ ਦੂਰ ਕਰੋ ਬਿਮਾਰੀਆਂ, ਜਾਣੋ ਚਾਹ ਬਣਾਉਣ ਦਾ ਤਰੀਕਾ

On Punjab

ਭੁੱਖ ਵੀ ਹੋ ਸਕਦੀ ਹੈ ਗੁੱਸੇ ਤੇ ਚਿੜਚਿੜੇਪਨ ਦੀ ਮੁੱਖ ਵਜ੍ਹਾ,ਇਕ ਖੋਜ ‘ਚ ਸਾਹਮਣੇ ਆਈ ਇਹ ਜਾਣਕਾਰੀ

On Punjab

ਖੋਜ ‘ਚ ਹੋਇਆ ਅਹਿਮ ਖੁਲਾਸਾ, ਈ-ਸਿਗਰੇਟ ਕਰਕੇ ਨੌਜਵਾਨਾਂ ਨੂੰ ਪੈ ਰਹੀ ਤੰਬਾਕੂਨੋਸ਼ੀ ਦੀ ਆਦਤ

On Punjab