77.14 F
New York, US
July 1, 2025
PreetNama
ਖਾਸ-ਖਬਰਾਂ/Important News

ਇਮਰਾਨ ਖ਼ਾਨ ਨੇ ਈਦ ਮੌਕੇ ਪਾਉਣੇ ਸਨ ਸੱਪ ਦੀ ਖੱਲ ਵਾਲੇ ਸੈਂਡਲ ਪਰ…

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਈਦ ਮੌਕੇ ਸੱਪ ਦੀ ਖੱਲ ਤੋਂ ਬਣੇਸੈਂਡਲ ਪਾਉਣ ਦੀ ਤਿਆਰੀ ਵਿੱਚ ਸਨ ਪਰ ਹੁਣ ਉਨ੍ਹਾਂ ਦੀ ਇਹ ਖ਼ਾਹਿਸ਼ ਪੂਰੀ ਨਹੀਂ ਹੋਣਜਾ ਰਹੀ।

ਦਰਅਸਲ, ਇਹ ਸੈਂਡਲ ਬਣਾਉਣ ਵਾਲੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।40,000 ਰੁਪਏ ਮੁੱਲ ਦੇ ਇਹ ਸੈਂਡਲ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਈਦ ਮੌਕੇ ਭੇਟਕੀਤੇ ਜਾਣੇ ਸਨ ਪਰ ਇਹ ਸੈਂਡਲ ਬਣਾਉਣ ਵਾਲਾ ਵਣ–ਜੀਵ ਕਾਨੂੰਨ ਦੀ ਉਲੰਘਣਾ ਦੇਮਾਮਲੇ ਵਿੱਚ ਫਸ ਗਿਆ ਹੈ।

ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ‘ਚ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੇਪੇਸ਼ਾਵਰ ਦੇ ਜਹਾਂਗੀਰਪੁਰਾ ਬਾਜ਼ਾਰ ਵਿੱਚ ਜੁੱਤੀਆਂ ਦੀ ਮਸ਼ਹੂਰ ‘ਨੂਰਦੀਨ ਚਾਚਾ ਦੀਦੁਕਾਨ’ ਉੱਤੇ ਛਾਪਾ ਮਾਰ ਕੇ ਸੱਪ ਦੀ ਖੱਲ ਨਾਲ ਬਣੇ ਦੋ ਜੋੜੇ ਸੈਂਡਲ ਜ਼ਬਤ ਕਰ ਲਏ।

ਇਹ ਸੈਂਡਲ ‘ਕਪਤਾਨ ਸਪੈਸ਼ਲ ਚੱਪਲ’ ਦੇ ਨਾਂਅ ਨਾਲ ਮਸ਼ਹੂਰ ਹਨ। ਇਹ ਸੈਂਡਲਇਮਰਾਨ ਖ਼ਾਨ ਲਈ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਸਨ। ਜੰਗਲਾਤ ਅਧਿਕਾਰੀਆਂ ਨੇਇੱਕ ਸੇਲਜ਼ਮੈਨ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਜ਼ਿਲ੍ਹਾ ਜੰਗਲਾਤ ਅਫ਼ਸਰ ਅਬਦੁਲ ਹਲੀਮ ਮਰਵਾਤਇੱਕ ਗਾਹਕ ਬਣ ਕੇ ਨੂਰਦੀਨ ਦੀ ਦੁਕਾਨ ‘ਤੇ ਗਏ ਸਨ। ਤਦ ਉੱਥੇ ਉਨ੍ਹਾਂ ਨੂੰ 40 ਹਜ਼ਾਰਰੁਪਏ ਮੁੱਲ ਦੇ ਸੈਂਡਲ ਵਿਖਾਏ ਗਏ। ਤਦ ਸਾਰਾ ਮਾਮਲਾ ਸਾਹਮਣੇ ਆਇਆ।

Related posts

ਮੱਧ-ਪੂਰਬ ਨੂੰ ਦੁਨੀਆ ਲਈ ਅਹਿਮ ਮਾਰਗ ਵਜੋਂ ਦੇਖਦਾ ਹੈ ਭਾਰਤ: ਜੈਸ਼ੰਕਰ

On Punjab

ਖੁਸ਼ਖਬਰੀ! ਆਈਫੋਨ ਐਕਸ ਮਿਲ ਰਿਹਾ 21,900 ਰੁਪਏ ਸਸਤਾ

On Punjab

ਨੀਰਾ ਟੰਡਨ ਦੀ ਨਿਯੁਕਤੀ ਨੂੰ ਲੈ ਕੇ ਰਿਪਬਲਿਕਨ ਨਾਰਾਜ਼

On Punjab