38.5 F
New York, US
December 3, 2024
PreetNama
ਸਿਹਤ/Health

ਇਨ੍ਹਾਂ ਤਿੰਨਾਂ ਚੀਜ਼ਾਂ ਨਾਲ ਚਿਹਰੇ ਦੀ ਸੁੰਦਰਤਾ ਨੂੰ ਰੱਖੋ ਬਰਕਰਾਰ

ਮੌਨਸੂਨ ਸੀਜ਼ਨ ‘ਚ ਜ਼ਿਆਦਤਰ ਲੋਕ ਸਨਸਕ੍ਰੀਮ ਦਾ ਇਸਤੇਮਾਲ ਕਰਨਾ ਬੰਦ ਕਰ ਦਿੰਦੇ ਹਨ ਪਰ ਤੁਸੀਂ ਜਾਣਦੇ ਹੋ ਕੀ ਬਾਰਿਸ਼ ਦੇ ਬਾਅਦ ਨਿਕਲਣ ਵਾਲੀ ਦੁੱਧ ਤੇਜ਼ ਹੋਣ ਦੇ ਨਾਲ ਸਕਿਨ ਲਈ ਬਿਲਕੁਲ ਵੀ ਸਹੀ ਨਹੀਂ ਹੁੰਦੀ। ਜੋ ਚਮੜੀ ਦੀ ਰੰਗਤ ਘੱਟ ਕਰਨ ਦੇ ਨਾਲ-ਨਾਲ ਕੀਲ ਤੇ ਰੈਸ਼ੀਜ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਦਲਦੇ ਮੌਸਮ ‘ਚ ਕਿਹੜੀਆਂ ਚੀਜ਼ਾਂ ਦੇ ਇਸਤੇਮਾਲ ਤੁਸੀਂ ਆਪਣੀ ਸੁੰਦਰਤਾ ਨੂੰ ਬਰਕਰਾਰ ਰੱਖ ਸਕੇ ਹੋ।

ਚਾਵਲਾਂ ਦਾ ਆਟਾ

ਸਕਿਨ ਦੀ ਰੰਗਤ ਸੁਧਾਰਨ ਲਈ ਚਾਵਲਾਂ ਦੇ ਆਟੇ ਤੋਂ ਬਣਿਆ ਮਾਸਕ ਬਹੁਤ ਹੀ ਕਾਰਗਰ ਹੈ। ਇਸ ਦੇ ਨਾਲ ਚਮੜੀ ਬਹੁਤ ਹੀ ਨਰਮ ਤੋ ਵਧੀਆ ਹੋ ਜਾਂਦੀ ਹੈ।

ਇਸ ਤਰ੍ਹਾਂ ਕਰੋ ਇਸਤੇਮਾਲ

ਚਮੜੀ ਦੀ ਰੰਗਤ ਨੂੰ ਸੁਧਾਰਨ ਲਈ ਚਾਵਲਾ ਦਾ ਆਟਾ ਲਓ ਤੇ ਇਸ ‘ਚ ਕੱਚੇ ਦੁੱਧ ਨੂੰ ਮਿਕਸ ਕਰੋ। ਹੁਣ ਤੁਸੀਂ ਪੂਰੇ ਚਿਹਰੇ ‘ਤੇ ਵਧੀਆ ਤਰੀਕੇ ਨਾਲ ਲਗਾ ਕੇ 30 ਮਿੰਟ ਤਕ ਰੱਖੋ। ਸੁੱਕਣ ਦੇ ਬਾਅਦ ਸਕਰੱਬ ਕਰਦੇ ਹੋਏ ਮਾਸਕ ਨੂੰ ਹਟਾਓ। ਜਲਦ ਅਸਰ ਲਈ ਹਫ਼ਤੇ ‘ਚ ਘੱਟ ਤੋਂ ਘੱਟ ਦੋ ਵਾਰ ਇਸ ਦਾ ਇਸਤੇਮਾਲ 

ਹਲਦੀ

ਹਲਦੀ ‘ਚ ਮੌਜੂਦ ਐਂਟੀ ਆਕਸੀਡੈਂਟ ਤੇ ਐਂਟੀ ਇਨਫਲੇਮੈਂਟਰੀ ਤੱਤ ਪਾਇਆ ਜਾਂਦਾ ਹੈ ਜੋ ਸਕਿਨ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਚਿਹਰੇ ਦੀ ਰੰਗਤ ਨਿਖਾਰਨ ਤੋਂ ਲੈ ਕੇ ਕੀਲ ਨੂੰ ਦੂਰ ਕਰਨ ਲਈ ਲਾਭਦਾਇਕ ਹੈ ਹਲਦੀ।

ਇਸ ਤਰ੍ਹਾਂ ਕਰੋ ਇਸਤੇਮਾਲ

ਹਲਦੀ ਪਾਊਡਰ ‘ਚ ਸ਼ਹਿਦ ਤੇ ਨਿੰਬੂ ਮਿਲਾ ਕੇ ਪੈਕ ਤਿਆਰ ਕਰੋ ਤੇ ਇਸ ਨੂੰ ਚਿਹਰੇ, ਗਰਦਨ ‘ਤੇ ਲਗਾ ਕੇ ਚੰਗੀ ਤਰ੍ਹਾਂ ਸੁੱਕਣ ਦਿਓ। ਸੁੱਕਣ ਦੇ ਬਾਅਦ ਸਕਰੱਬ ਕਰਦੋ ਹੋਏ ਪੈਕ ਨੂੰ ਹਟਾਓ। ਕੁਝ ਹਫ਼ਤਿਆਂ ਦੇ ਇਸਤੇਮਾਲ ਦੇ ਬਾਅਦ ਹੀ ਤੁਹਾਨੂੰ ਆਪਣੀ ਸਕਿਨ ਪਹਿਲਾਂ ਨਾਲੋਂ ਜ਼ਿਆਦਾ ਨਿਖਰੀ ਤੇ ਨਰਮ ਨਜ਼ਰ ਆਵੇਗੀ।

ਆਲੂ ਦਾ ਰਸ

ਵਿਟਾਮਿਨ ਸੀ ਤੇ ਐਂਟੀ ਆਕਸੀਡੈਂਟ ਨਾਲ ਭਰਪੂਰ ਆਲੂ ਦਾ ਇਸਤੇਮਾਲ ਵੀ ਰੰਗਤ ਸੁਧਾਰਨ ਲਈ ਕੀਤਾ ਜਾਂਦਾ ਹੈ। ਜੋ ਸਸਤਾ ਹੋਣ ਦੇ ਨਾਲ ਹੀ ਆਸਾਨੀ ਨਾਲ ਘਰ ‘ਚ ਉਪਲਬਧ ਹੋਣ ਵਾਲਾ ਟ੍ਰੀਟਮੈਂਟ ਹੈ।

ਇਸ ਤਰ੍ਹਾਂ ਕਰੋ ਇਸਤੇਮਾਲ

ਆਲੂ ਨੂੰ ਛਿਲ ਕੇ ਕੱਟ ਲਓ ਤੇ ਫੋਰਕ ਦੀ ਮਦਦ ਨਾਲ ਇਸ ‘ਚ ਛੇਕ ਕਰ ਲਓ। ਇਸ ਦਾ ਜੂਸ ਆਸਾਨੀ ਨੀਲ ਬਾਹਰ ਆ ਜਾਵੇਗਾ। ਹੁਣ ਇਸ ਨੂੰ ਹਲਕੇ ਹੱਥਾਂ ਨਾਲ ਰਗੜੋ। ਚਿਹਰੇ ਦੇ ਇਲਾਵਾ ਆਲੂ ਦੇ ਰਸ ਨੂੰ ਗਰਦਨ ‘ਤੇ ਵੀ ਲਓ। 15-20 ਮਿੰਟ ਤਕ ਇਸ ਨੂੰ ਲਗਾ ਕੇ ਰੱਖੋ ਤੇ ਇਸ ਦੇ ਬਾਅਦ ਪਾਣੀ ਨਾਲ ਧੋ ਲਓ। ਵਧੀਆ ਨਤੀਜੇ ਲਈ ਹਫ਼ਤੇ ‘ਚ ਤਿੰਨ ਦਿਨ ਇਸ ਦਾ ਇਸਤੇਮਾਲ ਕਰੋ।

Posted By: Sarabjeet Kaur

Related posts

ਲਗਨ ਵਿਅਕਤੀ ਤੋਂ ਉਹ ਕਰਵਾ ਲੈਂਦੀ ਹੈ ਜੋ ਉਹ ਨਹੀਂ ਕਰ ਸਕਦਾ

On Punjab

ਸਾਵਧਾਨ! ਇਹ ਲੋਕ ਕਦੇ ਨਾ ਖਾਣ ਬੈਂਗਣ

On Punjab

ਰਸੋਈ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਤੋਂ ਪਾਓ ਨਿਖਾਰੀ ਹੋਈ ਸੁੰਦਰਤਾ

On Punjab