PreetNama
ਖਾਸ-ਖਬਰਾਂ/Important News

ਇਟਲੀ ਦੀ ਪਹਿਲੀ ਸਿੱਖ ਵਕੀਲ ਬਣੀ ਜੋਤੀ..

ਵਿਦੇਸ਼ਾਂ ਵਿੱਚ ਭਾਰਤੀ ਭਾਈਚਾਰੇ ਦੇ ਲੋਕ ਦਿਨੋਂ-ਦਿਨ ਸਖ਼ਤ ਮਿਹਨਤਾਂ ਨਾਲ ਵਿੱਦਿਅਕ ਖੇਤਰਾਂ ਵਿੱਚ ਕਾਮਯਾਬੀ ਦੀਆਂ ਮੰਜ਼ਿਲਾਂ ਵੱਲ ਵੱਧ ਰਹੇ ਹਨ । ਇਨ੍ਹਾਂ ਵਿੱਦਿਅਕ ਖੇਤਰਾਂ ਵਿੱਚ ਭਾਰਤੀ ਮੂਲ ਦੀਆਂ ਕੁੜੀਆਂ ਪਹਿਲੇ ਸਥਾਨ ‘ਤੇ ਹਨ । ਦਰਅਸਲ, ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਗਲਾਣਾ ਨਾਲ ਸਬੰਧਿਤ ਸਿੱਖ ਪਰਿਵਾਰ ਦੀ ਜੋਤੀ ਸਿੰਘ ਤੰਬਰ ਪਹਿਲੇ ਦਰਜੇ ਵਿੱਚ law ਪਾਸ ਕਰ ਕੇ ਪਹਿਲੀ ਸਿੱਖ ਵਕੀਲ ਬਣ ਗਈ ਹੈ । ਇਟਲੀ ਦੇ ਸ਼ਹਿਰ ਕੰਪਾ ਨਿਉਲਾ ਦੀ ਵਸਨੀਕ ਜੋਤੀ ਸਿੰਘ ਤੰਬਰ ਇਟਲੀ ਦੀ ਪਹਿਲੀ ਭਾਰਤੀ ਮੂਲ ਦੀ ਸਿੱਖ ਕੁੜੀ ਜਿਸਨੇ ਇਟਲੀ ਦੇ ਬਲੋਨੀਆਂ ਸ਼ਹਿਰ ਦੀ ਵੱਡੀ ਅਦਾਲਤ ਵਿੱਚ ਵਕੀਲ ਬਣਨ ਲਈ ਰਾਜ ਪੱਧਰ ਦੀ ਪ੍ਰੀਖਿਆ ਪਾਸ ਕੀਤੀ ਹੈ ।ਜੋਤੀ ਨੇ ਰਾਜ ਪੱਧਰੀ ਪ੍ਰੀਖਿਆ ਪਹਿਲੀ ਕੋਸ਼ਿਸ਼ ਵਿੱਚ ਹੀ ਪਾਸ ਕਰ ਕੇ ਪੰਜਾਬੀ ਭਾਈਚਾਰੇ ਦੀ ਇਟਲੀ ਵਿੱਚ ਬੱਲੇ-ਬੱਲੇ ਕਰਵਾ ਦਿੱਤੀ ਹੈ । ਆਪਣੀ ਇਸ ਕਾਮਯਾਬੀ ਸੰਬਧੀ ਜਾਣਕਾਰੀ ਦਿੰਦਿਆਂ ਵਕੀਲ ਜੋਤੀ ਸਿੰਘ ਤੰਬਰ ਨੇ ਦੱਸਿਆ ਕਿ ਉਹ ਅੱਜ ਜਿਸ ਮੁਕਾਮ ‘ਤੇ ਪਹੁੰਚੀ ਹੈ, ਉਸ ਲਈ ਉਸ ਦੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਹੈ । ਜੋਤੀ ਸਿੰਘ ਤੰਬਰ ਦਾ ਜਨਮ ਇਟਲੀ ਦਾ ਜ਼ਰੂਰ ਹੈ, ਪਰ ਉਹ ਸਦਾ ਹੀ ਪੰਜਾਬੀਅਤ ਨਾਲ ਜੁੜੀ ਰਹੀ ਹੈ । ਜੋਤੀ ਨੇ ਹਾਈ ਸਕੂਲ ਦੀ ਪੜ੍ਹਾਈ ਇਟਲੀ ਦੇ ਸ਼ਹਿਰ ਕੋਰੇਜਿਓ ਤੋਂ ਪਹਿਲੇ ਦਰਜੇ ਵਿੱਚ ਪਾਸ ਕੀਤੀ । ਉਸ ਦਾ ਨਾਮ ਇਟਲੀ ਦੇ ਹੋਣਹਾਰ ਵਿਦਿਆਰਥੀ ਦੀ ਸੂਚੀ ਵਿੱਚ ਅੱਜ ਵੀ ਸਕੂਲ ਰਿਕਾਰਡ ਵਿੱਚ ਮੌਜੂਦ ਹੈ । ਸਕੂਲ ਤੋਂ ਬਾਅਦ ਜੋਤੀ ਨੇ ਇਟਲੀ ਦੀ ਮੋਦੇਨਾ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਪੰਜ ਸਾਲਾਂ ਡਿਗਰੀ ਪਾਸ ਕੀਤੀ । ਜ਼ਿਕਰਯੋਗ ਹੈ ਕਿ ਜੋਤੀ ਸਿੰਘ ਇਮਿਲੀਆ ਰੋਮਾਨਾ ਸੂਬੇ ਦੀ ਪਹਿਲੀ ਸਿੱਖ ਕੁੜੀ ਸੀ, ਜਿਸ ਨੂੰ ਨੰਬਰਾਂ ਦੇ ਅਧਾਰ ‘ਤੇ ਰਿਜੋ ਇਮਿਲੀਆ ਦੀ ਕੋਰਟ ਦੇ ਸਿਵਿਲ ਸੈਕਸ਼ਨ ਵਿੱਚ ਜੱਜ ਨਾਲ ਅਭਿਆਸ ਕਰਨ ਦਾ ਮੌਕਾ ਮਿਲਿਆ ।ਦੱਸ ਦੇਈਏ ਕਿ ਜੋਤੀ ਸਿੰਘ ਇਟਲੀ ਦੀ ਭਾਰਤੀ ਨਵੀਂ ਪੀੜ੍ਹੀ ਲਈ ਇੱਕ ਮਿਸਾਲ ਬਣ ਗਈ ਹੈ । ਉਨ੍ਹਾਂ ਨੇ ਜ਼ਿੰਦਗ਼ੀ ਵਿੱਚ ਉੱਚੇ ਮੁਕਾਮ ਨੂੰ ਹਾਸਿਲ ਕਰਕੇ ਸਾਰੀ ਸਿੱਖ ਜਗਤ ਅਤੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ । ਜੋਤੀ ਸਿੰਘ ਅਨੁਸਾਰ ਇਟਲੀ ਦੇ ਸਮੁੱਚੇ ਭਾਰਤੀਆਂ ਨੂੰ ਇਟਾਲੀਅਨ ਕਾਨੂੰਨ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ ਸਦਾ ਹੀ ਇਸ ਦੇ ਮਾਣ-ਸਨਮਾਨ ਨੂੰ ਤਰਜੀਹ ਦੇਣੀ ਚਾਹੀਦੀ ਹੈ ।

Related posts

ਅਮਰੀਕਾ ‘ਚ ਭਾਰਤੀ ਔਰਤ ਦਾ ਸ਼ਰਮਨਾਕ ਕਾਰਾ, ਨੌਂ ਸਾਲਾ ਧੀ ਦਾ ਕਤਲ

On Punjab

ਭਾਜਪਾ ਤੇ ਕਾਂਗਰਸ ਨੂੰ ਪੰਜਾਬੀ ਆਗੂਆਂ ਦੀ ਘਾਟ ਰੜਕਣ ਲੱਗੀ

On Punjab

China Earthquake : ਚੀਨ ਦੇ ਸਿਚੁਆਨ ‘ਚ ਭੂਚਾਲ ਨੇ ਮਚਾਈ ਤਬਾਹੀ, ਮਰਨ ਵਾਲਿਆਂ ਦੀ ਗਿਣਤੀ ਹੋਈ 74

On Punjab