ਇਜ਼ਰਾਈਲ ਦੀ ਕੰਪਨੀ ਮਾਕਾ ਬ੍ਰਿਊਰੀ ਵੱਲੋਂ ਸ਼ਰਾਬ ਦੀਆਂ ਬੋਤਲਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਛਾਪਣ ਦੀ ਖ਼ਬਰ ਹੈ। ਮਹਾਤਮਾ ਗਾਂਧੀ ਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਏਬੀਜੇ ਜੋਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਸ਼ਿਕਾਇਤ ਕੀਤੀ ਹੈ।
ਜੋਸ ਨੇ ਕਿਹਾ ਕਿ ਇਜ਼ਰਾਈਲ ਦੇ ਤਾਫੇਨ ਉਦਯੋਗਿਕ ਖੇਤਰ ਵਿੱਚ ਸਥਿਤ ਮਾਕਾ ਬ੍ਰਿਊਰੀ ਕੰਪਨੀ ਨੇ ਆਪਣੀਆਂ ਸ਼ਰਾਬ ਦੀਆਂ ਬੋਤਲਾਂ ਤੇ ਕੇਨਾਂ ‘ਤੇ ਮਹਾਤਮਾ ਗਾਂਧੀ ਦੀਆਂ ਤਸਵੀਰਾਂ ਛਾਪੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਸਵੀਰ ਨੂੰ ਅਮਿਤ ਸ਼ਿਮੋਨੀ ਨਾਂ ਦੇ ਵਿਅਕਤੀ ਨੇ ਡਿਜ਼ਾਈਨ ਕੀਤਾ ਹੈ।
ਫਾਊਂਡੇਸ਼ਨ ਦੇ ਚੇਅਰਮੈਨ ਨੇ ਮੋਦੀ ਅਤੇ ਇਜ਼ਰਾਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਮਹਾਤਮਾ ਗਾਂਧੀ ਦੀ ਤਸਵੀਰ ਨੂੰ ਸ਼ਰਾਬ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਜੋਸ ਨੇ ਕਿਹਾ ਕਿ ਗਾਂਧੀ ਨੇ ਸਾਰੀ ਉਮਰ ਸ਼ਰਾਬ ਦਾ ਵਿਰੋਧ ਕੀਤਾ ਸੀ।