Australia Shot 5000 Camel ਆਸਟਰੇਲੀਆ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਕਰਕੇ ਇਨਸਾਨ ਤੋਂ ਲੈ ਕੇ ਜਾਨਵਰ ਤੱਕ ਹਰ ਕੋਈ ਪ੍ਰੇਸ਼ਾਨ ਹੈ| ਸਤੰਬਰ ਤੋਂ ਲੱਗੀ ਇਸ ਅੱਗ ਦੇ ਕਰਕੇ ਹੁਣ ਤੱਕ ਕਰੀਬ 50 ਕਰੋੜ ਜਾਨਵਰ ਤੇ ਪੰਛੀਆਂ ਦੀ ਮੌਤ ਹੋ ਚੁੱਕੀ ਹੈ| ਕਰੀਬ 2 ਦਰਜਨ ਲੋਕ ਆਪਣੀ ਜਾਨ ਗਵਾ ਚੁੱਕੇ ਹਨ| ਉਥੇ ਹੀ ਸੋਕੇ ਦੇ ਸ਼ਿਕਾਰ ਦੱਖਣੀ ਆਸਟਰੇਲੀਆ ਵਿੱਚ ਮੂਲਵਾਸੀ ਭਾਈਚਾਰੇ ਦੀ ਹੋਂਦ ਲਈ ਖਤਰਾ ਬਣੇ ਕਰੀਬ 5000 ਉਠਾਂ ਨੂੰ ਮਾਰ ਦਿੱਤਾ ਗਿਆ ਹੈ| ਹੈਲੀਕਾਪਟਰ ਵਿੱਚ ਸਵਾਰ ਅਮਲੇ ਨੇ ਇਹ ਕਾਰਵਾਈ 5 ਦਿਨਾਂ ਵਿੱਚ ਕੀਤੀ ਹੈ|
ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ ਦੱਖਣੀ ਆਸਟਰੇਲੀਆ ਵਿੱਚ ਇਨ੍ਹਾਂ ਊਠਾਂ ਨੂੰ ਮਾਰ ਦਿੱਤਾ ਗਿਆ ਹੈ| ਜਾਣਕਾਰੀ ਮੁਤਾਬਕ ਆਸਟਰੇਲੀਆ ਦੀ ਸਰਕਾਰ ਨੇ ਖੁਦ 10,000 ਊਠਾਂ ਨੂੰ ਮਾਰਨ ਦਾ ਆਦੇਸ਼ ਦਿੱਤਾ ਸੀ| ਹੈਲੀਕਾਪਟਰ ਰਾਹੀਂ ਪ੍ਰੋਫੈਸ਼ਨਲ ਸ਼ੂਟਰਾਂ ਵਲੋਂ ਇਨ੍ਹਾਂ ਊਠਾਂ ਨੂੰ ਮਾਰਿਆ ਗਿਆ ਹੈ| ਅਜੇ 5000 ਹੋਰ ਊਠਾਂ ਨੂੰ ਮਾਰਿਆ ਜਾਵੇਗਾ| ਦੱਖਣੀ ਆਸਟਰੇਲੀਆ ਦੇ ਲੋਕਾਂ ਦੀ ਸ਼ਿਕਾਇਤ ਸੀ ਕਿ ਜੰਗਲ ਵਿੱਚ ਅੱਗ ਲੱਗਣ ਦੇ ਕਾਰਨ ਜੰਗਲੀ ਜਾਨਵਰ ਪਾਣੀ ਲਈ ਉਨ੍ਹਾਂ ਘਰਾਂ ‘ਚ ਵੜ ਰਹੇ ਹਨ| ਸਥਾਨਕ ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ|