PreetNama
ਸਮਾਜ/Social

ਆਰਬੀਆਈ ਨੇ ਬਦਲੇ ਏਟੀਐਮ ਨਾਲ ਜੁੜੇ ਨਿਯਮ, ਕਰੋੜਾਂ ਗਾਹਕਾਂ ਨੂੰ ਹੋਵੇਗਾ ਫਾਇਦਾ

ਨਵੀਂ ਦਿੱਲੀਭਾਰਤੀ ਰਿਜ਼ਰਵ ਬੈਂਕ ਨੇ ਏਟੀਐਮ ਇਸਤੇਮਾਲ ਕਰਨ ਵਾਲੇ ਗਾਹਕਾਂ ਨੂੰ ਰਾਹਤ ਦਿੱਤੀ ਹੈ। ਏਟੀਐਮ ਟ੍ਰਾਂਜੈਕਸ਼ਨ ‘ਚ ਫੇਲ੍ਹ ਟ੍ਰਾਂਜੈਕਸ਼ਨ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਗਾਹਕਾਂ ਨੂੰ ਅਕਸਰ ਹੀ ਕਰਨਾ ਪੈਂਦਾ ਹੈ। ਬੈਂਕ ਅਜਿਹੀ ਫੇਲ੍ਹ ਟ੍ਰਾਂਜੈਕਸ਼ਨਾਂ ਦੀ ਗਿਣਤੀ ਕਰਦਾ ਹੈ ਜਿਸ ਤੋਂ ਬਾਅਦ ਗਾਹਕਾਂ ਦੇ ਪਰੀ ਟ੍ਰਾਂਜੈਕਸ਼ਨ ਘੱਟ ਜਾਂਦੇ ਹਨ। ਹੁਣ ਏਟੀਐਮ ਇਸਤੇਮਾਲ ਕਰਨ ਦੇ ਨਿਯਮਾਂ ਨੂੰ ਲੈ ਕੇ ਆਰਬੀਆਈ ਨੇ ਨਿਯਮ ਜਾਰੀ ਕੀਤਾ ਹੈ ਜਿਸ ਨਾਲ ਕਰੋੜਾਂ ਗਾਹਕਾਂ ਨੂੰ ਫਾਇਦਾ ਹੋਵੇਗਾ।

ਬੈਂਕ ਕੁਝ ਹੀ ਗਿਣਤੀ ‘ਚ ਏਟੀਐਮ ਦੀ ਫਰੀ ਟ੍ਰਾਂਜੈਕਸ਼ਨ ਹਰ ਮਹੀਨੇ ਆਪਣੇ ਗਾਹਕਾਂ ਨੂੰ ਦਿੰਦਾ ਹੈ। ਫਰੀ ਟ੍ਰਾਂਜੈਕਸ਼ਨ ਤੋਂ ਬਾਅਦ ਉਹ ਗਾਹਕਾਂ ਤੋਂ ਚਾਰਜ ਲੈਂਦੇ ਹਨ। ਗਾਹਕਾਂ ਨੂੰ ਫਾਇਦਾ ਦੇਣ ਲਈ ਆਰਬੀਆਈ ਨੇ ਸਰਕੂਲਰ ਜਾਰੀ ਕਰ ਫਰੀ ਟ੍ਰਾਂਜੇਕਸ਼ਨਾ ਦੇ ਨਿਯਮ ਦੱਸੇ ਹਨ।

ਅਸਲ ‘ਚ ਗਾਹਕਾਂ ਨੂੰ ਸ਼ਿਕਾਇਤ ਰਹਿੰਦੀ ਸੀ ਕਿ ਬੈਂਕ ਫੇਲ੍ਹ ਟ੍ਰਾਂਜੈਕਸ਼ਨ ਨੂੰ ਵੀ ਫਰੀ ਟ੍ਰਾਂਜੈਸ਼ਕਨਾਂ ‘ਚ ਗਿਣਦਾ ਹੈ। ਬੈਂਕ ਮਹਿਜ਼ ਤੋਂ ਵਾਰ ਫਰੀ ਟ੍ਰਾਂਜੈਕਸ਼ਨ ਦੇਣ ਤੋਂ ਬਾਅਦ ਚਾਰਜ ਲਗਾਉਣਾ ਸ਼ੁਰੂ ਕਰ ਦਿੰਦੇ ਹਨ। ਹੁਣ ਆਰਬੀਆਈ ਨੇ ਇਨ੍ਹਾਂ ਨਿਯਮਾਂ ‘ਚ ਕੀ ਬਦਲਾਅ ਕੀਤੇ ਹਨ ਆਓ ਦੇਖਦੇ ਹਾਂ।

ਹੁਣ ਬੈਂਕ ਨੌਨ ਕੈਸ਼ ਟ੍ਰਾਂਜੈਕਸ਼ਨ ਜਿਵੇਂ ਬੈਲੇਂਸ ਦੀ ਜਾਣਕਾਰੀਚੈੱਕ ਬੁੱਕ ਅਪਲਾਈਟੈਕਸ ਪੇਮੈਂਟ ਜਾਂ ਫੰਡ ਟ੍ਰਾਂਸਫਰ ਨੂੰ ਏਟੀਐਮ ਟ੍ਰਾਂਜੇਕਸ਼ਨ ‘ਚ ਨਹੀ ਗਿਣੇਗਾ।

ਫੇਲ੍ਹ ਟ੍ਰਾਂਜੈਕਸ਼ਨ ਨੂੰ ਵੀ ਬੈਂਕ ਫਰੀ ਟ੍ਰਾਂਜੈਕਸ਼ਨ ‘ਚ ਨਹੀ ਗਿਣੇਗਾ।

ਪਿਨ ਵੈਲੀਡੇਸ਼ਨ ਕਰਕੇ ਏਟੀਐਮ ਟ੍ਰਾਂਜੈਕਸ਼ਨ ਫੇਲ੍ਹ ਹੋਣ ਨੂੰ ਵੀ ਏਟੀਐਮ ਟ੍ਰਾਂਜੈਕਸ਼ਨ ‘ਚ ਨਹੀ ਗਿਣਿਆ ਜਾਵੇਗਾ।

Related posts

ਨਰਿੰਦਰ ਮੋਦੀ ਨੇ ਪੂਰੇ ਸ਼ਾਕਾਹਾਰੀ, ਪਿਛਲੇ 40 ਸਾਲਾਂ ਤੋਂ ਰੱਖ ਰਹੇ ਨੇ ਨਰਾਤਿਆਂ ਦੇ ਵਰਤ

On Punjab

ਦਿਲ ਨੂੰ ਬੜਾ ਸਮਝਾਇਆ

Preet Nama usa

ਦੇਸ਼ਧ੍ਰੋਹ ਦਾ ਮੁਲਜ਼ਮ ਸ਼ਰਜੀਲ ਇਮਾਮ 4 ਦਿਨਾਂ ਪੁਲਸ ਰਿਮਾਂਡ ‘ਤੇ

On Punjab
%d bloggers like this: