44.29 F
New York, US
December 11, 2023
PreetNama
ਖਬਰਾਂ/News

‘ਆਪ’ ਦੇ ਬਾਗ਼ੀ ਵਿਧਾਇਕ ਨੂੰ ਆਪਣੀ ਪਾਰਟੀ ‘ਚ ਸ਼ਾਮਲ ਕਰਵਾਉਣ ਆਏ ਖਹਿਰਾ ਦਾ ਵਿਰੋਧ

ਚੰਡੀਗੜ੍ਹ: ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਨੂੰ ਵੱਡੇ ਚਿਹਰਿਆਂ ਨਾਲ ਆਬਾਦ ਕਰਨ ਵਿੱਚ ਸੁਖਪਾਲ ਸਿੰਘ ਖਹਿਰਾ ਨੂੰ ਕਾਮਯਾਬੀ ਨਹੀਂ ਮਿਲਦੀ ਜਾਪ ਰਹੀ। ਜੈਤੋ ਤੋਂ ‘ਆਪ’ ਵਿਧਾਇਕ ਮਾਸਟਰ ਬਲਦੇਵ ਸਿੰਘ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾਉਣ ਆਏ ਸੁਖਪਾਲ ਸਿੰਘ ਖਹਿਰਾ ਨੂੰ ਸਥਾਨਕ ਲੋਕਾਂ ਦੇ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਖਹਿਰਾ ਦੀ ਯੋਜਨਾ ਮੁਤਾਬਕ ਮਾਸਟਰ ਬਲਦੇਵ ਸਿੰਘ ਫ਼ਰੀਦਕੋਟ ਤੋਂ ਉਨ੍ਹਾਂ ਦੀ ਨਵੀਂ ਪਾਰਟੀ ਦੀ ਟਿਕਟ ‘ਤੇ ਲੋਕ ਸਭਾ ਚੋਣ ਲੜਨ, ਪਰ ਅਜਿਹਾ ਹੋਣਾ ਸੁਖਾਲਾ ਨਹੀਂ ਜਾਪਦਾ।

ਖਹਿਰਾ ਚਾਹੁੰਦੇ ਸਨ ਕਿ ਮਾਸਟਰ ਬਲਦੇਵ ਸਿੰਘ ‘ਆਪ’ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਕੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਪਰ ਵਿਧਾਇਕ ਦੇ ਸਮਰਥਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਬੀਤੀ ਦੇਰ ਸ਼ਾਮ ਜੈਤੋ ਦੇ ਮੈਰਿਜ ਪੈਲੇਸ ਵਿੱਚ ਇਸੇ ਬਾਬਤ ਵਿਸ਼ੇਸ਼ ਮੀਟਿੰਗ ਰੱਖੀ ਗਈ ਸੀ। ਮੀਟਿੰਗ ਦੌਰਾਨ ਖਹਿਰਾ ਨੇ ਜਿਉਂ ਹੀ ਬਲਦੇਵ ਸਿੰਘ ਦੇ ਹਮਾਇਤੀਆਂ ਕੋਲੋਂ ਆਪਣੀ ਪਾਰਟੀ ਲਈ ਉਨ੍ਹਾਂ ਦੇ ਵਿਧਾਇਕ ਦੀ ਮੰਗ ਕੀਤੀ ਤਾਂ ਕੁਝ ਵਰਕਰ ਉੱਠ ਕੇ ਖਹਿਰਾ ਵੱਲ ਵਧੇ ਤੇ ਜ਼ੋਰਦਾਰ ਵਿਰੋਧ ਸ਼ੁਰੂ ਕਰ ਦਿੱਤਾ।

ਬਲਦੇਵ ਸਿੰਘ ਦੇ ਸਮਰਥਕਾਂ ਦਾ ਰੌਂਅ ਵੇਖ ਕੇ ਖਹਿਰਾ ਨੇ ਇੱਥੋਂ ਤਕ ਕਿਹਾ ਕਿ ਦੂਹਰੀ ਨੀਤੀ ਨਾਲ ਬੇੜੀ ਪਾਰ ਨਹੀਂ ਲੱਗਣੀ, ਜੇ ਪਾਰਟੀ ਬਣਾਈ ਹੈ ਤਾਂ ਉਸ ਲਈ ਬੰਦਿਆਂ ਦੀ ਲੋੜ ਤਾਂ ਹੈ। ਉਨ੍ਹਾਂ ਕਿਹਾ ਕਿ ਉਹ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਪੱਖ ’ਚ ਬਿਲਕੁਲ ਨਹੀਂ ਹਨ, ਪਰ ਅਣਸਰਦਿਆਂ ਉਹ ਮਾਸਟਰ ਬਲਦੇਵ ਸਿੰਘ ਨੂੰ ਹਲਕੇ ਦੇ ਲੋਕਾਂ ਤੋਂ ਖੋਹਣ ਨਹੀਂ, ਬਲਕਿ ਮੰਗਣ ਆਏ ਹਨ।

ਪਰ ਵਰਕਰ ਤੈਸ਼ ਵਿਚ ਆ ਗਏ ਤੇ ਕਿਹਾ ਕਿ ਉਹ ਬਲਦੇਵ ਸਿੰਘ ਨੂੰ ਗੁਆਉਣਾ ਨਹੀਂ ਚਾਹੁੰਦੇ। ਇਸ ਮੌਕੇ ਪੱਤਰਕਾਰਾਂ ਨੇ ਵਿਧਾਇਕ ਬਲਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਨਹੀਂ, ਪਰ ਪੰਜਾਬ ਦੇ ਭਲੇ ਲਈ ਦਿੱਤਾ ਜਾ ਸਕਦਾ ਹੈ। ਇਸ ਮੌਕੇ ਖਹਿਰਾ ਨੇ ਖੁਲਾਸਾ ਕੀਤਾ ਕਿ ਦੋ ਸੇਵਾਮੁਕਤ ਆਈਆਰਐੱਸ ਅਧਿਕਾਰੀ ਜਸਜੀਤ ਸਿੰਘ ਆਨੰਦ ਤੇ ਡਾ. ਜਗਤਾਰ ਸਿੰਘ ਛੇਤੀ ਹੀ ਪੰਜਾਬੀ ਏਕਤਾ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਪਰ ‘ਆਪ’ ਦੇ ਵਿਧਾਇਕ ਨੂੰ ਆਪਣੇ ਵਿੱਚ ਰਲਾਉਣਾ ਉਨ੍ਹਾਂ ਲਈ ਇੰਨਾ ਸੌਖੀ ਨਹੀਂ ਜਾਪ ਰਹੀ।

Related posts

ਸਰਕਾਰ ਵਲੋਂ ਵਾਰ-ਵਾਰ ਮੀਟਿੰਗਾਂ ਕਰਕੇ ਟਾਇਮ ਲੈ ਕੇ ਵੀ ਹੱਕੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ

Pritpal Kaur

ਜੰਤਰ-ਮੰਤਰ ‘ਤੇ ਡਟੇ ਭਲਵਾਨਾਂ ਨੂੰ ਮਿਲੇ ਨਵਜੋਤ ਸਿੱਧੂ, ਬੋਲੇ, ਪੋਕਸੋ ਐਕਟ ਤਹਿਤ ਕੇਸ ਗੈਰ-ਜ਼ਮਾਨਤੀ ਤਾਂ ਫਿਰ ਗ੍ਰਿਫ਼ਤਾਰੀ ਕਿਉਂ ਨਹੀਂ ਹੋਈ…

On Punjab

UN ‘ਚ ਭਾਰਤ ਨੇ ਘੱਟ ਗਿਣਤੀ ‘ਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਪਾਕਿਸਤਾਨ ਨੂੰ ਲਾਈ ਚੰਗੀ ਫਟਕਾਰ, ਜਾਣੋ ਹਿੰਦੂ ਪਰਿਵਾਰਾਂ ਨੂੰ ਕਿਸ ਦਾ ਖੌਫ

On Punjab