66.85 F
New York, US
October 29, 2026
PreetNama
ਖਾਸ-ਖਬਰਾਂ/Important News

ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਟੋਰ ‘ਤੇ ਵੇਚਣ ਪੁੱਜਾ ਇੱਕ ਵਿਅਕਤੀ, ਘਟਨਾ CCTV ‘ਚ ਕੈਦ

ਫਲੋਰਿਡਾ: ਇੱਥੇ ਦੇ ਸਥਾਨਿਕ ਵਾਸੀ ਵੱਲੋਂ ਹੈਰਾਨ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ। ਜੀ ਹਾਂ, ਇੱਥੇ ਇੱਕ ਵਿਅਕਤੀ ਆਪਣੇ ਸੱਤ ਮਹੀਨਿਆਂ ਦੇ ਬੱਚੇ ਨੂੰ ਸਥਾਨਿਕ ਸਟੋਰ ‘ਤੇ ਵੇਚਣ ਚਲਾ ਗਿਆ। ਸਟੋਰ ਮਾਲਕ ਨੇ ਇਸ ਦੀ ਸ਼ਿਕਾਇਤ ਪੁਲਿਸ ‘ਚ ਕੀਤੀ ਜਿਸ ਤੋਂ ਬਾਅਦ ਉਸ ਨੇ ਦੱਸਿਆ ਕਿ ਇਹ ਸਭ ਇੱਕ ਮਜ਼ਾਕ ਸੀ।

ਬ੍ਰਾਇਨ ਸੋਲਕੂਮੈਂਟ, ਸਰਸੋਟਾ ਦੀ ਇੱਕ ਦੁਕਾਨ ‘ਚ ਗਿਆ ਜਿੱਥੇ ਉਹ ਦੋਵੇਂ ਖੁਫੀਆ ਕੈਮਰਿਆਂ ਦੀ ਮਦਦ ਨਾਲ ਇਸ ਮਜ਼ਾਕ ਦੀ ਵੀਡੀਓ ਨੂੰ ਕੈਪਚਰ ਕਰ ਰਿਹਾ ਸੀ। ਉਸ ਨੇ ਇਹ ਸਭ ਸਨੈਪਚੈਟ ‘ਤੇ ਵੀਡੀਓ ਪਾਉਣ ਲਈ ਕੀਤਾ ਪਰ ਸਟੋਰ ਮਾਲਕ ਇਸ ਨੂੰ ਸਮਝ ਨਹੀਂ ਪਾਇਆ ਅਤੇ ਉਸ ਨੇ ਬ੍ਰਾਇਨ ਦੀ ਗੱਲ ਨੂੰ ਗੰਭੀਰਤਾ ਨਾਲ ਲੈ ਕੇ ਇਸ ਦੀ ਸ਼ਿਕਾਇਤ ਕਰ ਦਿੱਤੀ।

ਵੀਰਵਾਰ ਨੂੰ ਹੋਈ ਇਸ ਘਟਨਾ ‘ਚ ਉਸ ਨੇ ਕਿਹਾ ਕਿ ਇਸ ਦੌਰਾਨ ਬੱਚੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਅਤੇ ਉਹ ਬੱਚੇ ਨੂੰ ਵੇਚਣਾ ਨਹੀਂ ਸੀ ਚਾਹੁੰਦਾ। ਬ੍ਰਾਇਨ ਨੇ ਕਿਹਾ ਕਿ ਇਹ ਸਭ ਇੱਕ ਮਜ਼ਾਕ ਹੀ। ਬ੍ਰਾਇਨ ਵੱਲੋਂ ਪੋਸਟ ਕੀਤੀ ਵੀਡੀਓ ‘ਚ ਵੀ ਸਾਫ਼ ਨਜ਼ਰ ਆ ਇਹਾ ਹੈ ਕਿ ਉਹ ਬੱਚੇ ਨੂੰ ਸਟੋਰ ਮਾਲਕ ਰਿਚਰਡ ਸਕੌਲਾਕਾ ਕੋਲ ਲੈ ਜਾਂਦਾ ਹੈ ਅਤੇ ਉਸ ਨੂੰ ਬੱਚੇ ਦਾ ਮੁੱਲ ਪੁਛਦਾ ਹੈ।

ਜੋਰਡਨ ਨੇ ਫੇਰ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ, ਪਰ ਸਾਰੀ ਜਾਂਚ ਤੋਂ ਬਾਅਦ ਪੁਲਿਸ ਨੇ ਬ੍ਰਾਇਨ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਕੀਤਾ। ਬ੍ਰਾਇਨ ਨੇ ਦੁਕਾਨਦਾਰ ਨੂੰ ਇਹ ਵੀ ਕਿਹਾ ਸੀ ਕਿ ਉਸ ਦਾ ਬੱਚਾ ਬੇਹੱਦ ਘੱਟ ਵਰਤਿਆ ਗਿਆ ਹੈ, ਜਿਸ ‘ਤੇ ਉਹ ਹੈਰਾਨ ਹੋ ਗਿਆ। ਹਾਲਾਂਕਿ, ਬਾਅਦ ਵਿੱਚ ਇਹ ਸਭ ਹਾਸਾ ਮਜ਼ਾਕ ਹੀ ਨਿੱਕਲਿਆ।

Related posts

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਉਨ੍ਹਾਂ ਦਾ ਸੱਤਵਾਂ ਗੀਤ ਰਿਲੀਜ਼ ਹੋ ਗਿਆ ਹੈ। ਮੂਸੇਵਾਲਾ ਦਾ ਇਹ ਨਵਾਂ ਗੀਤ ‘ਡਾਇਲੇਮਾ’ ਬ੍ਰਿਟਿਸ਼ ਗਾਇਕਾ ਸਟੀਫਲੋਨ ਡੌਨ ਨਾਲ ਹੈ ਅਤੇ ਉਸ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ। ਸਟੀਫਲੋਨ ਡੌਨ ਗੀਤ ਵਿੱਚ ਮੁੱਖ ਗਾਇਕਾ ਦੀ ਭੂਮਿਕਾ ਨਿਭਾ ਰਹੀ ਹੈ, ਜਦੋਂਕਿ ਮੂਸੇਵਾਲਾ ਦੀਆਂ ਕੁਝ ਸਤਰਾਂ ਜੋੜੀਆਂ ਗਈਆਂ ਹਨ। ਹਾਲਾਂਕਿ ਇਹ ਸਾਰਾ ਗੀਤ ਪਿੰਡ ਮੂਸਾ ਵਿੱਚ ਹੀ ਸ਼ੂਟ ਕੀਤਾ ਗਿਆ ਹੈ ਅਤੇ ਇਹ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਦਾ ਹੈ। ਗੀਤ ਉਦੋਂ ਸ਼ੂਟ ਕੀਤਾ ਗਿਆ ਸੀ, ਜਦੋਂ ਪਿਛਲੇ ਸਾਲ ਸਿੱਧੂ ਮੂਸੇਵਾਲਾ ਦੇ ਜਨਮ ਦਿਨ ’ਤੇ ਸਟੀਫਲੋਨ ਡੌਨ ਪੰਜਾਬ ਆਈ ਸੀ ਅਤੇ ਇਸ ਦੌਰਾਨ ਉਹ ਮੂਸੇਵਾਲਾ ਦੀ ਹਵੇਲੀ ਵਿੱਚ ਰਹੀ। ਉਸ ਨੇ ਗੀਤ ਵਿੱਚ ਪੰਜਾਬ ਦੌਰੇ ਦੇ ਸ਼ਾਟ ਸ਼ਾਮਲ ਕੀਤੇ ਹਨ। ਅੰਤ ਵਿੱਚ, ਸਟੀਫਲੋਨ ਵੀ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੀ ਨਜ਼ਰ ਆ ਰਹੀ ਹੈ। ਗੀਤ ਵਿੱਚ ਜਿੱਥੇ ਸਿੱਧੂ ਮੂਸੇਵਾਲਾ ਦੀਆਂ ਲਾਈਨਾਂ ਜੋੜੀਆਂ ਗਈਆਂ ਹਨ, ਉੱਥੇ ਮੂਸੇਵਾਲਾ ਨੂੰ ਵੀ ਏਆਈ ਤਕਨੀਕ ਦੀ ਵਰਤੋਂ ਕਰਦੇ ਹੋਏ ਸਟੀਫਲੋਨ ਨਾਲ ਆਪਣੇ ਸਿਗਨੇਚਰ ਸਟਾਈਲ ਵਿੱਚ ਦਿਖਾਇਆ ਗਿਆ ਹੈ। ਗੀਤ ਵਿੱਚ ਸਟੀਫਲੋਨ ਡੌਨ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਨਜ਼ਰ ਆ ਰਹੀ ਹੈ। ਵਿਚਕਾਰ ਮੂਸੇਵਾਲਾ ਦੀ ਮਾਂ ਚਰਨ ਕੌਰ ਦੀਆਂ ਤਸਵੀਰਾਂ ਵੀ ਹਨ, ਜਿਸ ਵਿੱਚ ਉਹ ਆਪਣੇ ਪੁੱਤਰ ਲਈ ਇਨਸਾਫ਼ ਮੰਗਦੀ ਨਜ਼ਰ ਆ ਰਹੀ ਹੈ।

On Punjab

ਅਮਰੀਕਾ ਸਣੇ ਪੂਰੇ ਵਿਸ਼ਵ ਲਈ ਚੀਨ ਸਭ ਤੋਂ ਵੱਡਾ ਖ਼ਤਰਾ

On Punjab

500 ਰੁਪਏ ਦੀ ਰਿਸ਼ਵਤ, 36 ਸਾਲਾਂ ਦੀ ਕਾਨੂੰਨੀ ਲੜਾਈ: ਸੁਪਰੀਮ ਕੋਰਟ ਨੇ 75 ਸਾਲਾ ਬਜ਼ੁਰਗ ਦੀ ਸਜ਼ਾ ਘਟਾਈ

On Punjab