49.95 F
New York, US
April 20, 2024
PreetNama
ਖਾਸ-ਖਬਰਾਂ/Important News

ਆਪਣੇ ਦਮ ‘ਤੇ ਲੋਹਾ ਮਨਵਾਉਣ ਵਾਲੀਆਂ 80 ਅਮਰੀਕੀ ਔਰਤਾਂ ‘ਚ ਭਾਰਤੀ ਮਹਿਲਾਵਾਂ ਵੀ ਛਾਈਆਂ

ਨਿਊਯਾਰਕ: ਆਪਣੇ ਦਮ ‘ਤੇ ਕਾਮਯਾਬ ਅਮਰੀਕਾ ਦੀਆਂ ਸਭ ਤੋਂ ਵੱਧ ਅਮੀਰ 80 ਔਰਤਾਂ ਵਿੱਚ ਤਿੰਨ ਭਾਰਤੀ ਮਹਿਲਾਵਾਂ ਵੀ ਸ਼ਾਮਲ ਹਨ। ਫੋਰਬਸ ਨੇ ਮੰਗਲਵਾਰ ਨੂੰ ਅਮਰੀਕਾ ਦੀਆਂ ਰਿਚੇਸਟ ਸੈਲਫ ਮੇਡ ਵੂਮਨ-2019 ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚ ਭਾਰਤੀ ਮੂਲ ਦੀਆਂ ਜੈਅਸ਼੍ਰੀ ਉਲਾਲ, ਨੀਰਜਾ ਸੇਠੀ ਤੇ ਨੇਹਾ ਨਰਖੇੜੇ ਸ਼ਾਮਲ ਹਨ।

ਜੈਅਸ਼੍ਰੀ ਉਲਾਲ ਕੋਲ ਅਰਿਸਤਾ ਨੈੱਟਵਰਕਸ ਦੀ ਮੁਖੀ ਹੈ। ਕੰਪਿਊਟਰ ਨੈੱਟਵਰਕਿੰਗ ਫਰਮ ਅਰਿਸਤਾ ਨੈੱਟਵਰਕਸ ਦੀ 58 ਸਾਲਾ ਪ੍ਰਧਾਨ ਤੇ ਸੀਈਓ ਜੈਅਸ਼੍ਰੀ ਉਲਾਲ ਕੋਲ ਕੰਪਨੀ ਦੇ 5% ਸ਼ੇਅਰ ਹੀ ਹਨ। ਉਨ੍ਹਾਂ ਦੀ ਕੁੱਲ ਆਮਦਨ 140 ਕਰੋੜ ਡਾਲਰ (9660 ਕਰੋੜ ਰੁਪਏ) ਹੈ।

ਆਈਟੀ ਕੰਸਲਟਿੰਗ ਐਂਡ ਆਊਟਸੋਰਸਿੰਗ ਫਰਮ ਸਿੰਟੇਲ ਦੀ ਸਹਿ-ਸੰਸਥਾਪਕ ਨੀਰਜਾ ਸੇਠੀ (64) ਅਮਰੀਕਾ ਦੀਆਂ ਸਭ ਤੋਂ ਅਮੀਰ ਔਰਤਾਂ ਦੀ ਸੂਚੀ ਵਿੱਚ 23ਵੇਂ ਸਥਾਨ ‘ਤੇ ਹੈ। ਉਨ੍ਹਾਂ ਦੀ ਕੁੱਲ ਆਮਦਨ 100 ਕਰੋੜ ਡਾਲਰ (6900 ਕਰੋੜ ਰੁਪਏ) ਹੈ।

ਸਟ੍ਰੀਮਿੰਗ ਡੇਟਾ ਟੈਕਨਾਲੋਜੀ ਕੰਪਨੀ ਕਾਫਲੂਐਂਟ ਦੀ ਸੀਈਓ ਤੇ ਸਹਿ-ਸੰਸਥਾਪਕ 34 ਸਾਲਾ ਨੇਹਾ ਨਰਖੇੜੇ ਦੀ 60ਵੀਂ ਰੈਂਕਿੰਗ ਹੈ। ਉਨ੍ਹਾਂ ਦੀ ਕੁੱਲ ਆਮਦਨ 36 ਕਰੋੜ ਡਾਲਰ (2484 ਕਰੋੜ ਰੁਪਏ) ਹੈ। ਢਾਈ ਅਰਬ ਡਾਲਰ ਕੀਮਤ ਦੀ ਉਨ੍ਹਾਂ ਦੀ ਕੰਪਨੀ ਦੇ ਗਾਹਕ ਗੋਲਮੈਨ ਸੈਕਸ਼, ਨੈੱਟਫਲਿਕਸ ਤੇ ਉਬਰ ਜਿਹੀਆਂ ਕੰਪਨੀਆਂ ਹਨ।

ਜ਼ਿਕਰਯੋਗ ਹੈ ਕਿ ਸੂਚੀ ਵਿੱਚ ਪਹਿਲਾ ਨੰਬਰ ਏਬੀਸੀ ਸਪਲਾਈ ਕੰਪਨੀ ਦੀ ਮੁਖੀ ਡਾਇਨੇ ਹੈਂਡਰਿਕਸ ਦਾ ਹੈ। 72 ਸਾਲਾ ਹੈਂਡਰਿਕਸ ਦੀ ਕੁੱਲ ਆਮਦਨ ਸੱਤ ਅਰਬ ਡਾਲਰ ਯਾਨੀ 48,300 ਕਰੋੜ ਰੁਪਏ ਹੈ। ਏਬੀਸੀ ਨਿਰਮਾਣ ਕਾਰਜਾਂ ਲਈ ਲੋੜੀਂਦੇ ਸਮਾਨ ਦੀ ਹੋਲਸੇਲ ਡਿਸਟ੍ਰੀਬਿਊਟਰ ਫਰਮ ਹੈ।

ਦੂਜੇ ਥਾਂ ‘ਤੇ ਈ-ਬੇਅ ਦੀ ਸੀਈਓ ਮੇਗ ਵ੍ਹਾਈਟਮੈਨ (62) ਹੈ। ਉਨ੍ਹਾਂ ਦੀ ਕੁੱਲ ਆਮਦਨ 3.8 ਅਰਬ ਡਾਲਰ (26,220 ਕਰੋੜ ਰੁਪਏ) ਹੈ। ਤੀਜਾ ਥਾਂ ਲਿਟਿਸ ਸੀਜ਼ਰਜ਼ ਪੀਜ਼ਾ ਦੀ ਸਹਿ ਸੰਸਥਾਪਕ ਮੇਰੀਅਨ ਏਲਿਚ ਦਾ ਹੈ। 86 ਸਾਲਾ ਏਲਿਚ ਦੀ ਕੁੱਲ ਆਮਦਨ 3.7 ਅਰਬ ਡਾਲਰ (25,530 ਕਰੋੜ ਰੁਪਏ) ਹੈ।

Related posts

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਨਿਯੁਕਤੀ ਪੱਤਰ ਦੇਣ ਵਿਚ ਹੋ ਰਹੀ ਏ ਦੇਰੀ

On Punjab

ਪੈੱਕ ਚੰਡੀਗੜ੍ਹ ਦੇ ਗ੍ਰੈਜੂਏਟ ਸ਼ਿਵਇੰਦਰਜੀਤ ਸਿੰਘ ਬਣੇ ਕੈਲੀਫ਼ੋਰਨੀਆ ’ਚ ਪਲੈਨਿੰਗ ਕਮਿਸ਼ਨਰ

On Punjab

ਪਾਕਿ ਵੱਲੋਂ ਲਾਂਘਾ ਖੋਲ੍ਹਣ ਦੀ ਆਈ ਤਾਰੀਖ਼! ਡਾ.ਮਨਮੋਹਨ ਵੀ ਜਾਣਗੇ ਪਾਕਿਸਤਾਨ

On Punjab