ਬਾਲੀਵੁੱਡ ਦੀ ਬਹੁ–ਚਰਚਿਤ ਅਦਾਕਾਰਾ ਸੋਨਾਕਸ਼ੀ ਸਿਨਹਾ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਹੋਇਆ ਹੈ। ਇਹ ਕੇਸ ਉੱਤਰ ਪ੍ਰਦੇਸ਼ (UP) ਦੇ ਕਟਘਰ ਪੁਲਿਸ ਥਾਣੇ ਵਿੱਚ ਦਾਇਰ ਕੀਤਾ ਗਿਆ ਹੈ।
ਏਐੱਨਆਈ ਦੀ ਰਿਪੋਰਟ ਅਨੁਸਾਰ ਸੋਨਾਕਸ਼ੀ ਸਿਨਹਾ ਵਿਰੁੱਧ ਭਾਰਤੀ ਦੰਡ ਸੰਘਤਾ (IPC) ਦੀਆਂ ਧਾਰਾਵਾਂ 420 ਤੇ 406 ਅਧੀਨ ਦਰਜ ਹੋਇਆ ਹੈ।
ਦੋਸ਼ ਹੈ ਕਿ ਪਿਛਲੇ ਵਰ੍ਹੇ 2018 ਦੌਰਾਨ ਸੋਨਾਕਸ਼ੀ ਸਿਨਹਾ ਨੇ ਆਪਣੇ ਇੱਕ ਸਟੇਜ ਸ਼ੋਅ ਲਈ 24 ਲੱਖ ਰੁਪਏ ਲੈ ਕੇ ਵੀ ਉਹ ਸ਼ੋਅ ਨਹੀਂ ਕੀਤਾ ਸੀ।
ਪ੍ਰਾਪਤ ਜਾਣਕਾਰੀ ਮੁਤਾਬਕ ਕਟਘਰ ਪੁਲਿਸ ਸੋਨਾਕਸ਼ੀ ਸਿਨਹਾ ਨੂੰ ਇਸ ਮਾਮਲੇ ’ਚ ਗ੍ਰਿਫ਼ਤਾਰ ਕਰਨ ਲਈ ਮੁੰਬਈ ਸਥਿਤ ਉਸ ਦੇ ਘਰ ਗਈ ਸੀ ਪਰ ਇਹ ਅਦਾਕਾਰਾ ਤਦ ਆਪਣੇ ਘਰ ਨਹੀਂ ਸੀ।
ਇਸੇ ਲਈ ਉੱਤਰ ਪ੍ਰਦੇਸ਼ ਪੁਲਿਸ ਨੂੰ ਬੇਰੰਗ ਹੀ ਪਰਤਣਾ ਪਿਆ।
ਦਰਅਸਲ, ਅਜਿਹੇ ਨੋਟਿਸ ਫ਼ਿਲਮ ਅਦਾਕਾਰਾਂ ਨੂੰ ਅਕਸਰ ਮਿਲਦੇ ਹੀ ਰਹਿੰਦੇ ਹਨ। ਅਜਿਹਾ ਕੁਝ ਜਾਂ ਤਾਂ ਸ਼ੋਅ ਦੀ ਤਰੀਕ ਦੀ ਕਿਸੇ ਗ਼ਲਤਫ਼ਹਿਮੀ ਜਾਂ ਉਨ੍ਹਾਂ ਦੇ ਕਿਸੇ ਫ਼ਿਲਮ ਦੀ ਸ਼ੂਟਿੰਗ ਵਿੱਚ ਬਹੁਤ ਜ਼ਿਆਦਾ ਰੁੱਝੇ ਹੋਣ ਕਾਰਨ ਹੋ ਜਾਂਦਾ ਹੈ।
ਅਜਿਹੇ ਕਾਨੂੰਨੀ ਨੋਟਿਸ ਪਹਿਲਾਂ ਵੀ ਬਹੁਤ ਸਾਰੇ ਫ਼ਿਲਮ ਅਦਾਕਾਰਾਂ ਤੇ ਅਦਾਕਾਰਾਵਾਂ ਨੂੰ ਮਿਲ ਚੁੱਕੇ ਹਨ।