ਮੁੰਬਈ: ਇੱਥੇ ਮੰਗਲਵਾਰ ਤੋਂ ਭਾਰੀ ਬਾਰਸ਼ ਹੋ ਰਹੀ ਹੈ ਜਿਸ ਨੇ ਲੋਕਾਂ ਲਈ ਵੱਡੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਮਲਾਡ ‘ਚ ਬਾਰਸ਼ ਕਰਕੇ ਇੱਕ ਕੰਧ ਡਿੱਗ ਗਈ ਜਿਸ ਨਾਲ21 ਲੋਕਾਂ ਦੀ ਮੌਤ ਹੋ ਗਈ। ਮਲਬੇ ‘ਚ ਇੱਕ ਬੱਚੀ ਜ਼ਿੰਦਾ ਨਜ਼ਰ ਵੀ ਆਈ ਜੋ ਬਾਅਦ ‘ਚ ਮੌਤ ਤੋਂ ਜਿੱਤ ਨਾ ਸਕੀ। ਮੌਸਮ ਵਿਭਾਗ ਦੀ ਮੰਨੀਏ ਤਾਂ ਪਿਛਲੇ 45 ਸਾਲਾਂ ਬਾਅਦ ਅਜਿਹੀ ਬਾਰਸ਼ ਹੋਈ ਹੈ।
ਭਾਰੀ ਬਾਰਸ਼ ਕਰਕੇ ਲੋਕ ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਰੇਲਵੇ ਟ੍ਰੈਕ ‘ਤੇ ਪਾਣੀ ਭਰ ਗਿਆ ਹੈ। ਏਅਰਪੋਰਟ ਤੋਂ ਫਲਾਈਟਾਂ ਨੂੰ ਡਾਈਵਰਟ ਕੀਤਾ ਜਾ ਰਿਹਾ ਹੈ। ਅੱਜ ਭਾਰਤੀ ਬਾਰਸ਼ ਦੇ ਚੱਲਦਿਆ ਸੂਬਾ ਸਰਕਾਰ ਨੇ ਛੁੱਟੀ ਦਾ ਐਲਾਨ ਕਰ ਦਿੱਤਾ ਸੀ।
ਮੌਸਮ ਵਿਭਾਗ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੰਬਈ ‘ਚ ਮੰਗਲਵਾਰ ਨੂੰ ਸਵੇਰੇ ਸਾਢੇ ਅੱਠ ਵਜੇ ਤੋਂ ਪਹਿਲਾਂ ਪਿਛਲੇ 24 ਘੰਟੇ ‘ਚ ਸਭ ਤੋਂ ਜ਼ਿਆਦ ਬਾਰਸ਼ ਹੋਈ। ਇਸ ਤੋਂ ਪਹਿਲਾਂ 26ਜੁਲਾਈ, 2005 ‘ਚ ਵੀ ਮੁੰਬਈ ਅਜਿਹੇ ਜਲ ਪਰਲੋ ਦਾ ਗਵਾਹ ਬਣ ਚੁੱਕਿਆ ਹੈ।
ਸ਼ਾਂਤਾ ਕਰੁਜ ਤੋਂ ਭਾਰਤ ਮੌਸਮ ਵਿਭਾਦ ਦੇ ਮੁੰਬਈ ਖੇਤਰਾਂ ਦੇ ਮਿਲੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਪਿਛਲੇ 24 ਘੰਟੇ ਦੌਰਾਨ 375.2 ਮਿਮੀ ਬਾਰਸ਼ ਹੋਈ ਹੈ ਜੋ ਜੁਲਾਈ 1974 ‘ਚ ਮਹਾਨਗਰ ‘ਚ ਇੱਕ ਦਿਨ ‘ਚ ਹੋਈ ਸਭ ਤੋਂ ਜ਼ਿਆਦਾ ਬਾਰਸ਼ ਹੈ। ਉਸ ਦਿਨ ਮੁੰਬਈ ‘ਚ 375.2 ਮਿਮੀ ਬਾਰਸ਼ ਹੋਈ ਸੀ।