53.56 F
New York, US
October 25, 2026
PreetNama
ਰਾਜਨੀਤੀ/Politics

ਅੱਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ, ਰਾਸ਼ਟਰਪਤੀ, ਮੋਦੀ ਅਤੇ ਅਮਿਤ ਸ਼ਾਹ ਨੇ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੀਜੇਪੀ ਦੇ ਮਰਹੂਮ ਸੀਨੀਅਰ ਨੇਤਾ ਅੱਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਸ਼ੱਰਧਾਂਜਲੀ ਦਿੱਤੀ। ਪ੍ਰਧਾਨ ਮੰਤਰੀ ਦੇ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ, ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਅੱਟਲ ਜੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਦੀ ਦੇ ਨਾਲ ਅਮਿਤ ਸ਼ਾਹ, ਪੀਊਸ਼ ਗੋਇਲ ਅਤੇ ਜੇਪੀ ਨੱਡਾ ਸਣੇ ਕਈ ਬੀਜੇਪੀ ਨੇਤਾ ‘ਸਦੈਵ ਅੱਟਲ’ ਸਮਾਰਕ ਪਹੁੰਚੇ।ਸਾਬਕਾ ਪ੍ਰਧਾਨ ਮੰਤਰੀ ਅੱਟਲ ਬਿਹਾਰੀ ਵਾਜਪਾਈ 16 ਅਗਸਤ 2018 ਨੂੰ ਅਕਾਲ ਚਲਾਣਾ ਕਰ ਗਏ ਦੀ। ਉਹ ਲੰਬੇ ਸਮੇਂ ਤੋਂ ਬੀਮਾਰ ਸੀ। ਬੀਜੇਪੀ ਨੇ ਅੱਟਲ ਜੀ ਨੂੰ ਯਾਦ ਕਰ ਟਵੀਟ ‘ਤੇ ਇੱਕ ਪੋਸਟ ਨੂੰ ਸ਼ੇਅਰ ਕੀਤਾ ਹੈ। ਜਿਸ ‘ਚ ਲਿਖੀਆ ਹੈ, “ਭਾਰਤੀ ਜਨਤਾ ਪਾਰਟੀ ਦੇ ਸੰਸਥਾਪਕ, ਅਣਗਿਣਤ ਸਮਰੱਥਕਾਂ ਦੇਗਾਈਡ ਅਤੇ ਸਾਡੀ ਪ੍ਰੇਰਣਾ ਸ੍ਰੋਤ ਭਾਰਤ ਰਤਨ, ਸਾਬਕਾ ਪ੍ਰਧਾਨ ਮੰਤਰੀ ਸਤਿਕਾਰਯੋਗ ਅੱਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦੇ ਹੋਏ”। ਇਸ ਦੇ ਨਾਲ ਬੀਜੇਪੀ ਵੱਲੋਂ ਅੱਟਲ ਜੀ ਦੀ ਯਾਦ ‘ਚ ਇੱਕ ਪ੍ਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Related posts

ਪਾਰਟੀ ਨੇ Captain Amrinder Singh ਦੇ ਕਾਂਗਰਸ ‘ਚ ਜਾਣ ਦੀਆਂ ਅਫ਼ਵਾਹਾਂ ਨੂੰ ਨਕਾਰਿਆ

On Punjab

Farmer Protest: ਪੰਜਾਬ ‘ਚ ਰੇਲ ਜਾਮ, ਸੜਕਾਂ ‘ਤੇ ਕਿਸਾਨ, ਜਾਣੋ- ਭਾਰਤ ਬੰਦ ਬਾਰੇ 10 ਵੱਡੀਆਂ ਗੱਲਾਂ

On Punjab

AI ਰਾਹੀਂ ਸਿਆਸੀ ਆਗੂਆਂ ਦੇ ਚਰਿੱਤਰ ਦਾ ਘਾਣ ਕਰਨ ਲੱਗੀਆਂ ਸਿਆਸੀ ਪਾਰਟੀਆਂ ਅਸਲ ਮੁੱਦਿਆਂ ਤੋਂ ਭਟਕੀ ਪੰਜਾਬ ਦੀ ਸਿਆਸਤ

On Punjab