ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਨੀਤਾ ਅੰਬਾਨੀ ਦੀ ਧੀ ਈਸ਼ਾ ਅੰਬਾਨੀ ਮੇਟ ਗਾਲਾ 2019 ‘ਚ ਬੇਹੱਦ ਖੁਬਸੂਰਤ ਲੁੱਕ ‘ਚ ਨਜ਼ਰ ਆਈ।ਗਾਲਾ ‘ਚ ਈਸ਼ਾ ਨੇ ਪ੍ਰਬਲ ਗੁਰੂੰਗ ਦਾ ਡਿਜ਼ਾਇਨ ਕੀਤਾ ਲਿਲੈਕ ਕੱਲਰ ਦਾ ਗਾਉਨ ਪਾਇਆ ਸੀ। ਪਿਛਲੇ ਸਾਲ ਮੇਟ ਗਾਲਾ ‘ਚ ਪ੍ਰਬਲ ਨੇ ਐਕਟਰਸ ਦੀਪਿਕਾ ਪਾਦੁਕੋਨ ਦੇ ਲੁੱਕ ਨੂੰ ਸਟਾਈਲ ਕੀਤਾ ਸੀ।
ਇਸ ਸਾਲ ਮੇਟ ਗਾਲਾ ਦਾ ਥੀਮ ‘ਕੈਂਪ: ਨੋਟਸ ਆਨ ਫੈਸ਼ਨ’ ਨੂੰ ਧਿਆਨ ‘ਚ ਰੱਖਦੇ ਹੋਏ ਈਸ਼ਾ ਨੇ ਪੰਲਜਿੰਗ ਨੈੱਕਲਾਈਨ ਵਾਲਾ ਗਾਉਨ ਪਾਇਆ ਸੀ ਜਿਸ ਦੀ ਸਕਰਟ ‘ਤੇ ਫੈਦਰ ਵਰਕ ਕੀਤਾ ਗਿਆ ਸੀ।