PreetNama
ਸਿਹਤ/Health

ਅਲਸੀ ਖਾਣ ਨਾਲ ਹੁੰਦੇ ਹਨ ਸਰੀਰ ਨੂੰ ਕਈ ਫ਼ਾਇਦੇ

ਆਮ ਤੋਰ ਤੇ ਸਾਡੇ ਘਰਾਂ ‘ਚ ਕੁਝ ਅਜਿਹੀਆ ਚੀਜ਼ਾ ਮਿਲ ਜਾਂਦੀਆਂ ਹਨ, ਜਿਨ੍ਹਾਂ ਦੇ ਫਾਇਦਿਆਂ ਤੋਂ ਅਸੀਂ ਅਣਜਾਣ ਹੁੰਦੇ ਹਨ। ਇਹ ਚੀਜਾਂ ਜਿਆਦਾਤਰ ਸਾਡੀ ਰਸੋਈ ‘ਚ ਮਿਲਦੀਆਂ ਹਨ। ਅਜਿਹੀ ਹੀ ਇਕ ਉਸ਼ਦੀ ਅਲਸੀ ਹੈ ਜੋਕਿ ਵੈਸੇ ਤਾਂ ਸਰਦੀਆਂ ਚ ਜਿੰਦਾ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਅਲਸੀ, ਅਲਸੀ ਦਾ ਕਾੜ੍ਹਾ ਤੇ ਅਲਸੀ ਦੇ ਤੇਲ ਦੀ ਵਰਤੋਂ ਦਵਾਈ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ।
ਚਮਤਕਾਰੀ ਗੁਣਾਂ ਨਾਲ ਭਰਪੂਰ, ਇਹ ਅਲਸੀ ਤੇ ਅਲਸੀ ਦੇ ਤੇਲ ਦਿਲ ਅਤੇ ਦਿਮਾਗ ਨਾਲ ਜੁੜੀਆਂ ਬਿਮਾਰੀਆਂ ਲਈ ਅੰਮ੍ਰਿਤ ਵਰਗਾ ਕੰਮ ਕਰਦਾ ਹੈ। ਕਈ ਸਾਲਾਂ ਦੀ ਗੁੰਝਲਦਾਰ ਖੋਜ ਤੋਂ ਬਾਅਦ, ਦੇਸ਼ ਦੇ ਨਾਮਵਰ ਭਾਬਾ ਪਰਮਾਣੂ ਖੋਜ ਕੇਂਦਰ ਦੇ ਵਿਗਿਆਨੀਆਂ ਨੇ ਅਲਸੀ ਦੇ ਤੇਲ ਨੂੰ ਖਾਣ ਯੋਗ ਬਣਾਇਆ ਹੈ। ਖੇਤੀਬਾੜੀ ਅਤੇ ਸਿਹਤ ਦੇ ਖੇਤਰ ਵਿਚ ਭਾਰਤੀ ਵਿਗਿਆਨੀਆਂ ਦੀ ਇਸ ਖੋਜ ਨੂੰ ਇਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।

* ਇੱਕ ਸਿਹਤਮੰਦ ਖਾਣ ਵਾਲੇ ਤੇਲ ਦੇ ਰੂਪ ਵਿੱਚ ਜੈਤੂਨ ਦੇ ਤੇਲ ਦੀਆਂ ਵਿਸ਼ੇਸ਼ਤਾਵਾਂ ਦੀ ਤੁਲਨਾ ਵਿੱਚ, ਫਲੈਕਸਸੀਡ( ਅਲਸੀ) ਕਿਸੇ ਵੀ ਤਰ੍ਹਾਂ ਦੀ ਘੱਟ ਨਹੀਂ ਹੈ।
* ਅਲਸੀ ਦਾ ਕਾੜ੍ਹਾ ਬਣਾਉਣ ਲਈ 2 ਚਮਚ ਅਲਸੀ ਦੇ ਬਿਜ਼ਾ ਦੇ ਨਾਲ 2 ਕੱਪ ਪਾਣੀ ‘ਚ ਓਦੋਂ ਤੱਕ ਉਬਾਲੋ ਜਦ ਤੱਕ ਉਹ ਅੱਧਾ ਨਾ ਰਹਿ ਜਾਵੇ। ਬਾਅਦ ‘ਚ ਠੰਡਾ ਕਰਕੇ ਇਸ ਨੂੰ ਪੀ ਸਕਦੇ ਹੋ।
* ਸਵੇਰੇ ਖਾਲੀ ਪੇਟ ਇਸ ਕਰਹਿ ਨੂੰ ਪੀਣ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਤੋਂ ਇਹ ਕਬਜ਼, ਪੇਟ ਦਰਦ ਆਦਿ ਵਰਗੀਆਂ ਸਮਸੀਆਂਵਾ ਚ ਮਦਦਗਾਰ ਸਾਬਿਤ ਹੁੰਦਾ ਹੈ।
* ਅਲਸੀ ਚ ਮੌਜੂਦ ਓਮੇਗਾ 3ਸ਼ਰੀਰ ਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ। ਅਤੇ ਦਿਲ ਸੰਬੰਧੀ ਬੀਮਾਰੀਆਂ ਨੂੰ ਰੋਕਣ ਚ ਮਦਦ ਕਰਦਾ ਹੈ।
* ਅਲਸੀ ਦਾ ਸੇਵਨ ਸੁੰਦਰਤਾ ਵਧਾਉਣ ਅਤੇ ਵਾਲਾ ਨੂੰ ਮੁਲਾਇਮ ਬਣਾਉਣ ਚ ਮਦਦ ਕਰਦਾ ਹੈ।
* ਅਲਸੀ ਦਾ ਕਾੜ੍ਹਾ ਸ਼ਰੀਰ ਚ ਜਮ੍ਹਾ ਵਾਧੂ ਫੈਟ ਨੂੰ ਕਢਣ ਚ ਮਦਦ ਕਰਦਾ ਹੈ। ਇਸ ਭੁੱਖ ਨੂੰ ਘੱਟ ਕਰਦਾ ਹੈ ਤੇ ਨਾਲ ਹੀ ਸ਼ਰੀਰ ਚ ਐਨਰਜੀ ਲੈਵਲ ਨੂੰ ਵੀ ਵਧਾਉਂਦਾ ਹੈ।

Related posts

ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਦੇ ਹੈਰਾਨ ਕਰਨ ਵਾਲੇ ਫਾਇਦੇ

On Punjab

ਕੀ Lockdown ਨਾਲ ਕਰੋਨਾ ਹੋ ਜਾਵੇਗਾ ਖਤਮ?

On Punjab

ਮਰਦਾ ਲਈ ਕਾਫੀ ਲਾਭਕਾਰੀ ਲੌਂਗ, ਇਸ ਢੰਗ ਨਾਲ ਕਰੋ ਇਸਤਮਾਲ

On Punjab
%d bloggers like this: