34.48 F
New York, US
February 12, 2025
PreetNama
ਖੇਡ-ਜਗਤ/Sports News

ਅਲਵਿਦਾ ਯੁਵਰਾਜ! Sixer King ਨੇ ਕੌਮਾਂਤਰੀ ਕ੍ਰਿਕੇਟ ਤੋਂ ਲਿਆ ਸੰਨਿਆਸ

ਮੁੰਬਈ: 2011 ਵਿਸ਼ਵ ਕੱਪ ਦੇ ਹੀਰੋ ਯੁਵਰਾਜ ਸਿੰਘ ਨੇ ਅੱਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈ ਲਿਆ ਹੈ। ਮੁੰਬਈ ਵਿੱਚ ਇਸ ਦਾ ਐਲਾਨ ਕਰਦਿਆਂ ਯੁਵਰਾਜ ਸਿੰਘ ਭਾਵੁਕ ਵੀ ਹੋ ਗਏ। ਇਸ ਦੌਰਾਨ ਯੁਵਰਾਜ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਹਾਰ ਨਹੀਂ ਮੰਨੀ।

ਯੁਵਰਾਜ ਸਿੰਘ ਨੇ ਕੌਮਾਂਤਰੀ ਵਿਸ਼ਵ ਕੱਪ ਦੇ ਨਾਲ-ਨਾਲ ਟੀ-20 ਵਿਸ਼ਵ ਕੱਪ ਜਿੱਤਣ ਮੌਕੇ ਵੀ ਭਾਰਤੀ ਟੀਮ ਦਾ ਹਿੱਸਾ ਰਹੇ ਹਨ। ਇਸ ਦੌਰਾਨ ਯੁਵਰਾਜ ਦਾ ਇੱਕ ਓਵਰ ਵਿੱਚ ਛੇ ਛੱਕੇ ਲਾ ਕੇ ਪੂਰੀ ਦੁਨੀਆ ਵਿੱਚ ਆਪਣਾ ਸਿੱਕਾ ਜਮਾ ਦਿੱਤਾ ਸੀ।

ਯੁਵਰਾਜ ਨੇ ਆਖਰੀ ਕੌਮਾਂਤਰੀ ਮੈਚ 30 ਜੂਨ, 2017 ਨੂੰ ਵੈਸਟ ਇੰਡੀਜ਼ ਖ਼ਿਲਾਫ਼ ਖੇਡਿਆ ਸੀ। ਯੁਵਰਾਜ ਸਿੰਘ ਨੇ ਭਾਰਤ ਲਈ ਹੁਣ ਤਕ 40 ਟੈਸਟ, 308 ਇੱਕ ਦਿਨਾ ਤੇ 58 ਟੀ-20 ਮੈਚ ਖੇਡ ਚੁੱਕੇ ਹਨ। ਟੈਸਟ ਕ੍ਰਿਕਟ ਵਿੱਚ ਯੁਵਰਾਜ ਨੇ 33.92 ਦੀ ਔਸਤ ਨਾਲ 1900 ਦੌੜਾਂ ਬਣਾਈਆਂ ਹਨ, ਉੱਥੇ ਹੀ ਇੱਕ ਦਿਨਾ ਮੈਚ ਵਿੱਚ ਯੁਵਰਾਜ ਨੇ 8701 ਦੌੜਾਂ ਬਣਾਈਆਂ ਹਨ। ਟੀ-20 ਕ੍ਰਿਕੇਟ ਵਿੱਚ ਯੁਵਰਾਜ ਨੇ 1177 ਦੌੜਾਂ ਬਣਾਈਆਂ ਹਨ।

ਚੰਡੀਗੜ੍ਹ ਦੇ ਜੰਮਪਲ ਯੁਵਰਾਜ ਸਿੰਘ ਨੇ ਆਪਣਾ ਪਹਿਲਾ ਕੌਮਾਂਤਰੀ ਇੱਕ ਦਿਨਾ ਮੈਚ 30 ਅਕਤੂਬਰ 2000 ਨੂੰ ਕੀਨੀਆ ਖ਼ਿਲਾਫ਼ ਖੇਡਿਆ ਸੀ। ਪਹਿਲਾ ਕੌਮਾਂਤਰੀ ਟੈਸਟ ਮੈਚ 16 ਅਕਤੂਬਰ 2003 ਨੂੰ ਨਿਊਜ਼ੀਲੈਂਡ ਖ਼ਿਲਾਫ਼ ਖੇਡਿਆ ਸੀ ਤੇ ਆਖ਼ਰੀ ਟੈਸਟ ਮੈਚ ਪੰਜ ਦਸੰਬਰ 2012 ਨੂੰ ਇੰਗਲੈਂਡ ਖ਼ਿਲਾਫ਼ ਖੇਡਿਆ ਸੀ।

ਕਿਹਾ ਜਾ ਰਿਹਾ ਹੈ ਕਿ ਯੁਵਰਾਜ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਲਈ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ ਅਤੇ ਉਹ ਆਈਸੀਸੀ ਤੋਂ ਮਾਨਤਾ ਪ੍ਰਾਪਤ ਵਿਦੇਸ਼ੀ 20-20 ਲੀਗ ਵਿੱਚ ਆਜ਼ਾਦ ਕਰੀਅਰ ਬਣਾਉਣਾ ਚਾਹੁੰਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਕੌਮਾਂਤਰੀ ਕ੍ਰਿਕੇਟ ਤੋਂ ਸੰਨਿਆਸ ਲੈਣਾ ਪਵੇਗਾ।

Related posts

ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿੱਚ ਉਤਰੇਗਾ ਸਭ ਤੋਂ ਵੱਡਾ ਭਾਰਤੀ ਦਲ

On Punjab

ਧੋਨੀ ਬਣੇ ਕ੍ਰਿਕਟ ਆਸਟ੍ਰੇਲੀਆ ਦੀ ਦਸ਼ਕ ਵਨਡੇ ਟੀਮ ਦੇ ਕਪਤਾਨ

On Punjab

English Premier League : ਮਾਨਚੈਸਟਰ ਯੂਨਾਈਟਿਡ ਨੇ ਟਾਟੇਨਹਮ ਨੂੰ 3-0 ਨਾਲ ਹਰਾਇਆ, ਰੋਨਾਲਡੋ ਨੇ ਦਾਗਿਆ ਗੋਲ

On Punjab