ਮੁੰਬਈ: ਐਕਟਰ ਅਰਜੁਨ ਰਾਮਪਾਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਅਰਜੁਨ ਲੰਬੇ ਸਮੇਂ ਤੋਂ ਮਾਡਲ ਤੇ ਐਕਟਰਸ ਗੈਬ੍ਰਿਏਲਾ ਨੂੰ ਡੇਟ ਕਰ ਰਹੇ ਸੀ। ਕੁਝ ਮਹੀਨੇ ਪਹਿਲਾਂ ਹੀ ਅਰਜੁਨ ਨੇ ਆਪਣੀ ਰੋਮਾਂਟਿਕ ਤਸਵੀਰ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਸੀ ਕਿ ਗੈਬ੍ਰਿਏਲਾ ਉਸ ਦੇ ਬੱਚੇ ਦੀ ਮਾਂ ਬਣਨ ਵਾਲੀ ਹੈ। ਹੁਣ ਖ਼ਬਰ ਹੈ ਕਿ ਗੈਬ੍ਰਿਏਲਾ ਨੇ ਕੁਝ ਘੰਟੇ ਪਹਿਲਾਂ ਹੀ ਬੱਚੇ ਨੂੰ ਜਨਮ ਦਿੱਤਾ ਹੈ।
ਇਸ ਖ਼ਬਰ ‘ਤੇ ਫੇਮਸ ਜੇਪੀ ਦੱਤਾ ਦੀ ਧੀ ਨਿਧੀ ਦੱਤਾ ਨੇ ਮੋਹਰ ਲਾ ਦਿੱਤੀ ਹੈ। ਨਿਧੀ ਨੇ ਟਵਿਟਰ ‘ਤੇ ਪੋਸਟ ਸ਼ੇਅਰ ਕਰਦੇ ਲਿਖਿਆ ਕਿ ਰਾਮਪਾਲ ਤੇ ਗੈਬ੍ਰਿਏਲਾ ਨੂੰ ਵਧਾਈ। ਨਿਧੀ ਨੇ ਲਿਖਿਆ ਕਿ ਨੰਨ੍ਹੇ–ਮੁੰਨੇ ਦੇ ਆਉਣ ‘ਤੇ ਅਰਜੁਨ–ਗੈਬ੍ਰਿਏਲਾ ਨੂੰ ਵਧੇਰੇ ਸ਼ੁਭਕਾਮਨਾਵਾਂ। ਭਗਵਾਨ ਤੁਹਾਨੂੰ ਖੁਸ਼ ਰੱਖੇ।ਅੱਜ ਸਵੇਰੇ ਹੀ ਅਰਜੁਨ ਰਾਮਪਾਲ ਜਲਦੀ ‘ਚ ਹਿੰਦੂਜਾ ਹਸਪਤਾਲ ਪਹੁੰਚੇ ਸੀ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸੀ। ਇਸ ਖ਼ਬਰ ਦੇ ਨਾਲ ਹੀ ਗੈਬ੍ਰਿਏਲਾ ਦੇ ਮਾਤਾ–ਪਿਤਾ ਵੀ ਸਾਊਥ ਅਫਰੀਕਾ ਤੋਂ ਭਾਰਤ ਲਈ ਰਵਾਨਾ ਹੋ ਚੁੱਕੇ ਰਾਮਪਾਲ ਤੇ ਗੈਬ੍ਰਿਏਲਾ ਨੇ ਅਜੇ ਵਿਆਹ ਨਹੀਂ ਕੀਤਾ। ਅਰਜੁਨ ਦੀ ਪਹਿਲੀ ਪਤਨੀ ਮੇਹਰ ਹੈ, ਪਰ ਦੋਵਾਂ ਦਾ ਤਲਾਕ ਹੋ ਚੁੱਕਿਆ ਹੈ। ਪਹਿਲੇ ਵਿਆਹ ਤੋਂ ਅਰਜੁਨ ਦੇ ਦੋ ਧੀਆਂ ਹਨ, ਜੋ ਅਰਜੁਨ ਤੇ ਗੈਬ੍ਰਿਏਲਾ ਦੇ ਰਿਸ਼ਤੇ ਤੋਂ ਖੁਸ਼ ਹਨ। ਮੇਹਰ ਨੇ ਤਾਂ ਗੈਬ੍ਰਿਏਲਾ ਲਈ ਬੇਬੀ ਸ਼ਾਵਰ ਪਾਰਟੀ ਵੀ ਕੀਤੀ ਸੀ।