74.62 F
New York, US
July 13, 2025
PreetNama
ਫਿਲਮ-ਸੰਸਾਰ/Filmy

ਅਮਿਤਾਭ ਬਚਨ ਨੂੰ ਖ਼ਤਰਨਾਕ ਬਿਮਾਰੀ, ਅੱਠ ਸਾਲ ਪਤਾ ਹੀ ਨਹੀਂ ਲੱਗਾ

ਮੁੰਬਈਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ‘ਕੌਨ ਬਨੇਗਾ ਕਰੋੜਪਤੀ’ ਕਰਕੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਹਨ। ਉਨ੍ਹਾਂ ਦੇ ਬੋਲਣ ਦੇ ਸਟਾਇਲ ਤੇ ਸ਼ੋਅ ‘ਚ ਐਂਟਰੀ ਲੋਕਾਂ ਨੂੰ ਕਾਫੀ ਪਸੰਦ ਹੈ। ਅਮਿਤਾਭ ਦੀ ਪਰਸਨੈਲਟੀ ਦੀ ਹਰ ਕੋਈ ਤਾਰੀਫ ਕਰਦਾ ਹੈ ਪਰ ਅਮਿਤਾਭ ਦੇ ਫੈਨਸ ਨੂੰ ਇਹ ਜਾਣ ਹੈਰਾਨੀ ਤੇ ਦੁੱਖ ਜ਼ਰੂਰ ਹੋਵੇਗਾ ਕਿ ਬਿੱਗ ਬੀ ਦਾ75% ਲੀਵਰ ਖ਼ਰਾਬ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਹ ਇੱਕ ਹੋਰ ਖ਼ਤਰਨਾਕ ਬਿਮਾਰੀ ਨਾਲ ਲੜ ਰਹੇ ਹਨ।

ਜੀ ਹਾਂਇਨ੍ਹਾਂ ਗੱਲਾਂ ਦਾ ਖੁਲਾਸਾ ਖੁਦ ਅਮਿਤਾਭ ਬੱਚਨ ਨੇ ਹੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ 75% ਲੀਵਰ ਖ਼ਰਾਬ ਹੋਣ ਤੋਂ ਬਾਅਦ ਹੁਣ 25% ਲੀਵਰ ਨਾਲ ਹੀ ਜ਼ਿੰਦਗੀ ਜੀਅ ਰਹੇ ਹਨ। ਇਸ ਦੇ ਨਾਲ ਉਨ੍ਹਾਂ ਨੇ ਇੱਕ ਚੈਨਲ ਦੇ ਸਿਹਤ ਪ੍ਰੋਗ੍ਰਾਮ ‘ਚ ਗੱਲ ਕਰਦਿਆਂ ਦੱਸਿਆ ਕਿ ਉਹ ਟੀਬੀ ਤੇ ਹੈਪੇਟਾਈਟਸ ਬੀ ਨਾਲ ਪੀੜਤ ਹਨ। ਉਨ੍ਹਾਂ ਕਿਹਾ ਕਿ ਟੀਬੀ ਦਾ ਇਲਾਜ ਹੈ ਤੇ ਮੈਨੂੰ ਅੱਠ ਸਾਲ ਪਤਾ ਹੀ ਨਹੀਂ ਲੱਗਿਆ ਕਿ ਮੈਨੂੰ ਇਹ ਬਿਮਾਰੀ ਹੈ।

ਇਸ ਤੋਂ ਪਹਿਲਾਂ ਵੀ ਉਹ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਚੁੱਕੇ ਹਨ। ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਸਰਜ਼ਰੀਆਂ ਹੋ ਚੁੱਕੀਆਂ ਹਨ। ਸਾਲ 1982 ‘ਚ ਫ਼ਿਲਮ ‘ਕੁਲੀ’ ਦੌਰਾਨ ਉਨ੍ਹਾਂ ਨੂੰ ਭਿਆਨਕ ਸੱਟ ਲੱਗੀ ਸੀ। ਕਾਫੀ ਖੂਨ ਵਹਿ ਜਾਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਕਲੀਨੀਕਲੀ ਮ੍ਰਿਤਕ ਐਲਾਨ ਦਿੱਤਾ ਸੀ। ਅਮਿਤਾਭ ਨੇ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕੀਤਾ ਤੇ ਫੇਰ ਤੋਂ ਸਿਨੇਮਾ ‘ਚ ਵਾਪਸੀ ਕੀਤੀ।

Related posts

THIS SUNDAY!… THIS SUNDAY, MAR.19 (12-6PM) DulhanExpo: South Asian Wedding Planning Events

On Punjab

ਇਹ ਕਿਸ ਕੁੜੀ ਨਾਲ ਘੁੰਮ ਰਿਹੈ ਸੈਫ ਅਲੀ ਖ਼ਾਨ ਦਾ ਫਰਜ਼ੰਦ!

On Punjab

ਫਿਰਕੂਵਾਦ ਖਿਲਾਫ ਡਟੇ ਨਸੀਰੂਦੀਨ ਨੂੰ ਆਸ਼ੂਤੋਸ਼ ਦੀ ਸਲਾਹ

On Punjab