75.7 F
New York, US
July 27, 2024
PreetNama
ਖਾਸ-ਖਬਰਾਂ/Important News

ਅਮਰੀਕੀ ਦੌਰੇ ਲਈ ਇਮਰਾਨ ਖ਼ਾਨ ਨੇ ਡੇਢ ਲੱਖ ‘ਚ ਖਰੀਦੇ 7 ਜੋੜੀ ਕੱਪੜੇ, ਕ੍ਰੈਡਿਟ ਲੈਣ ਲਈ ਭਿੜੀਆਂ ਦੋ ਕੰਪਨੀਆਂ

ਇਸਲਾਮਾਬਾਦ: ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਦੌਰੇ ਤੋਂ ਮੁੜ ਆਏ ਹਨ ਪਰ ਇਸ ਦੀਆਂ ਚਰਚਾਵਾਂ ਹਾਲੇ ਤਕ ਜਾਰੀ ਹਨ। ਅਮਰੀਕਾ ਵਿੱਚ ਇਮਰਾਨ ਫੈਸ਼ਨੇਬਲ ਸਲਵਾਰ-ਕਮੀਜ਼ ਤੇ ਜੈਕਟ ਵਿੱਚ ਨਜ਼ਰ ਆਏ। ਹੁਣ ਉਨ੍ਹਾਂ ਬਾਰੇ ਦੋ ਤਰ੍ਹਾਂ ਦੀਆਂ ਮੀਡੀਆ ਰਿਪੋਰਟਾਂ ਆ ਰਹੀਆਂ ਹਨ। ਸੋਸ਼ਲ ਮੀਡੀਆ ‘ਤੇ ਇਮਰਾਨ ਦੇ ਕੱਪੜਿਆਂ ਬਾਰੇ ਬਹਿਸ ਛਿੜ ਗਈ ਹੈ।

ਕੁਝ ਰਿਪੋਰਟਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਇਮਰਾਨ ਨੇ ਦੌਰੇ ਲਈ 7 ਜੋੜੀਆਂ ਸਲਵਾਰ-ਕਮੀਜ਼, ਜੈਕਟ ਤੇ ਪੇਸ਼ਾਵਰੀ ਸਲੀਪਰ ਤਿਆਰ ਕਰਵਾਏ। ਇਕ ਸੈੱਟ ‘ਤੇ ਘੱਟੋ-ਘੱਟ 20 ਹਜ਼ਾਰ ਰੁਪਏ ਖਰਚ ਹੋਏ। ਦੂਜੇ ਪਾਸੇ ਕੁਝ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਮਰਾਨ ਨੇ 7 ਜੋੜੀ ਕੱਪੜੇ ਤਾਂ ਬਣਵਾਏ ਪਰ ਇਹ ਉਨ੍ਹਾਂ ਦੀ ਪਤਨੀ ਬੁਸ਼ਰਾ ਨੇ ਸਿਲਵਾਏ ਤੇ ਉਹ ਵੀ ਬੇਹੱਦ ਘੱਟ ਕੀਮਤ ‘ਤੇ ਕੱਪੜਾ ਲੈ ਕੇ ਇੱਕ ਦਰਜੀ ਕੋਲੋਂ ਤਿਆਰ ਕਰਵਾਏ।

ਪਾਕਿਸਤਾਨ ਦੇ ਅਖਬਾਰ ‘ਦ ਡਾਅਨ’ ਮੁਤਾਬਕ ਇਸਲਾਮਾਬਾਦ ਦੀ ਇੱਕ ਲਗਜ਼ਰੀ ਕੱਪੜੇ ਦੀ ਦੁਕਾਨ ‘ਮੋਹਤਰਾਮ’ ਨੂੰ ਇਮਰਾਨ ਦੇ ਸੂਟ ਤਿਆਰ ਕਰਨ ਦਾ ਠੇਕਾ ਦਿੱਤਾ ਗਿਆ ਸੀ। ਇਸ ਸਟੋਰ ਵਿੱਚ ਇੱਕ ਜੋੜੀ ਸਲਵਾਰ-ਕਮੀਜ਼ ਦੀ ਕੀਮਤ ਘੱਟੋ-ਘੱਟ 16 ਹਜ਼ਾਰ ਰੁਪਏ ਹੈ। ਜੈਕਿਟ ਤੇ ਸਲੀਪਰ ਦੀ ਕੀਮਤ ਇਸ ਵਿੱਚ ਸ਼ਾਮਲ ਨਹੀਂ। ਅਨੁਮਾਨ ਮੁਤਾਬਕ 7 ਸਲਵਾਰ ਕਮੀਜ਼ ਤੇ ਜੈਕਿਟ ਦੇ ਸੈੱਟ ਦੀ ਕੀਮਤ ਲਗਪਗ 1.50 ਲੱਖ ਰੁਪਏ ਹੋਵੇਗੀ। ਦੂਜੇ ਪਾਸੇ ‘ਲਾਫਰੇਬਿਕਾ’ ਸਟੋਰ ਨੇ ਵੀ ਇਹੀ ਦਾਅਵਾ ਕੀਤਾ ਹੈ। ਪਰ ਹੁਣ ਇਹ ਦੋਵੇਂ ਸਟੋਰ ਅਧਿਕਾਰਿਤ ਤੌਰ ‘ਤੇ ਕੁਝ ਵੀ ਬੋਲਣ ਤੋਂ ਟਾਲਾ ਵੱਟ ਰਹੇ ਹਨ।

ਇਸ ਬਾਰੇ ਵਿਵਾਦ ਵਧਣ ‘ਤੇ ਇਮਰਾਨ ਦੇ ਵਿਸ਼ੇਸ਼ ਸਕੱਤਰ ਜੁਲਫੀ ਬੁਖਾਰੀ ਨੂੰ ਸਫ਼ਾਈ ਦੇਣੀ ਪਈ। ਉਨ੍ਹਾਂ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਦੀ ਪਤਨੀ ਬੁਸ਼ਰਾ ਨੇ ਕੱਪੜਾ ਖਰੀਦਿਆ ਤੇ ਇੱਕ ਲੋਕਲ ਦਰਜੀ ਤੋਂ ਸੂਟ ਤਿਆਰ ਕਰਵਾਏ। ਪੀਐਮ ਨੂੰ ਡਿਜ਼ਾਈਨਰ ਕੱਪੜਿਆਂ ਦਾ ਸ਼ੌਕ ਨਹੀਂ। ਉਹ ਸਾਦਗੀ ਪਸੰਦ ਹਨ। ਜੇ ਕੋਈ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਉਹ ਧੋਖੇਬਾਜ਼ੀ ਕਰ ਰਹੇ ਹਨ।

Related posts

ਹਾਰ ਨਾਲ ਖਤਮ ਹੋਇਆ ਸਾਨੀਆ ਮਿਰਜ਼ਾ ਦਾ ਟੈਨਿਸ ਕਰੀਅਰ, ਦੁਬਈ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਤੋਂ ਬਾਹਰ

On Punjab

ਸੀਰੀਆ ‘ਚ ਸ਼ਾਮਲ ਭਾੜੇ ਦੇ ਲੜਾਕੇ ਹੋਰ ਦੇਸ਼ਾਂ ਲਈ ਖ਼ਤਰਾ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਵਿਸ਼ਵ ਭਾਈਚਾਰੇ ਨੂੰ ਕੀਤਾ ਆਗਾਹ

On Punjab

ਚੀਨ ਨੇ ਕੋਰੋਨਾ ਜਾਂਚ ‘ਚ ਸਾਥ ਨਹੀਂ ਦਿੱਤਾ ਤਾਂ ਹੋਵੇਗਾ ਅਲੱਗ-ਥਲੱਗ : ਸੁਲੀਵਨ

On Punjab