ਵਾਸ਼ਿੰਗਟਨ: ਅਮਰੀਕੀ ਵਿਦੇਸ਼ ਮੰਤਰਾਲਾ ਨੇ ਸ੍ਰੀਲੰਕਾ ‘ਚ ਹਾਲ ਹੀ ‘ਚ ਹੋਏ ਸੀਰੀਅਲ ਆਤਮਘਤੀ ਹਮਲੇ ਤੋਂ ਬਾਅਦ ਇੱਥੇ ਜਾਣ ਵਾਲੇ ਆਪਣੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ। ਇਸ ‘ਚ ਸ੍ਰੀਲੰਕਾ ਜਾਣ ਵਾਲੇ ਅਮਰੀਕੀ ਲੋਕਾਂ ਨੂੰ ਆਪਣੀ ਯਾਤਰਾ ‘ਤੇ ਇੱਕ ਵਾਰ ਫੇਰ ਸੋਚਣ ਨੂੰ ਕਿਹਾ ਗਿਆ ਹੈ।
ਮੰਤਰਾਲਾ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ, “ਅੱਤਵਾਦੀ ਸੰਗਠਨ ਸ੍ਰੀਲੰਕਾ ‘ਚ ਹਮਲੇ ਦੀ ਯੋਜਨਾ ਲਗਾਤਾਰ ਕਰ ਰਹੇ ਹਨ। ਅੱਤਵਾਦੀ ਬਿਨਾਂ ਕਿਸੇ ਚੇਤਾਵਨੀ ਦੇ ਹਮਲਾ ਕਰ ਸਕਦੇ ਹਨ ਅਤੇ ਉਹ ਕਿਸੇ ਵੀ ਜਨਤਕ ਥਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ।”
ਇਸ ‘ਚ ਕਿਹਾ ਗਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਅਮਰੀਕੀ ਸਰਕਾਰ ਦੀ ਸ੍ਰੀਲੰਕਾ ‘ਚ ਅਮਰੀਕੀ ਨਾਗਰਿਕਾਂ ਨੂੰ ਐਮਰਜੈਂਸੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਸਮਰੱਥਾ ਹੈ। ਇਸ ਦੌਰਾਨ ਹੀ ਐਫਬੀਆਈ ਦੇ ਡਾਇਰੈਕਟਰ ਵੈਰੇ ਨੇ ਕਿਹਾ ਕਿ ਉਨ੍ਹਾਂ ਨੇ ਜਾਂਚ ‘ਚ ਸਹਿਯੋਗ ਦੇ ਲਈ ਅੀਧਕਾਰੀਆਂ ਦੇ ਇੱਕ ਦਲ ਨੂੰ ਸ੍ਰੀਲੰਕਾ ਭੇਜ ਦਿੱਤਾ ਹੈ।