48.96 F
New York, US
March 4, 2024
PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਸਾਈਬਰ ਡਾਕਿਆਂ ਨਾਲ ਵਸੂਲੀ 7.5 ਕਰੋੜ ਦੀ ਫਿਰੌਤੀ

ਨਵੀਂ ਦਿੱਲੀਸਾਈਬਰ ਹਮਲੇ ਅੱਜ ਦੀ ਤਾਰੀਖ਼ ‘ਚ ਦੁਨੀਆ ਭਰ ਦੇ ਸੰਸਥਾਨਾਂ ਲਈ ਵੱਡੀ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ। ਤਕਨੀਕੀ ਖੇਤਰ ‘ਚ ਅਮਰੀਕਾ ਜਿਹੇ ਵਿਕਸਤ ਦੇਸਾਂ ਦੇ ਸੰਸਥਾਨ ਵੀ ਇਸ ਤੋਂ ਬਚ ਨਹੀਂ ਸਕੇ। ਤਾਜ਼ਾ ਮਾਮਲਾ ਅਮਰੀਕਾ ਦੇ ਫਲੋਰੀਡਾ ਸੂਬੇ ਦਾ ਹੈ। ਪਿਛਲੇ ਦੋ ਹਫਤੇ ‘ਚ ਵੱਖਵੱਖ ਮਾਮਲਿਆਂ ‘ਚ ਦੋ ਸ਼ਹਿਰਾਂ ਦੇ ਨਗਰ ਨਿਗਮ ਦੇ ਸਿਸਟਮਾਂ ਨੂੰ ਹੈਕ ਕੀਤਾ ਗਿਆ। ਹੈਕਰਾਂ ਨੇ ਉਨ੍ਹਾਂ ਦੀ ਪੇਮੈਂਟ ਸਰਵਸ ਨੂੰ ਠੱਪ ਕਰ ਦਿੱਤਾ। ਸਟਾਫ ਸੈਲਰੀ ਦਾ ਲੇਖਾਜੋਖਾ ਰੱਖਣ ਵਾਲੇ ਸਿਸਟਮ ਨੂੰ ਲੌਕ ਕਰ ਦਿੱਤਾ।

ਪਹਿਲਾ ਮਾਮਲਾ ਲੇਕ ਸਿਟੀ ਨਾਲ ਜੁੜਿਆ ਹੋਇਆ ਹੈ। ਹੈਕਰਾਂ ਨੇ ਮਾਲਵੇਅਰ ਰਾਹੀਂ ਇਸ ਦੇ ਤਮਾਮ ਸਿਸਟਮ ਹੈਕ ਕਰ ਲਏ। ਨਗਰ ਨਿਗਮ ਦੇ ਟੇਕ ਐਕਸਪਰਟਸ ਨੇ ਹੈਕਿੰਗ ਘਟਨਾ ਦੇ ਕੁਝ ਘੰਟਿਆਂ ‘ਚ ਹੀ ਸਾਰੇ ਸਿਸਟਮਸ ਨੂੰ ਨੈੱਟਵਰਕਸ ਤੋਂ ਵੱਖ ਕਰ ਦਿੱਤਾ ਪਰ ਉਦੋਂ ਤਕ ਕਾਫੀ ਦੇਰ ਹੋ ਚੁੱਕੀ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਹੈਕਿੰਗ ਨੂੰ ਤੋੜਿਆ ਨਾ ਜਾ ਸਕਿਆ।

ਇਸ ਤੋਂ ਬਾਅਦ ਹੈਕਰਾਂ ਨੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਸਿਸਟਮ ਫੇਰ ਤੋਂ ਬਹਾਲ ਕਰਨ ਲਈ 42 ਬਿਟਕਾਇਨ ਦੀ ਮੰਗ ਕੀਤੀ ਜਿਨ੍ਹਾਂ ਦੀ ਵੈਲਿਊ ਲੱਖ ਡਾਲਰ ਯਾਨੀ ਕਰੀਬ 3.5 ਕਰੋੜ ਰੁਪਏ ਹੈ। ਸ਼ੁਰੂਆਤ ‘ਚ ਨਗਰ ਨਿਗਮ ਨੇ ਪੈਸੇ ਦੇਣ ਤੋਂ ਮਨਾ ਕਰ ਦਿੱਤਾ ਪਰ ਸਿਸਟਮ ਬਹਾਲ ਕਰਨ ‘ਚ ਨਾਕਾਮਯਾਬ ਰਹੇ। ਇਸ ਤੋਂ ਬਾਅਦ 42 ਬਿਟਕਾਇਨ ਦਾ ਭੁਗਤਾਨ ਕਰਨਾ ਪਿਆ।

ਇਸ ਘਟਨਾ ਤੋਂ 10 ਦਿਨ ਬਾਅਦ ਫਲੋਰੀਡਾ ਦੇ ਇੱਕ ਹੋਰ ਸ਼ਹਿਰ ਰਿਵੇਰਾ ਸਿਟੀ ਦੇ ਨਗਰ ਨਿਗਮ ਦੀ ਪੇਮੈਂਟ ਸਰਵਿਸ ਵੀ ਹੈਕ ਹੋ ਗਿਆ। ਇੱਥੇ ਦੇ ਟੇਕ ਐਕਸਪਰਟ ਕੁਝ ਨਹੀਂ ਕਰ ਪਾਏ ਤਾਂ ਉਨ੍ਹਾਂ ਨੇ ਹੈਕਰਾਂ ਨੂੰ ਲੱਕ ਡਾਲਰ ਦੀ ਫਿਰੌਤੀ ਦਿੱਤੀ। ਇਸ ਤੋਂ ਬਾਅਦ ਸੇਵਾਵਾਂ ਬਹਾਲ ਹੋ ਸਕੀਆਂ। ਰਾਹਤ ਦੀ ਗੱਲ ਇਹ ਹੈ ਕਿ ਨਗਰ ਨਿਗਮ ਦੀ ਇਸ ਰਕਮ ਦਾ ਜ਼ਿਆਦਾ ਹਿੱਸਾ ਇੰਸ਼ੋਰੈਂਸ਼ ਨਾਲ ਕਵਰ ਹੋ ਗਿਆ।

Related posts

ਚੀਨ ਦੀ ਹਾਲਤ ਖ਼ਰਾਬ, ਬਿਜਲੀ ਦੀ ਕਿੱਲਤ, ਹੀਟਵੇਵ ਤੇ ਸੋਕੇ ਨੇ ਲੋਕਾਂ ਦੇ ਦਿਲਾਂ ਦੀ ਵਧਾਈ ਧੜਕਣ, ਕਈ ਕੰਪਨੀਆਂ ਦਾ ਕੰਮ ਰੁਕਿਆ

On Punjab

ਆਸਟ੍ਰੇਲੀਆ ‘ਚ ਹਿੰਦੂ ਮੰਦਰ ‘ਤੇ ਫਿਰ ਹਮਲਾ, ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ, ਲਿਖੇ ਦੇਸ਼ ਵਿਰੋਧੀ ਨਾਅਰੇ

On Punjab

Omicron Latest Updates : ਡੇਢ ਤੋਂ ਤਿੰਨ ਦਿਨਾਂ ‘ਚ ਦੁੱਗਣੇ ਹੋ ਰਹੇ ਓਮੀਕ੍ਰੋਨ ਦੇ ਮਾਮਲੇ, WHO ਨੇ ਜਾਰੀ ਕੀਤੀ ਚਿਤਾਵਨੀ

On Punjab