PreetNama
ਖਾਸ-ਖਬਰਾਂ/Important News

ਅਮਰੀਕਾ ‘ਚ ਫਿਰ ਚੱਲੀ ਗੋਲੀ, ਓਹੀਓ ‘ਚ 10 ਮੌਤਾਂ, 24 ਘੰਟਿਆਂ ‘ਚ 30 ਲੋਕ ਮਰੇ

ਸ਼ਿਕਾਗੋ: ਅਮਰੀਕਾ ਦੇ ਓਹੀਓ ਸੂਬੇ ਵਿੱਚ ਗੋਲ਼ੀਬਾਰੀ ਦੀ ਘਟਨਾ ਵਾਪਰੀ ਹੈ, ਜਿਸ ਵਿੱਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਘਟਨਾ ਡੇਅਟਨ ਸ਼ਹਿਰ ਵਿੱਚ ਵਾਪਰੀ, ਜਿਸ ਵਿੱਚ 16 ਜਣੇ ਜ਼ਖ਼ਮੀ ਵੀ ਹੋਏ ਹਨ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜੀ ਗੋਲ਼ੀਬਾਰੀ ਦੀ ਘਟਨਾ ਹੈ।ਅਟਨ ਪੁਲਿਸ ਘਟਨਾ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਇਹ ਗੋਲ਼ੀਬਾਰੀ ਸ਼ਹਿਰ ਦੇ ਡਾਊਨਟਾਊਨ ਇਲਾਕੇ ਵਿੱਚ ਸ਼ਨੀਵਾਰ ਦੇਰ ਰਾਤ ਤਕਰੀਬਨ ਇੱਕ ਵਜੇ ਵਾਪਰੀ। ਘਟਨਾ ‘ਤੇ ਪੁਲਿਸ ਦੇ ਨਾਲ ਨਾਲ ਐਫਬੀਆਈ ਦੀਆਂ ਟੀਮਾਂ ਵੀ ਪਹੁੰਚੀਆਂ ਹਨ।ਇਸ ਤੋਂ ਪਹਿਲਾਂ ਟੈਕਸਸ ਸੂਬੇ ਦੇ ਅਲ ਪਾਸੋ ਵਿੱਚ ਬਣੇ ਹੋਏ ਵਾਲਮਾਰਟ ਸ਼ਾਪਿੰਗ ਸੈਂਟਰ ਵਿੱਚ ਇੱਕ ਗੋਰੇ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ ਸਨ, ਜਿਸ ਕਾਰਨ ਘੱਟੋ-ਘੱਟੋ 20 ਜਣਿਆਂ ਦੇ ਮਾਰੇ ਗਏ ਸਨ। ਪਿਛਲੇ 24 ਘੰਟਿਆਂ ਵਿੱਚ ਅਮਰੀਕਾ ‘ਚ ਅੰਨ੍ਹੇਵਾਹ ਗੋਲ਼ੀਬਾਰੀ ਕਾਰਨ 30 ਮੌਤ ਹੋ ਗਈਆਂ ਹਨ।

Related posts

ਬਿ੍ਟੇਨ ਨੇ ਭਾਰਤ ਨੂੰ ਨਹੀਂ ਦਿੱਤੀ ਵਾਧੂ ਉਡਾਨਾਂ ਦੀ ਮਨਜ਼ੂਰੀ

On Punjab

ਭਾਰਤ-ਚੀਨ ਵਿਚਾਲੇ ਐਕਸ਼ਨ ‘ਤੇ ਹੁਣ ਅਮਰੀਕਾ ਦਾ ਵੱਡਾ ਰਿਐਕਸ਼ਨ

On Punjab

ਕੈਬਨਿਟ ਮੰਤਰੀ ਸਿੰਗਲਾ ਨੇ ਰੇਲਵੇ ਓਵਰਬ੍ਰਿਜ ਦਾ ਰੱਖਿਆ ਨੀਂਹ ਪੱਥਰ

Preet Nama usa
%d bloggers like this: