PreetNama
ਫਿਲਮ-ਸੰਸਾਰ/Filmy

ਅਭਿਸ਼ੇਕ ਬੱਚਨ ਨੇ ਇਹ ਫ਼ੋਟੋ ਸ਼ੇਅਰ ਕਰ ਸ਼ਾਹਰੁਖ-ਦੀਪਿਕਾ ਨੂੰ ਕੀ ਕਿਹਾ?

ਅਭਿਸ਼ੇਕ ਬੱਚਨ ਦੀ ਫ਼ਿਲਮ ‘ਹੈਪੀ ਨਿਊ ਈਅਰ’ ਦੇ ਆਪਣੇ ਸਹਿ ਕਲਾਕਾਰਾਂ ਸ਼ਾਹਰੁਖ ਖ਼ਾਨ, ਦੀਪਿਕਾ ਪਾਦੁਕੋਣ ਅਤੇ ਡਾਇਰੈਕਟਰ ਫਰਾਹ ਖ਼ਾਨ ਨੂੰ ਸੰਕੇਤ ਦਿੱਤਾ ਕਿ 2014 ਦੀ ਇਸ ਹਿਟ ਫ਼ਿਲਮ ਦਾ ਸੀਕਵਲ ਬਣਾਉਣ ਦਾ ਸਮਾਂ ਹੁਣ ਆ ਗਿਆ ਹੈ।

ਅਭਿਸ਼ੇਕ ਨੇ ਇਕ ਗੱਡੀ ਦੀ ਤਸਵੀਰ ਪੋਸਟ ਕੀਤੀ ਜਿਸ ਉੱਤੇ ਹਿੰਦੀ ਵਿਚ ‘ਨੰਦੂ’ ਲਿਖਿਆ ਹੋਇਆ ਸੀ। ‘ਹੈਪੀ ਨਿਊ ਈਅਰ’ ਵਿੱਚ ਅਦਾਕਾਰ ਦੇ ਕਿਰਦਾਰ ਦਾ ਨਾਮ ਨੰਦੂ ਸੀ। ਫ਼ਿਲਮ ਵਿੱਚ ਬੋਮਨ ਈਰਾਨੀ, ਸੋਨੂੰ ਸੂਦ ਅਤੇ ਜੈਕੀ ਸਰਾਫ਼ ਨੇ ਵੀ ਕੰਮ ਕੀਤਾ ਸੀ। 

ਅਭਿਸ਼ੇਕ ਨੇ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ਵਿੱਚ ਕਿਹਾ, ‘ਇਹ ਇਕ ਨਿਸ਼ਾਨੀ ਹੈ! ਸ਼ਾਹਰੁਖ, ਦੀਪਿਕਾ ਪਾਦੁਕੋਣ, ਫਰਾਹਾ ਖ਼ਾਨ, ਬੋਮਨ ਈਰਾਨੀ, ਸੋਨੂੰ ਸੂਦ ਅਤੇ ਜੈਕੀ ਸ਼ਰਾਫ਼ … ਬੈਂਡ ਨੂੰ ਵਾਪਸ ਲਿਆਉਣ ਦਾ ਸਮਾਂ ਆ ਗਿਆ।’

Related posts

ਆਖਰ ਸਲਮਾਨ ਖ਼ਾਨ ਕਿਉਂ ਨਹੀਂ ਮਨਾਉਣਗੇ ਆਪਣਾ 55ਵਾਂ ਜਨਮਦਿਨ?

On Punjab

‘ਲਾਲ ਸਿੰਘ ਚੱਡਾ’ ਟੀਮ ਦਾ ਚੰਡੀਗੜ੍ਹ ਵਿੱਚ ਨਾਈਟ ਸੈਲੀਬ੍ਰੇਸ਼ਨ, ਵੇਖੋ ਤਸਵੀਰਾਂ

On Punjab

ਫ਼ੋਰਬਸ ਨੇ ਐਲਾਨੀ ਸੂਚੀ, ਸਭ ਤੋਂ ਮਹਿੰਗੇ ਅਦਾਕਾਰ ਬਣੇ ਅਕਸ਼ੇ ਕੁਮਾਰ

On Punjab
%d bloggers like this: