PreetNama
ਫਿਲਮ-ਸੰਸਾਰ/Filmy

ਅਦਾਕਾਰ ਕਰਣ ਓਬਰਾਏ ਜਿਨਸੀ ਸ਼ੋਸ਼ਣ ਮਾਮਲੇ ’ਚ ਗ੍ਰਿਫ਼ਤਾਰ

ਬੈਂਡ ਆਫ਼ ਬੁਆਇਜ਼ (Band of Boys) ਦੇ ਗਾਇਕ ਅਤੇ ਜੱਸੀ ਜੈਸੀ ਕੋਈ ਨਹੀਂ (Jassi Jaissi Koi Nahin) ਸੀਰੀਅਲ ਤੋਂ ਮਸ਼ਹੂਰ ਹੋਏ ਟੀਵੀ ਅਦਾਕਾਰ ਕਰਣ ਓਬਰਾਏ (Karan Oberoi) ’ਤੇ ਇਕ ਜੋਤਸ਼ਣ ਨੇ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਮਗਰੋਂ ਕਰਣ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਜੋਤਸ਼ਣ ਦਾ ਦੋਸ਼ ਹੈ ਕਰਣ ਸਿੰਘ ਨੇ ਬਲਾਤਕਾਰ ਦਾ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਤੇ ਉਸ ਕੋਲੋਂ ਪੈਸੇ ਦੀ ਮੰਗ ਕੀਤੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜੋਤਸ਼ਣ ਮੁਤਾਬਕ ਪਹਿਲਾਂ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ ਗਿਆ ਫਿਰ ਉਸ ਦਾ ਸ਼ੋਸ਼ਣ ਕਰਕੇ ਵੀਡੀਓ ਬਣਾ ਕੇ ਬਲੈਕਮੇਲ ਕੀਤਾ।

 

ਜੋਤਸ਼ਣ ਮੁਤਾਬਕ ਉਨ੍ਹਾਂ ਦੀ ਮੁਲਾਕਾਤ ਸਾਲ 2016 ਚ ਇਕ ਡੇਟਿੰਗ ਐਪ ਦੁਆਰਾ ਹੋਈ ਸੀ। ਇਸ ਤੋਂ ਬਾਅਦ ਦੋਨਾਂ ਦੀ ਦੋਸਤੀ ਹੋਈ ਤੇ ਇਕ ਬਾਅਦ ਕਰਣ ਨੇ ਉਸ ਨੂੰ ਆਪਣੇ ਘਰ ਬੁਲਾਇਆ ਤੇ ਵਿਆਹ ਦਾ ਵਾਅਦਾ ਕੀਤਾ। ਉਸ ਤੋਂ ਬਾਅਦ ਉਸਦਾ ਸ਼ੋਸ਼ਣ ਕੀਤਾ ਤੇ ਵੀਡੀਓ ਬਣਾ ਲਿਆ।

Related posts

ਬਾਲੀਵੁਡ ਤੋਂ ਪਹਿਲਾਂ ਜਗਰਾਤੇ ਕਰਦੀ ਸੀ ਨੇਹਾ ਕੱਕੜ, ਵੇਖੋ ਤਸਵੀਰਾਂ

On Punjab

ਆਖਰ ਕਿਉਂ ਦੁਖੀ ਹੋਏ ਧਰਮਿੰਦਰ, ਟਵੀਟ ਕਰ ਦੱਸਿਆ ਕਾਰਨ

On Punjab

Juhi Chawla ਨੇ ਉਠਾਇਆ 5 ਜੀ ਨੈੱਟਵਰਕ ਖ਼ਿਲਾਫ਼ ਵੱਡਾ ਕਦਮ, ਐਕਟ੍ਰੈੱਸ ਨੇ ਖੜਕਾਇਆ ਅਦਾਲਤ ਦਾ ਦਰਵਾਜ਼ਾ

On Punjab